ਮੁੱਛਾਂ ਦਾੜ੍ਹੀ ਰੱਖਣ ਕਰਕੇ ਮਜ਼ਦੂਰਾਂ ਦੀ ਗਈ ਨੌਕਰੀ, DC ਨੇ ਦਿੱਤਾ ਜਾਂਚ ਦਾ ਆਦੇਸ਼

0
41
+1

ਸੋਲਨ, 2 ਮਈ:ਸੋਲਨ ਦੇ ਉਦਯੋਗਿਕ ਖੇਤਰ ਪਰਵਾਨੂ ਵਿੱਚ ਦਾੜ੍ਹੀ-ਮੂੰਛ (ਮੁੱਛਾਂ) ਰੱਖਣ ਦੇ ਚੱਲਦੇ ਇੱਕ ਕੰਪਨੀ ਦੁਆਰਾ ਅੱਧੀ ਦਰਜਨ ਤੋਂ ਵੱਧ ਵਰਕਰਾਂ ਨੂੰ ਨੌਕਰੀ ਤੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਸੋਲਨ ਦੇ ਉਦਯੋਗਿਕ ਖੇਤਰ ਪਰਵਾਣੂ ਸਥਿਤ ਫੈਕਟਰੀ ਨੇ ਕਰੀਬ 80 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ, ਜਿਸ ਤੋਂ ਬਾਅਦ ਇੰਨ੍ਹਾਂ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਇਹ ਵਿਵਾਦ ਇੱਕ ਨਿਰਮਾਣ ਸਹੂਲਤ ‘ਤੇ ਸਾਹਮਣੇ ਆਇਆ ਜਿੱਥੇ ਕਰਮਚਾਰੀਆਂ ਦੇ ਇੱਕ ਸਮੂਹ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਚਿਹਰੇ ਦੇ ਵਾਲ ਕੰਪਨੀ ਦੀ ਨੀਤੀ ਦੀ ਉਲੰਘਣਾ ਕਰਦੇ ਹਨ। ਮੈਨੇਜਮੈਂਟ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਰਕਰਾਂ ਨੂੰ ਆਖਰਕਾਰ ਉਨ੍ਹਾਂ ਦੇ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਗਿਆ।

13-0 ਮਿਸ਼ਨ: ਭਗਵੰਤ ਮਾਨ ਅੱਜ ਜੀ.ਪੀ ਅਤੇ ਚੱਬੇਵਾਲ ਦੇ ਹੱਕ ਵਿੱਚ ਕਰਨਗੇ ਰੋਡ ਸ਼ੋਅ

ਸੂਤਰਾਂ ਅਨੁਸਾਰ, ਕੰਪਨੀ ਨੇ ਸ਼ੁਰੂ ਵਿੱਚ ਕਿਹਾ ਕਿ ਉਹ ਕਰਮਚਾਰੀਆਂ ਨੂੰ ਇੱਕ ਵਾਰ ਆਪਣੇ ਦਾੜ੍ਹੀ ਦੇ ਵਾਲ ਕੱਟਣ ਤੋਂ ਬਾਅਦ ਦੁਬਾਰਾ ਨਿਯੁਕਤ ਕਰੇਗੀ, ਪਰ ਬਾਅਦ ਵਿੱਚ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਵੀ ਮੁਲਾਜ਼ਮਾਂ ਨੂੰ ਚਿਹਰੇ ਦੇ ਵਾਲ ਹੋਣ ਕਾਰਨ ਫੈਕਟਰੀ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਰਤ ਕਮਿਸ਼ਨਰ, ਜ਼ਿਲ੍ਹਾ ਕਮਿਸ਼ਨਰ ਸੋਲਨ ਅਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਪਰਵਾਣੂ ਲੇਬਰ ਇੰਸਪੈਕਟਰ ਲਲਿਤ ਠਾਕੁਰ ਨੇ ਵੀ ਫੈਕਟਰੀ ਦਾ ਦੌਰਾ ਕੀਤਾ ਅਤੇ ਦੋਵਾਂ ਪੱਖਾਂ ਨੂੰ ਸੁਣਿਆ।
ਸੋਲਨ ਦੇ ਡੀਸੀ ਮਨਮੋਹਨ ਸ਼ਰਮਾ ਨੇ ਵੀ ਮਾਮਲੇ ਦਾ ਨੋਟਿਸ ਲੈਂਦਿਆਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ, “ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਸੋਲਨ ਦੇ ਪਰਵਾਣੂ ਵਿੱਚ ਇੱਕ ਫੈਕਟਰੀ ਨੇ 80 ਦੇ ਕਰੀਬ ਮਜ਼ਦੂਰਾਂ ਦੇ ਚਿਹਰੇ ਦੇ ਵਾਲ ਹੋਣ ਨੌਕਰੀ ਤੋਂ ਹਟਾ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।”

+1

LEAVE A REPLY

Please enter your comment!
Please enter your name here