Chandigarh News: ਪੰਜਾਬ ਦੇ ਵਿਚ ਮੁੜ ਚੋਣਾਂ ਦਾ ਵਿਗਲ ਵੱਜ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਸ਼੍ਰੀ ਰਾਜ ਕਮਲ ਚੌਧਰੀ ਵੱਲੋਂ ਸ਼ੁੱਕਰਵਾਰ ਨੂੰ ਇਸਦਾ ਐਲਾਨ ਕੀਤਾ ਗਿਆ। ਚੋਣ ਸ਼ਡਿਊਲ ਮੁਤਾਬਕ ਲੰਮੇ ਸਮੇਂ ਤੋਂ ਉਡੀਕੀਆ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਲਈ 14 ਦਸੰਬਰ ਹੋਣਗੀਆਂ।ਜਦੋਂ ਕਿ ਵੋਟਾਂ ਦੇ ਨਤੀਜ਼ੇ 17 ਦਸੰਬਰ ਨੂੰ ਐਲਾਨੇ ਜਾਣਗੇ। ਚੋਣਾਂ ਦੇ ਬਾਰੇ ਹੋਰ ਵੇਰਵੇ ਦਿੰਦਿਆਂ ਚੋਣ ਕਮਿਸ਼ਨਰ ਸ਼੍ਰੀ ਚੌਧਰੀ ਨੇ ਅੱਗੇ ਦਸਿਆ ਕਿ 1 ਦਸੰਬਰ ਤੋਂ ਚੋਣ ਨਾਮਜਦਗੀਆਂ ਦਾ ਕੰਮ ਸ਼ੁਰੂ ਹੋਵੇਗਾ ਤੇ 4 ਦਸੰਬਰ ਤੱਕ ਚੱਲਣਗੇ। 5 ਦਸੰਬਰ ਨੂੰ ਸਕਿਊਰਟਨੀ ਹੋਵੇਗੀ। 6 ਦਸੰਬਰ ਨੂੰ ਨਾਮਜਦਗੀਆਂ ਦੀ ਵਾਪਸੀ ਹੋ ਸਕੇਗੀ।
ਇਹ ਵੀ ਪੜ੍ਹੋ ਚੋਣ ਜਾਬਤਾ ਲੱਗਣ ਤੋਂ ਪਹਿਲਾਂ Punjab Police ‘ਚ ਵੱਡਾ ਫ਼ੇਰਬਦਲ; 61 DSP,18 SP ਬਦਲੇ, ਦੇਖੋ List
ਉਨ੍ਹਾਂ ਦਸਿਆ ਕਿ ਇੰਨ੍ਹਾਂ ਚੋਣਾਂ ਵਿਚ ਪੰਜਾਬ ਦੇ 23 ਜ਼ਿਲ੍ਹਾ ਪ੍ਰੀਸ਼ਦਾਂ ਲਈ ਕੁੱਲ 357 ਮੈਂਬਰ ਚੁਣੇ ਜਾਣੇ ਹਨ। ਇਸੇ ਤਰ੍ਹਾਂ ਸੂਬੇ ਦੀਆਂ 154 ਪੰਚਾਇਤ ਸੰਮਤੀਆਂ ਲਈ 2863 ਮੈਂਬਰ ਚੁਣੇ ਜਾਣੇ ਹਨ। ਇੰਨ੍ਹਾਂ ਚੋਣਾਂ ਵਿਚ ਗਿਣਤੀ 1 ਕਰੋੜ 36 ਲੱਖ 4 ਹਜ਼ਾਰ 650 ਵੋਟਰ ਅਪਣੀ ਵੋਟ ਦਾ ਇਸਤੇਮਾਲ ਕਰਨਗੇ। ਜਿੰਨ੍ਹਾਂ ਦੇ ਲਈ 19181 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦਸਿਆ ਕਿ ਇਹ ਚੋਣ ਬੈਲਟ ਪੇਪਰ ਰਾਹੀਂ ਹੋਵੇਗੀ। ਨਿਯਮਾਂ ਤਹਿਤ ਕੁੱਲ ਜੋਨਾਂ ਵਿਚੋਂ 50 ਫ਼ੀਸਦੀ ਜੋਨ ਔਰਤਾਂ ਵਾਸਤੇ ਰਾਖਵੇਂ ਹੋਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







