ਬਠਿੰਡਾ, 22 ਜਨਵਰੀ : ਅਯੁੱਧਿਆ ਧਾਮ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਸਮਾਗਮ ਦੇ ਸ਼ੁਭ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਵਿਖੇ ਸਥਿਤ ਰਾਮ ਮੰਦਰ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਉਨ੍ਹਾਂ ਨੇ ਪਿੰਡ ਘੁੱਦਾ ਵਿਖੇ ਆਯੋਜਿਤ ਵਿਸ਼ੇਸ਼ ਪੂਜਾ ’ਚ ਵੀ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ. ਤਿਵਾਰੀ ਨੇ ਕਿਹਾ ਕਿ ਦੇਸ਼ ਲਈ ਇਹ ਬੜੇ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਸਾਡੇ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ’ਪ੍ਰਾਣ ਪ੍ਰਤਿਸ਼ਠਾ’ ਅਯੁੱਧਿਆ ਧਾਮ ਸਥਿਤ ਭਗਵਾਨ ਰਾਮ ਦੇ ਮੰਦਰ ’ਚ ਸੰਪੂਰਨ ਹੋਈ ਹੈ। ਉਨ੍ਹਾਂ ਨੇ ਅਯੁੱਧਿਆ ਧਾਮ ਰਾਮ ਮੰਦਿਰ ਦੇ ਪਾਵਨ ਸਮਾਗਮ ਦੀ ਇਤਿਹਾਸਕ ਘਟਨਾ ਨੂੰ ਸਨਾਤਨ ਸੰਸਕ੍ਰਿਤੀ ਦੀ ਪੁਨਰ ਸੁਰਜੀਤੀ ਦਾ ਪਲ ਦੱਸਿਆ।
ਅਯੁੱਧਿਆ ‘ਚ ਰਾਮਲੱਲਾ ਆਪਣੇ ਸਿਹਾਸਣ ‘ਤੇ ਵਿਰਾਜੇ, PM ਮੋਦੀ ਨੇ ਕੀਤੀ ਪੂਜਾ
ਪ੍ਰੋ. ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਗਵਾਨ ਰਾਮ ਪਿਆਰ, ਦਇਆ ਅਤੇ ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ ਹਨ। ਉਨ੍ਹਾਂ ਨੌਜਵਾਨਾਂ ਨੂੰ ਭਗਵਾਨ ਰਾਮ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਸਾਰਿਆਂ ਨੂੰ ਰਾਮ ਰਾਜ ਦੀਆਂ ਕਦਰਾਂ-ਕੀਮਤਾਂ ’ਤੇ ਚੱਲਦੇ ਹੋਏ ਸਮਾਵੇਸ਼ੀ ਸਮਾਜ ਦੀ ਸਥਾਪਨਾ ਲਈ ਕੰਮ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ।ਯੂਨੀਵਰਸਿਟੀ ਪ੍ਰਸ਼ਾਸਨ ਨੇ ਸੀ.ਯੂ. ਪੰਜਾਬ ਭਾਈਚਾਰੇ ਲਈ ਅਯੁੱਧਿਆ ਧਾਮ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਦਾ ਆਯੋਜਨ ਕੀਤਾ। ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਵਿੱਚ ਭਾਗ ਲਿਆ।
Share the post "ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਕੇਂਦਰੀ ਯੂਨੀਵਰਸਿਟੀ ਨੇ ਪਿੰਡ ਘੁੱਦਾ ਵਿਖੇ ਸਥਿਤ ਰਾਮ ਮੰਦਰ ਵਿੱਚ ਪੂਜਾ ਅਰਚਨਾ ਕੀਤੀ"