ਸ਼੍ਰੋਮਣੀ ਕਮੇਟੀ ਵੱਲੋਂ ਦਰਜ਼ ਕਰਵਾਏ ਪਰਚੇ ਦੀ ਜਾਂਚ ਦੌਰਾਨ ਪੇਸ਼ ਹੋਣ ਲਈ ਭੇਜੇ ਸਨ ਸੰਮਨ
ਸ਼੍ਰੀ ਅੰਮ੍ਰਿਤਸਰ ਸਾਹਿਬ, 10 ਜੁਲਾਈ: ਪਿਛਲੇ ਦਿਨੀਂ ਯੋਗ ਦਿਵਸ ਮੌਕੇ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਪੁੱਜ ਕੇ ਯੋਗਾ ਕਰਕੇ ਫ਼ੋਟੋਆਂ ਸੋਸਲ ਮੀਡੀਆ ’ਤੇ ਸ਼ੇਅਰ ਕਰਨ ਵਾਲੀ ਲੜਕੀ ਹੁਣ ਪੁਲਿਸ ਜਾਂਚ ਵਿਚ ਸ਼ਾਮਲ ਹੋ ਗਈ ਹੈ। ਹਾਲਾਂਕਿ ਗੁਜਰਾਤ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਅੰਮ੍ਰਿਤਸਰ ਦੀ ਕੋਤਵਾਲੀ ਪੁਲਿਸ ਵੱਲੋਂ ਦਰਜ਼ ਕੇਸ ਵਿਚ ਪਹਿਲੇ ਸੰਮਨ ’ਚ ਪੇਸ਼ ਨਹੀਂ ਹੋਈ ਸੀ ਤੇ ਹੁਣ ਭੇਜੇ ਗਏ ਦੂਜੇ ਸੰਮਨ ਵਿਚ ਵੀ ਉਹ ਵਰਚੂਅਲ ਤਰੀਕੇ ਦੇ ਨਾਲ ਉਸਨੇ ਆਪਣੇ ਬਿਆਨ ਦਰਜ਼ ਕਰਵਾਏ ਹਨ।
ਹਾਈਕੋਰਟ ਵੱਲੋਂ ਪੰਜਾਬ-ਹਰਿਆਣਾ ਨੂੰ ਜੋੜਦੇ ਸੰਭੂ ਬਾਰਡਰ ਨੂੰ ਇੱਕ ਹਫ਼ਤੇ ’ਚ ਖੋਲਣ ਦਾ ਹੁਕਮ
ਇਸਦੀ ਪੁਸ਼ਟੀ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਨੇ ਵੀ ਕੀਤੀ ਹੈ। ਇਹ ਮਾਮਲਾ ਪਿਛਲੇ ਦਿਨਾਂ ਤੋਂ ਹੀ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਉਕਤ ਯੋਗਾ ਗਰਲ ’ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਉਂਝ ਪਰਚਾ ਦਰਜ਼ ਹੋਣ ਤੋਂ ਬਾਅਦ ਅਰਚਨਾ ਨੇ ਸੋਸਲ ਮੀਡੀਆ ‘ਤੇ ਵੀਡੀਓ ਪਾ ਕੇ ਕਾਫ਼ੀ ਕੁੱਝ ਦਾਅਵੇ ਵੀ ਕੀਤੇ ਗਏ ਸਨ, ਜਿਸਤੋਂ ਬਾਅਦ ਗੁਜਰਾਤ ਪੁਲਿਸ ਵੱਲੋਂ ਉਸਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ।