’ਤੇ ਪੰਜਾਬ ਦੇ ਇਸ ਪਿੰਡ ਦਾ ‘ਨੌਜਵਾਨ’ ਜੇਲ੍ਹ ’ਚ ਬੈਠਾ ਹੀ ਜਿੱਤ ਗਿਆ ਸਰਪੰਚੀ ਦੀ ਚੋਣ, ਪੜ੍ਹੋ ਕਹਾਣੀ

0
112
+5

ਫ਼ਿਰੋਜਪੁਰ, 16 ਅਕਤੂਬਰ: ਬੀਤੇ ਕੱਲ ਪੰਚਾਇਤੀ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜਿਆਂ ਤੋ ਬਾਅਦ ਕਈ ਪਿੰਡਾਂ ’ਚ ਕਾਫ਼ੀ ਦਿਲਚਪਸ ਮੁਕਾਬਲੇ ਦੇਖਣ ਨੂੰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇਕ ਰੌਚਕ ਨਤੀਜ਼ਾ ਜ਼ਿਲ੍ਹੇ ਤੋਂ ਪੰਜ ਕਿਲੋਮੀਟਰ ਦੂਰ ਮਧਰੇ ਪਿੰਡ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਨੌਜਵਾਨ ਨੇ ਜੇਲ੍ਹ ’ਚ ਬੈਠੇ ਹੀ ਸਰਪੰਚੀ ਦੀ ਚੋਣ ਜਿੱਤ ਲਈ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਚੰਡੀਗੜ੍ਹ ਦੀ ਜੇਲ੍ਹ ’ਚ ਬੰਦ ਰਵੀ ਭਲਵਾਨ ਨਾਂ ਦੇ ਇਸ ਨੌਜਵਾਨ ਨੂੰ ਕਾਗਜ਼ ਭਰਨ ਲਈ ਵੀ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਤੇ ਨਾਂ ਹੀ ਚੋਣ ਪ੍ਰਚਾਰ ਲਈ ਪੈਰੋਲ ਦਿੱਤੀ ਪ੍ਰੰਤੂ ਇਸਦੇ ਬਾਵਜੂਦ ਪਿੰਡ ਦੇ ਲੋਕਾਂ ਤੇ ਖ਼ਾਸਕਰ ਨੌਜਵਾਨਾਂ ਨੇ ਜੇਲ੍ਹ ’ਚ ਬੈਠੇ ਦੇ ਹੀ ਉਸਦੇ ਸਰਪੰਚੀ ਦੀ ਜਿੱਤ ਦਾ ਹਾਰ ਪਾ ਦਿੱਤਾ।

ਇਹ ਵੀ ਪੜ੍ਹੋ:ਮੂਸੇ ਪਿੰਡ ਦੇ ਲੋਕਾਂ ਨੇ ਮਰਹੂਮ ਗਾਇਕ ਦੇ ਪ੍ਰਵਾਰ ਦੀ ਨਹੀਂ ਮੰਨੀ ਅਪੀਲ, ਵਿਰੋਧੀ ਉਮੀਦਵਾਰ ਰਿਹਾ ਜੇਤੂ

ਹਾਲਾਂਕਿ ਪਿੰਡ ਮਧਰੇ ਕਾਫ਼ੀ ਛੋਟਾ ਪਿੰਡ ਹੈ ਤੇ ਇਸ ਪਿੰਡ ਦੀ ਕੁੱਲ ਵੋਟ ਵੀ 296 ਹੈ, ਜਿਸਦੇ ਵਿਚੋਂ ਸਰਪੰਚੀ ਲਈ ਕੁੱਲ 270 ਵੋਟਾਂ ਪੋਲ ਹੋਈਆਂ ਸਨ। ਮੁਕਾਬਲਾ ਕਾਫ਼ੀ ਸਖ਼ਤ ਰਿਹਾ ਤੇ ਚੋਣ ਨਤੀਜਿਆਂ ਮੁਤਾਬਕ ਰਵਿੰਦਰਪਾਲ ਸਿੰਘ ਉਰਫ਼ ਰਵੀ ਭਲਵਾਨ ਨੂੰ 136 ਅਤੇ ਉਸਦੇ ਵਿਰੋਧੀ ਜਸਵਿੰਦਰ ਸਿੰਘ ਨੂੰ 134 ਵੋਟਾਂ ਮਿਲੀਆਂ। ਹਾਲਾਂਕਿ ਜਿੱਤ ਦੋ ਵੋਟਾਂ ਨਾਲ ਹੀ ਨਸੀਬ ਹੋਈ ਪ੍ਰੰਤੂ ਜੇਲ੍ਹ ’ਚ ਬੈਠ ਕੇ ਚੋਣ ਜਿੱਤਣ ਕਾਰਨ ਇਹ ਨੌਜਵਾਨ ਹੁਣ ਪੂਰੇ ਪੰਜਾਬ ਵਿਚ ਚਰਚਾ ’ਚ ਚੱਲ ਰਿਹਾ।

ਇਹ ਵੀ ਪੜ੍ਹੋ: ਪੰਜਾਬ ਦੇ ਕੈਬਨਿਟ ਮੰਤਰੀ ਦੀ ‘ਪਤਨੀ’ ਨੇ ਜਿੱਤੀ ਸਰਪੰਚੀ ਦੀ ਚੋਣ

ਰਵੀ ਭਲਵਾਨ ਦੇ ਪਿਤਾ ਬੋਹੜ ਸਿੰਘ ਨੇ ਪੰਜਾਬੀ ਖ਼ਬਰਸਾਰ ਵੈਬਸਾਈਟ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਉਸਦੇ ਪੁੱਤ ਨੂੰ ਝੂਠੇ ਕੇਸ ’ਚ ਪਿਛਲੇ ਇੱਕ ਸਾਲ ਤੋਂ ਜੇਲ੍ਹ ਵਿਚ ਬੰਦ ਕੀਤਾ ਹੋਇਆ ਪਰ ਪਿੰਡਾਂ ਦੇ ਲੋਕਾਂ ਦੀ ਕਚਿਹਰੀ ਵਿਚ ਉਹ ਜਿੱਤ ਗਿਆ ਹੈ। ’’ ਬੋਹੜ ਸਿੰਘ ਮੁਤਾਬਕ ਉਸਨੂੰ ਉਮੀਦ ਹੈ ਕਿ ਇੱਕ ਦਿਨ ਜੱਜ ਦੀ ਕਚਿਹਰੀ ਵਿਚ ਉਸਦਾ ਪੁੱਤਰ ਸਾਫ਼ ਦਾਮਨ ਨਾਲ ਬਾਹਰ ਆਵੇਗਾ। ਉਨ੍ਹਾਂ ਦਸਿਆ ਕਿ ਰਵੀ ਨੂੰ ਭਲਵਾਨੀ ਦੇ ਨਾਲ ਕਬੱਡੀ ਤੇ ਘੋੜਿਆਂ ਦਾ ਵੀ ਸੌਕ ਹੈ, ਜਿਸਦੇ ਚੱਲਦੇ ਉਸਨੇ ਪਿੰਡ ਵਿਚ ਅਖਾੜਾ ਬਣਾਇਆ ਹੋਇਆ ਸੀ ਤੇ ਨਾਲ ਹੀ ਸਟੱਡ ਫ਼ਾਰਮ ਵੀ। ਰਵੀ ਦੇ ਪਿਤਾ ਨੇ ਆਪਣੇ ਪੁੱਤਰ ਦੀ ਜਿੱਤ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ।

 

+5

LEAVE A REPLY

Please enter your comment!
Please enter your name here