ਨਗਰ ਨਿਗਮ ਦੇ ਕਮਿਸ਼ਨਰ ਤੇ ਪੁਲਿਸ ਨੂੰ ਕੀਤੀ ਕਾਰਵਾਈ ਦੀ ਸਿਕਾਇਤ
ਬਠਿੰਡਾ, 27 ਅਕਤੂਬਰ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ ਫ਼ੇਜ-3 ਦੇ ਨਜਦੀਕ ਸੰਤੂ ਸਿੰਘ ਧਰਮਸ਼ਾਲਾ ਦੇ ਨਜਦੀਕ ਅਣਧਿਕਾਰਤ ਤੌਰ ‘ਤੇ ਬਣੇ ਕਮਰਿਆਂ ਵਿਚ ਰਹਿ ਰਹੇ ਪ੍ਰਵਾਸੀ ਮਜਦੂਰਾਂ ਦੇ ਨਿੱਤ-ਦਿਨ ਦੇ ਹੁੜਦੰਗ ਤੋਂ ਇਲਾਕੇ ’ਚ ਰਹਿਣ ਵਾਲੇ ਲੋਕਾਂ ਵਿਚ ਵੱਡਾ ਦਹਿਸਤ ਦਾ ਮਾਹੌਲ ਹੈ। ਇਸ ਸਬੰਧ ਵਿਚ ਕੁੱਝ ਲੋਕਾਂ ਵਲੋਂ ਨਗਰ ਨਿਗਮ ਦੇ ਕਸਿਮਨਰ ਤੇ ਪੁਲਿਸ ਅਧਿਕਾਰੀਆਂ ਨੂੰ ਸਿਕਾਇਤ ਦੇ ਕੇ ਇੱਥੇ ਬਣੇ ਅਣਧਿਕਾਰਤ ਕਮਰਿਆਂ ਅਤੇ ਇੱਥੇ ਰਹਿ ਰਹੇ ਪ੍ਰਵਾਸੀ ਮਜਦੂਰਾਂ ਵਿਰੁਧ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆਂ ਦੇ ਅਦਾਲਤ ਵਲੋਂ ਗ੍ਰਿਫਤਾਰੀ ਵਰੰਟ ਜਾਰੀ
ਮੁਹੱਲਾ ਵਾਸੀਆਂ ਸੁਖਜੀਤ ਸਿੰਘ, ਸਰਬਜੀਤ ਸਿੰਘ ਤੇ ਅਰਸਦੀਪ ਸਿੰਘ ਆਦਿ ਨੇ ਦਸਿਆ ਕਿ ਉਕਤ ਧਰਮਸਾਲਾ ਦੇ ਨਜਦੀਕ ਹੀ 15-16 ਕਮਰੇ ਬਣੇ ਹੋਏ ਹਨ, ਜਿੰਨ੍ਹਾਂ ਵਿਚ 80 ਦੇ ਕਰੀਬ ਪ੍ਰਵਾਸੀ ਮਜਦੂਰ ਰਹਿ ਰਹੇ ਹਨ। ਜਿੰਨ੍ਹਾਂ ਵਲੋਂ ਆਏ ਦਿਨ ਸਰਾਬ ਅਤੇ ਹੋਰ ਨਸ਼ਾ ਕਰਕੇ ਰਾਤ ਸਮੇਂ ਹੁੜਦੰਗ ਮਚਾਇਆ ਜਾਂਦਾ ਹੈ ਤੇ ਆਪਸ ਵਿਚ ਲੜਾਈ-ਕੁੱਟਮਾਰ ਕੀਤੀ ਜਾਂਦੀ ਹੈ। ਇੰਨ੍ਹਾਂ ਦੇ ਅਜਿਹੇ ਵਿਵਹਾਰ ਦੇ ਨਾਲ ਜਿੱਥੈ ਸ਼ਾਂਤ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ ਤੇ ਇਸਦੇ ਨਾਲ ਲੱਗਦੇ ਅਜੀਤ ਰੋਡ ’ਚ ਮਾਹੌਲ ਅਸ਼ਾਂਤ ਹੋ ਜਾਂਦਾ ਹੈ, ਉਥੇ ਇੰਨ੍ਹਾਂ ਪ੍ਰਵਾਸੀ ਮਜਦੂਰਾਂ ਵਿਚ ਗਲਤ ਅਨਸਰਾਂ ਦੇ ਵੀ ਲੁਕੇ ਹੋਣ ਦਾ ਡਰ ਬਣਿਆ ਰਹਿੰਦਾ ਹੈ।
Iltes Center ਦੇ ਸਾਬਕਾ ਸਾਂਝੇਦਾਰ ਆਪਸ ’ਚ ਹੋਏ ਡਾਂਗੋ-ਡਾਂਗੀ, ਕਈ ਜਖ਼ਮੀ
