ਵਿਸ਼ਵ ਮੱਛਰ ਦਿਵਸ 2026: ਮਾਨਸੂਨੀ ਬੁਖ਼ਾਰ ਦੀ ਵਾਪਸੀ ਦਰਮਿਆਨ ‘ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ਦੇ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਤੱਕ ਪਹੁੰਚ ਵਿੱਚ ਮਦਦਗਾਰ

Date:

spot_img

👉ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਲਈ 351 ਲਾਭਪਾਤਰੀਆਂ ਨੂੰ 89.35 ਲੱਖ ਰੁਪਏ ਦੇ 357 ਇਲਾਜ ਮਿਲੇ
👉ਲਗਾਤਾਰ ਬੁਖ਼ਾਰ, ਬਹੁਤ ਜ਼ਿਆਦਾ ਕਮਜ਼ੋਰੀ ਜਾਂ ਖ਼ੂਨ ਵਗਣ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ: ਡਾ. ਸ਼ਿਫਾਲੀ ਚੌਧਰੀ, ਮੈਡੀਕਲ ਮਾਹਿਰ, ਜ਼ਿਲ੍ਹਾ ਹਸਪਤਾਲ, ਮੋਹਾਲੀ

Health News: ਮਾਨਸੂਨ ਦੌਰਾਨ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਹਾਲਾਤ ਬਣਨ ਦੇ ਨਾਲ ਹੀ ਪੰਜਾਬ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ-ਜਨਿਤ ਬਿਮਾਰੀਆਂ ਦੀ ਨਿਗਰਾਨੀ, ਰੋਕਥਾਮ ਅਤੇ ਇਲਾਜ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਨ੍ਹਾਂ ਜਨਤਕ ਸਿਹਤ ਉਪਰਾਲਿਆਂ ਦੇ ਨਾਲ-ਨਾਲ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਯੋਗ ਪਰਿਵਾਰਾਂ ਨੂੰ ਬਿਮਾਰੀ ਦੀ ਸਥਿਤੀ ਵਿੱਚ ਕੈਸ਼ਲੈੱਸ ਸਿਹਤ ਸੇਵਾਵਾਂ ਹਾਸਲ ਕਰਨ ਵਿੱਚ ਮਦਦ ਕਰ ਰਹੀ ਹੈ।ਇਸ ਸਾਲ ਦੀ ਸ਼ੁਰੂਆਤ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ।ਰਾਜ ਪੱਧਰੀ ਸਮੀਖਿਆ ਦੌਰਾਨ, ਅਧਿਕਾਰੀਆਂ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਨਿਗਰਾਨੀ ਅਤੇ ਜਾਂਚ ਨੂੰ ਹੋਰ ਮਜ਼ਬੂਤ ਕਰਨ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। ਡੇਂਗੂ ਦੇ ਮਾਮਲੇ 2021 ਵਿੱਚ 23,389 ਤੋਂ ਘਟ ਕੇ 2025 ਵਿੱਚ 4,981 ਰਹਿ ਗਏ, ਜਦਕਿ ਮੌਤਾਂ ਦੀ ਗਿਣਤੀ 55 ਤੋਂ ਘਟ ਕੇ ਅੱਠ ਰਹਿ ਗਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਇਸ ਸੁਧਾਰ ਦਾ ਸਿਹਰਾ ਅੰਸ਼ਕ ਤੌਰ ’ਤੇ ਸਰਗਰਮ ਘਰ-ਘਰ ਨਿਗਰਾਨੀ ਮੁਹਿੰਮ ਨੂੰ ਦਿੱਤਾ, ਜਿਸ ਤਹਿਤ ਪਿਛਲੇ ਸੰਕਰਮਣ ਸੀਜ਼ਨ ਦੌਰਾਨ ਲਗਭਗ 1.5 ਕਰੋੜ ਦੌਰੇ ਕੀਤੇ ਗਏ।ਰਾਜ ਨੇ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਨੂੰ ਵੀ ਅੱਗੇ ਵਧਾਇਆ, ਜਿਸ ਤਹਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਹਰ ਸ਼ੁੱਕਰਵਾਰ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਦਾ ਨਿਰੀਖਣ ਕਰਨ ਅਤੇ ਕੂਲਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਕੰਟੇਨਰਾਂ ਵਿੱਚ ਖੜ੍ਹੇ ਪਾਣੀ ਨੂੰ ਹਟਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ 👉Bhagwant Mann govt ਪਿੰਡਾਂ ਵਿੱਚੋਂ ਪ੍ਰਤਿਭਾ ਦੀ ਪਛਾਣ ਕਰ ਕੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੇ ਭਾਈਚਾਰੇ ਦੀ ਭਾਗੀਦਾਰੀ ਜ਼ਰੂਰੀ ਹੈ। ਰੋਕਥਾਮ ਦੀ ਜ਼ਿੰਮੇਵਾਰੀ ਸਿਰਫ਼ ਸਿਹਤ ਵਿਭਾਗ ਤੱਕ ਸੀਮਤ ਨਹੀਂ ਰਹਿ ਸਕਦੀ। ਹਰ ਘਰ, ਸਕੂਲ ਅਤੇ ਸੰਸਥਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਤੇ ਵੀ ਖੜ੍ਹਾ ਪਾਣੀ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਨਾ ਬਣੇ।”ਰਾਜ ਦੇ 47 ਸੈਂਟੀਨਲ ਸਰਵਿਲੈਂਸ ਹਸਪਤਾਲਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੀ ਮੁਫ਼ਤ ਐਲਿਸਾ (ਐਂਜ਼ਾਈਮ-ਲਿੰਕਡ ਇਮਿਊਨੋਸੋਰਬੈਂਟ ਐਸੇ) ਜਾਂਚ ਦੀ ਸਹੂਲਤ ਉਪਲੱਬਧ ਕਰਵਾ ਕੇ ਜਾਂਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ। ਮਲੇਰੀਆ ਦੇ ਰੈਪਿਡ ਡਾਇਗਨੌਸਟਿਕ ਟੈਸਟ ਅਤੇ ਡੇਂਗੂ ਦੀ ਜਾਂਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ।ਇਸ ਦੌਰਾਨ ਡਾਕਟਰਾਂ ਨੇ ਲੋਕਾਂ ਨੂੰ ਲਗਾਤਾਰ ਰਹਿਣ ਵਾਲੇ ਬੁਖ਼ਾਰ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਹਰ ਮਾਨਸੂਨੀ ਬੁਖ਼ਾਰ ਨੂੰ ਆਮ ਨਾ ਸਮਝਣ ਦੀ ਸਲਾਹ ਦਿੱਤੀ ਹੈ। ਜ਼ਿਲ੍ਹਾ ਹਸਪਤਾਲ, ਮੋਹਾਲੀ ਦੀ ਮੈਡੀਕਲ ਮਾਹਿਰ ਡਾ. ਸ਼ਿਫਾਲੀ ਚੌਧਰੀ (ਐਮਬੀਬੀਐਸ, ਐਮਡੀ) ਨੇ ਕਿਹਾ, “ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਜਾਂ ਇਲਾਜ ਵਿੱਚ ਦੇਰੀ ਕਰਨ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ। ਲਗਾਤਾਰ ਬੁਖ਼ਾਰ, ਬਹੁਤ ਜ਼ਿਆਦਾ ਕਮਜ਼ੋਰੀ, ਸਰੀਰ ਜਾਂ ਜੋੜਾਂ ਵਿੱਚ ਤੇਜ਼ ਦਰਦ, ਵਾਰ-ਵਾਰ ਉਲਟੀਆਂ, ਅਸਧਾਰਨ ਖ਼ੂਨ ਵਗਣਾ, ਸਾਹ ਲੈਣ ਵਿੱਚ ਦਿੱਕਤ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।”ਬਿਮਾਰ ਪੈਣ ਵਾਲੇ ਮਰੀਜ਼ਾਂ ਲਈ, ਸਿਹਤ ਸੇਵਾਵਾਂ ਤੱਕ ਕਿਫ਼ਾਇਤੀ ਪਹੁੰਚ ਵੀ ਓਨੀ ਹੀ ਮਹੱਤਵਪੂਰਨ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੇ ਤਾਜ਼ਾ ਇਲਾਜ ਅੰਕੜਿਆਂ ਅਨੁਸਾਰ, 351 ਲਾਭਪਾਤਰੀਆਂ ਨੇ 357 ਇਲਾਜਾਂ ਦਾ ਲਾਭ ਲਿਆ, ਜਿਨ੍ਹਾਂ ’ਤੇ 89,35,345 ਰੁਪਏ ਖ਼ਰਚ ਹੋਏ।

ਇਹ ਵੀ ਪੜ੍ਹੋ 👉ਸਾਬਕਾ ਕ੍ਰਿਕਟਰ ਮਨਪ੍ਰੀਤ ਸਿੰਘ ‘ਗੋਨੀ’ ਅਤੇ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਕੁਨਾਰ ਆਮ ਆਦਮੀ ਪਾਰਟੀ ‘ਚ ਸ਼ਾਮਲ

