ਯੂਥ ਵੀਰਾਂਗਨਾਂਵਾਂ ਨੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

0
75
+3

ਬਠਿੰਡਾ, 30 ਅਕਤੂਬਰ: ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਦੀਆਂ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਸਥਾਨਕ ਪਰਸ ਰਾਮ ਨਗਰ ਵਿਖੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮਿਠਾਈ ਅਤੇ ਹੋਰ ਦੀਵਾਲੀ ਦਾ ਸਮਾਨ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸੰਸਥਾ ਵਲੰਟੀਅਰ ਸੁਖਵੀਰ ਕੌਰ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਦੇ ਮੈਂਬਰਾਂ ਵੱਲੋਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਦੀਵਾਲੀ ਦੇ ਸ਼ੁੱਭ ਮੌਕੇ ਤੇ ਮਿਠਾਈ ਵੰਡੀ ਗਈ ਹੈ, ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਮਿਠਾਈ ਦੇ ਨਾਲ-ਨਾਲ ਦੀਵੇ ਅਤੇ ਪਟਾਖੇ ਆਦਿ ਵੀ ਦਿੱਤੇ ਗਏ ਹਨ। ਯੂਥ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਮ ਜਨ ਨੂੰ ਵੀ ਅਪੀਲ ਕੀਤੀ ਕਿ

ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

ਉਹ ਖੁਸ਼ੀ ਦੇ ਮੌਕਿਆਂ ਨੂੰ ਜਰੂਰਤਮੰਦ ਬੱਚਿਆਂ ਨਾਲ ਮਿਲ ਕਿ ਮਿਲਾਉਣ ਇਸ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਕਈ ਗੁਣਾ ਵਧ ਜਾਂਦੀਆਂ ਹਨ। ਬੱਚੇ ਮਿਠਾਈ ਅਤੇ ਹੋਰ ਸਮਾਨ ਪ੍ਰਾਪਤ ਕਰਕੇ ਬਹੁਤ ਖੁਸ਼ ਨਜਰ ਆਏ। ਯੂਥ ਵਲੰਟੀਅਰਾਂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲੇ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਆਰਥਿਕ ਤੰਗੀ ਕਾਰਨ ਪੜ ਨਹੀਂ ਸਕਦਾ ਤਾਂ ਸਾਡੀ ਸੰਸਥਾ ਉਸ ਬੱਚੇ ਨੂੰ ਪੜਨ ’ਚ ਵੀ ਮੱਦਦ ਕਰਦੀ ਹੈ। ਇਸ ਲਈ ਜਿੰਨਾਂ ਪਰਿਵਾਰਾਂ ਦੇ ਬੱਚੇ ਪੜਨਾ ਚਾਹੁੰਦੇ ਹਨ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਯੂਥ ਵਲੰਟੀਅਰਾਂ ਅਨੂ, ਪ੍ਰੇਮ, ਕਰਮਜੀਤ, ਵੀਨਾਕਸ਼ੀ, ਨੈਨਸੀ, ਦਿਨੇਸ਼, ਸੰਤੋਸ਼, ਦਿਲੀਸ਼ਾ ਸਿਮਰਨ ਅਤੇ ਹੋਰ ਮੈਂਬਰਾਂ ਹਾਜਰ ਸਨ।

 

+3

LEAVE A REPLY

Please enter your comment!
Please enter your name here