ਇੰਨ੍ਹਾਂ ਮੁਹੱਲਾ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਮੁਹੱਲੇ ਵਿਚ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਵਾਸੀ ਮਜਦੂਰਾਂ ਦੇ ਰਹਿਣ ਲਈ ਬਣਾਏ ਕਮਰੇ ਜਿੱਥੇ ਅਣਧਿਕਾਰਤ ਹਨ ਅਤੇ ਇੰਨ੍ਹਾਂ ਨੂੰ ਬਣਾਉਣ ਲਈ ਕੋਈ ਨਕਸ਼ਾ ਆਦਿ ਪਾਸ ਨਹੀਂ ਕਰਵਾਇਆ ਗਿਆ, ਉਥੇ ਇੱਥੇ ਰਹਿਣ ਵਾਲੇ ਪ੍ਰਵਾਸੀ ਮਜਦੂਰਾਂ ਦੀ ਕੋਈ ਪੁਲਿਸ ਕੋਲ ਕੋਈ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਗਈ ਹੈ, ਜਿਸ ਕਾਰਨ ਕਦੇ ਵੀ ਕੋਈ ਗੈਰ ਸਮਾਜੀ ਅਨਸਰ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।ਇਸਤੋਂ ਇਲਾਵਾ ਹਰ ਦੇਰ ਰਾਤ ਇੰਨ੍ਹਾਂ ਪ੍ਰਵਾਸੀ ਮਜਦੂਰਾਂ ਦੀ ਆਪਸ ਵਿਚ ਹੋਣ ਵਾਲੀ ਲੜਾਈ ਕਾਰਨ ਵੀ ਇਲਾਕੇ ਦੇ ਮਾਹੌਲ ਵਿਗੜਿਆ ਹੋਇਆ ਹੈ।
ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ
ਉਨ੍ਹਾਂ ਦਸਿਆ ਕਿ ਲੰਘੇ ਦਿਨ ਦੁਸਹਿਰੇ ਵਾਸੀ ਸ਼ਾਮ ਵੀ ਇੰਨ੍ਹਾਂ ਪ੍ਰਵਾਸੀ ਮਜਦੂਰਾਂ ਵਿਚ ਜੰਮ ਕੇ ਲੜਾਈ ਹੋਈ ਤੇ ਕਈ ਮਜਦੂਰ ਜਖਮੀ ਵੀ ਹੋਏ। ਇਸ ਮੌਕੇ ਮੁਹੱਲੇ ਵਾਲਿਆਂ ਵਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਉਧਰ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਕਮਰੇ ਬਣਾਉਣ ਵਾਲੇ ਮਕਾਨ ਮਾਲਕ ਤੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇੱਥੇ ਰਹਿਣ ਵਾਲੇ ਪ੍ਰਵਾਸੀ ਮਜਦੂਰਾਂ ਦੀ ਪੁਲਿਸ ਵੈਰੀਫਿਕੇਸਨ ਕਰਵਾਈ ਗਈ ਹੈ ਜਾਂ ਨਹੀਂ। ਜਿਸਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Share the post "ਅਣਧਿਕਾਰਤ ਤੌਰ ‘ਤੇ ਰਹਿ ਰਹੇ ਪ੍ਰਵਾਸੀ ਮਜਦੂਰਾਂ ਦੇ ‘ਹੁੜਦੰਗ’ ਤੋਂ ਤੰਗ ਆਏ ਮਾਡਲ ਟਾਊਨ ਦੇ ਵਾਸੀ"