ਇਨ੍ਹਾਂ ਵਿੱਚੋਂ 250 ਮਰੀਜ਼ਾਂ ਨੇ ਪੀ-ਟਾਈਪ ਹਸਪਤਾਲਾਂ ਵਿੱਚ 256 ਇਲਾਜ ਕਰਵਾਏ, ਜਿਨ੍ਹਾਂ ’ਤੇ 75,02,250 ਰੁਪਏ ਖ਼ਰਚ ਹੋਏ, ਜਦਕਿ 101 ਮਰੀਜ਼ਾਂ ਨੇ ਜੀ-ਟਾਈਪ ਹਸਪਤਾਲਾਂ ਵਿੱਚ 101 ਇਲਾਜ ਕਰਵਾਏ, ਜਿਨ੍ਹਾਂ ’ਤੇ 14,28,895 ਰੁਪਏ ਖ਼ਰਚ ਹੋਏ। ਮਹਿਲਾ ਲਾਭਪਾਤਰੀਆਂ ਦੀ ਗਿਣਤੀ 194 ਰਹੀ, ਜਿਨ੍ਹਾਂ ਨੇ 199 ਇਲਾਜ ਕਰਵਾਏ, ਜਦਕਿ ਪੁਰਸ਼ ਲਾਭਪਾਤਰੀਆਂ ਦੀ ਗਿਣਤੀ 157 ਰਹੀ, ਜਿਨ੍ਹਾਂ ਨੇ 158 ਇਲਾਜ ਕਰਵਾਏ। ਸਭ ਤੋਂ ਵੱਡਾ ਉਮਰ ਵਰਗ 31–45 ਸਾਲ ਦਾ ਰਿਹਾ, ਜਿਸ ਵਿੱਚ 102 ਲਾਭਪਾਤਰੀਆਂ ਨੇ 105 ਇਲਾਜ ਕਰਵਾਏ। ਇਸ ਤੋਂ ਬਾਅਦ 46–60 ਸਾਲ ਉਮਰ ਵਰਗ ਰਿਹਾ, ਜਿਸ ਵਿੱਚ 80 ਲਾਭਪਾਤਰੀਆਂ ਨੇ 80 ਇਲਾਜ ਕਰਵਾਏ।ਡਾ. ਸ਼ਿਫਾਲੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦੇ ਖ਼ਰਚੇ ਨੂੰ ਲੈ ਕੇ ਹੋਣ ਵਾਲੀ ਚਿੰਤਾ ਨੂੰ ਘਟਾ ਕੇ ਸਮੇਂ ਸਿਰ ਇਲਾਜ ਕਰਵਾਉਣ ਵਿੱਚ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਪੰਜਾਬ ਭਰ ਦੇ ਲੋਕਾਂ ਨੂੰ ਇਲਾਜ ਦੇ ਖ਼ਰਚੇ ਦਾ ਤੁਰੰਤ ਬੋਝ ਚੁੱਕਣ ਤੋਂ ਬਿਨਾਂ ਸਮੇਂ ਸਿਰ ਡਾਕਟਰੀ ਦੇਖਭਾਲ ਹਾਸਲ ਕਰਨ ਵਿੱਚ ਮਦਦ ਕਰ ਰਹੀ ਹੈ। ਜਦੋਂ ਕਿਸੇ ਬਿਮਾਰੀ ਕਾਰਨ ਐਮਰਜੈਂਸੀ ਇਲਾਜ ਜਾਂ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਪੈਂਦੀ ਹੈ, ਤਾਂ ਕੈਸ਼ਲੈੱਸ ਸਿਹਤ ਸਹੂਲਤ ਖ਼ਾਸ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਸਕਦੀ ਹੈ।”

ਇਹ ਵੀ ਪੜ੍ਹੋ 👉Punjab Govt ਵੱਲੋਂ ਐਸ.ਟੀ.ਪੀ.ਆਈ. ਨਾਲ ਸਮਝੌਤਾ ਸਹੀਬੱਧ; ਮੋਹਾਲੀ ਵਿਖੇ 29 ਕਰੋੜ ਰੁਪਏ ਨਾਲ ਸਥਾਪਤ ਕੀਤਾ ਜਾਵੇਗਾ “ਨਿਊਰੋਨ 2.0” ਇਨਕਿਊਬੇਸ਼ਨ ਸੈਂਟਰ

