ਬਠਿੰਡਾ, 10 ਦਸੰਬਰ: ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿੱਚ ਕੰਮਕਾਜ਼ ਵਾਲੀ ਥਾਂ ’ਤੇ ਜਿਨਸੀ ਪਰੇਸ਼ਾਨੀ ਰੋਕਥਾਮ ਹਫ਼ਤਾ ਮਨਾਇਆ ਗਿਆ। ਇਸ ਸੰਦਰਭ ਵਿੱਚ ਐਨ. ਐਸ. ਐਸ., ਅੰਦਰੂਨੀ ਸ਼ਿਕਾਇਤ ਕਮੇਟੀ ਅਤੇ ਵੂਮੈਨ ਡਿਵੈਲਪਮੈਂਟ ਸੈੱਲ ਦੁਆਰਾ ਉਕਤ ਵਿਸ਼ੇ ’ਤੇ ਇੱਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ ਸੀ । ਇਸ ਲੈਕਚਰ ਦੇ ਰਿਸੋਰਸ ਪਰਸਨਜ਼ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਸੁਮੀਤ ਮਲਹੋਤਰਾ ਅਤੇ ਸੀਜੇਐਮ-ਕਮ-ਸਕੱਤਰ ਸੁਰੇਸ਼ ਗੋਇਲ ਤੋਂ ਇਲਾਵਾ ਐਡਵੋਕੇਟ ਰੋਹਿਤ ਖੱਟਰ ਡਿਪਟੀ ਚੀਫ਼ ਲੀਗਲ ਏਡ ਡਿਫੈਂਸ ਕੌਂਸਲ ਅਤੇ ਐਡਵੋਕੇਟ ਕਿਰਨਪਾਲ ਕੌਰ ਸਹਾਇਕ ਮੁਖੀ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਰਹੇ। ਫੈਕਲਟੀ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਲੈਕਚਰ ਵਿੱਚ ਸ਼ਿਰਕਤ ਕੀਤੀ।
ਸਰਕਾਰੀ ਅਸਲਾਟਾਂ ਨਾਲ ਵਰਦੀ ’ਚ ਚੋਰੀ ਦੀ ਕੋਸ਼ਿਸ ਕਰਨ ਵਾਲੇ ਬਰਖਾਸਤ ਪੁਲਸੀਏ ਨਿਕਲੇ
ਮੁੱਖ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੀਆਂ ਪਰੇਸ਼ਾਨੀਆਂ, ਪਰੇਸ਼ਾਨੀ ਦੇ ਮਾਮਲੇ ਵਿੱਚ ਅਧਿਕਾਰੀਆਂ ਤੱਕ ਪਹੁੰਚ ਕਰਨ, ਜ਼ੀਰੋ ਐਫਆਈਆਰ ਅਤੇ ਮੁਆਵਜ਼ੇ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਅੰਦਰੂਨੀ ਸ਼ਿਕਾਇਤ ਕਮੇਟੀ ਅਤੇ ਵੂਮੈਨ ਡਿਵੈਲਪਮੈਂਟ ਸੈੱਲ ਦੇ ਇੰਚਾਰਜਾਂ ਡਾ. ਆਸ਼ਾ ਸਿੰਗਲਾ, ਡਾ. ਸਿਮਰਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਰਸ਼ਮੀ ਤਿਵਾੜੀ ਅਤੇ ਮੈਡਮ ਸੀਮਾ ਜੈਨ ਦੇ ਯਤਨਾਂ ਦੀ ਸ਼ਲਾਘਾ ਕੀਤੀ ।
Share the post "ਐਸ. ਐਸ. ਡੀ. ਗਰਲਜ਼ ਕਾਲਜ ਵਿੱਚ ਕੰਮਕਾਜ਼ ਵਾਲੀ ਥਾਂ ’ਤੇ ਜਿਨਸੀ ਪਰੇਸ਼ਾਨੀ ਰੋਕਥਾਮ ਹਫ਼ਤਾ ਮਨਾਇਆ"