👉ਰਾਜ ਸਿਹਤ ਏਜੰਸੀ (ਐਸਐਚਏ) ਦੇ ਐਮਐਮਐਸਵਾਈ ਅੰਕੜਿਆਂ ਤੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲਿਆਂ ਨਾਲ ਜੁੜੀ ਇਲਾਜ ਦੀ ਵੱਡੀ ਲੋੜ ਦਾ ਵੀ ਪਤਾ ਲੱਗਦਾ ਹੈ:
* ਕੁੱਲ: ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ 357 ਇਲਾਜ, ਜਿਨ੍ਹਾਂ ’ਤੇ 89.35 ਲੱਖ ਰੁਪਏ ਦਾ ਖ਼ਰਚ ਆਇਆ।
* ਡੇਂਗੂ: ਇਲਾਜਾਂ ਵਿੱਚ ਸਭ ਤੋਂ ਵੱਡਾ ਹਿੱਸਾ ਡੇਂਗੂ ਦਾ ਰਿਹਾ, ਜਿਸ ਵਿੱਚ ਡੇਂਗੂ ਬੁਖ਼ਾਰ, ਡੇਂਗੂ ਹੈਮਰੇਜਿਕ ਫੀਵਰ ਅਤੇ ਡੇਂਗੂ ਸ਼ੌਕ ਸਿੰਡਰੋਮ ਸ਼ਾਮਲ ਹਨ।
* ਡੇਂਗੂ ਬੁਖ਼ਾਰ: ਮੁੱਖ ਇਲਾਜ ਸ਼੍ਰੇਣੀਆਂ ਵਿੱਚ 51 ਇਲਾਜ ਸ਼ਾਮਲ ਰਹੇ, ਜਿਨ੍ਹਾਂ ਦੀ ਲਾਗਤ 12.22 ਲੱਖ ਰੁਪਏ, 25 ਇਲਾਜਾਂ ਦੀ ਲਾਗਤ 9.11 ਲੱਖ ਰੁਪਏ ਅਤੇ 55 ਇਲਾਜਾਂ ਦੀ ਲਾਗਤ 8.46 ਲੱਖ ਰੁਪਏ ਰਹੀ।
* ਮਲੇਰੀਆ: ਕੰਪਲੀਕੇਟਿਡ ਮਲੇਰੀਆ ਸਮੇਤ ਕਈ ਮਾਮਲੇ ਦਰਜ ਕੀਤੇ ਗਏ।
* ਚਿਕਨਗੁਨੀਆ: ਚਿਕਨਗੁਨੀਆ ਦੇ ਵੀ ਕਈ ਇਲਾਜ ਮਾਮਲੇ ਦਰਜ ਹੋਏ।
* ਗੰਭੀਰ ਮਾਮਲੇ: ਕੁਝ ਮਰੀਜ਼ਾਂ ਨੂੰ ਵਾਧੂ ਡਾਕਟਰੀ ਦਖ਼ਲਅੰਦਾਜ਼ੀ ਦੀ ਲੋੜ ਪਈ, ਜਿਸ ਵਿੱਚ ਖ਼ੂਨ ਚੜ੍ਹਾਉਣਾ, ਐਡਵਾਂਸਡ ਇਮੇਜਿੰਗ ਜਾਂਚਾਂ ਅਤੇ ਗੁਰਦੇ ਫੇਲ੍ਹ ਹੋਣ ਅਤੇ ਗੰਭੀਰ ਸੈਪਸਿਸ ਵਰਗੀਆਂ ਜਟਿਲਤਾਵਾਂ ਦਾ ਇਲਾਜ ਸ਼ਾਮਲ ਰਿਹਾ।
ਇਸ ਲਈ, ਪੰਜਾਬ ਵਿੱਚ ਵਿਆਪਕ ਰਣਨੀਤੀ ਦੋ ਮੁੱਖ ਥੰਮ੍ਹਾਂ ’ਤੇ ਆਧਾਰਿਤ ਹੈ—ਨਿਗਰਾਨੀ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਕੇ ਮੱਛਰਾਂ ਤੋਂ ਫੈਲਣ ਵਾਲੇ ਸੰਕਰਮਣਾਂ ਦੀ ਰੋਕਥਾਮ ਕਰਨਾ ਅਤੇ ਬਿਮਾਰੀ ਦੀ ਸਥਿਤੀ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਕਿਫ਼ਾਇਤੀ ਇਲਾਜ ਉਪਲੱਬਧ ਕਰਵਾਉਣਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪ੍ਰੋ. ਪਰਮਜੀਤ ਸਿੰਘ ਨੇ MRSPTU ਦੇ ਨਵੇਂ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ

Bathinda News: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (MRSPTU)...

Amritsar ‘ਚ ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

👉ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਹੈਂਡਲਰਾਂ ਰਾਹੀਂ ਗੈਰ-ਕਾਨੂੰਨੀ ਅਸਲੇ ਅਤੇ...

ਸਵਾ ਚਾਰ ਸਾਲਾਂ ‘ਚ ਵਿਜੀਲੈਂਸ ਦੀ ਭ੍ਰਿਸ਼ਟਾਚਾਰੀਆਂ ਵਿਰੁਧ ਵੱਡੀ ਕਾਰਵਾਈ; 1091 ਕੇਸ ਦਰਜ ਕਰਕੇ 1138 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ Punjab...