Punjabi Khabarsaar
ਬਠਿੰਡਾ

ਅਲਟਰਾਟੈਕ ਕੰਪਨੀ ਨੇ ਟਰੱਕ ਆਪ੍ਰੇਟਰਾਂ ਦੇ ਵਧਾਏ ਭਾੜੇ, ਅਪਰੇਟਰ ਹੋੲੈ ਬਾਗੋ-ਬਾਗ

ਹਲਕਾ ਵਿਧਾਇਕ ਬਲਕਾਰ ਸਿੱਧੂ ਦਾ ਕੀਤਾ ਵਿਸ਼ੇਸ਼ ਧੰਨਵਾਦ
ਰਾਮਪੁਰਾ ਫੂਲ, 17 ਸਤੰਬਰ: ਪਿਛਲੀਆਂ ਸਰਕਾਰਾਂ ਸਮੇਂ ਮਾੜੇ ਆਰਥਿਕ ਹਾਲਾਤਾਂ ’ਚੋ ਗੁਜਰਨ ਵਾਲੇ ਰਾਮਪੁਰਾ ਫੂਲ ਟਰੱਕ ਯੂਨੀਅਨ ਦੇ ਹਜ਼ਾਰਾਂ ਆਪ੍ਰੇਟਰਾਂ ਨੇ ਹੁਣ ਸੁਖ ਦਾ ਸਾਹ ਲਿਆ ਕਿਉਕਿ ਇਲਾਕੇ ਦੀ ਉੱਘੀ ਅਲਟਰਾਟੈੱਕ ਸੀਮੇਂਟ ਫੈਕਟਰੀ ਵਲੋਂ 6 ਪ੍ਰਤੀਸ਼ਤ ਵਾਧੂ ਭਾੜਾ ਵਧਾਉਣ ਦਾ ਐਲਾਨ ਕੀਤਾ ਹੈ।

ਆਪਾਂ ਸਾਰੇ ਰਲ ਮਿਲ ਕੇ ਬਠਿੰਡਾ ਨੂੰ ਬਣਾ ਸਕਦੇ ਹਾਂ ਭਾਰਤ ਦਾ ਸਭ ਤੋਂ ਸਵੱਛ ਸ਼ਹਿਰ: ਜਗਰੂਪ ਗਿੱਲ

ਇਸ ਸਬੰਧ ਵਿਚ ਪਲਾਂਟ ਦੇ ਐਮ. ਡੀ ਸੁਰਜੀਤ ਸਿੰਘ ਰਾਣਾ, ਆਰਐਮ ਉਧਮ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਸਨਰਾਈਜ਼ ਟਰੈਡਰਜ਼ ਦਰਸ਼ਨ ਦਰਸ਼ੀ, ਕੀਰਤੀ ਟ੍ਰਾਂਸਪੋਰਟ ਤੋਂ ਪ੍ਰਦੀਪ ਅਰੋੜਾ, ਗਣੈਸ਼ ਇੰਡੀਆ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਤੇ ਹੋਰ ਨੁਮਾਇੰਦਿਆਂ ਨਾਲ ਹੋਈ ਮੀਟੰਗ ਵਿਚ ਇਹ ਫੈਸਲਾ ਲਿਆ ਗਿਆ।

ਬਠਿੰਡਾ ਸ਼ਹਿਰੀ ਯੂਥ ਕਾਂਗਰਸ ਨੇ ਫੂਕਿਆ ਨਰਿੰਦਰ ਮੋਦੀ ਦਾ ਪੁੱਤਲਾ

ਐਲਾਨ ਤੋਂ ਬਾਅਦ ਪ੍ਰਧਾਨ ਪੰਮਾ ਸਮੇਤ ਟਰੱਕ ਯੂਨੀਅਨ ਦੇ ਟਰੱਕ ਆਪ੍ਰੇਟਰਾਂ ਤੇ ਮਾਲਕਾਂ ਸ਼ੇਰ ਬਹਾਦਰ ਸਿੰਘ ਭਿੰਦਰ ਗੁੰਮਟੀ ਠਾਕੁਰ ਸਿੰਘ ਵਕੀਲਾ ਰਾਮਪੁਰਾ ਪਿੰਡ ਬੰਟੀ ਖੋਖਰ ਵਿਨੋਦ ਕੁਮਾਰ ਜਿੰਦੂ ਸ਼ਰਮਾ ਯੋਧਾ ਮਹਿਰਾਜ ਚੈਨਾ ਫੂਲੇਵਾਲਾ ਹੈਪੀ ਮਹਿਰਾਜ ਅਮਨਾ ਮਹਿਰਾਜ ਬਸਤੀ ਰਜਿੰਦਰ ਭਾਈਰੂਪਾ ਨੇ ਹਲਕਾ ਵਿਧਾਇਕ ਬਲਕਾਰ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨ੍ਹਾਂ ਨੈ ਦਖ਼ਲ ਦੇ ਕੇ ਇਹ ਮਸਲਾ ਹੱਲ ਕਰਵਾਉਣ ਦਾ ਉਪਰਾਲਾ ਕੀਤਾ।

ਬਠਿੰਡਾ ਦੇ ਉੱਘੇ ‘ਕਲੌਨੀਨਾਈਜਰ’ ਨੇ ‘ਨਿਗਮ’ ਨੂੰ ਸੌਂਪੀ ‘ਜਮੀਨ’ ਦੇ ਚੁੱਕੇ ਕਰੋੜਾਂ ਰੁਪਏ ਹੁਣ ਵਿਆਜ਼ ਸਹਿਤ ਕੀਤੇ ਵਾਪਸ

ਯੂਨੀਅਨ ਪ੍ਰਧਾਨ ਪੰਮਾ ਨੇ ਦੱਸਿਆ ਕਿ ਟਰੱਕ ਆਪ੍ਰੇਟਰਾਂ ਨੂੰ ਹੁਣ ਪ੍ਰਤੀ ਗੇੜੇ ਦਾ ਇੱਕ ਹਜਾਰ ਰੁਪਏ ਤੋਂ ਬਾਈ ਸੌ ਰੁਪਏ ਵਾਧੇ ਦੇ ਰੂਪ ਵਿੱਚ ਵੱਧ ਪ੍ਰਾਪਤ ਹੋਣਗੇ। ਉਨ੍ਹਾਂ ਦੱਸਿਆ ਕਿ ਟਰੱਕ ਯੂਨੀਅਨ ਵੱਲੋਂ ਆਪਣੇ ਖਰਚੇ ਘਟਾਉਣ ਹਿੱਤ ਸੋਲਰ ਸਿਸਟਮ ਵੀ ਲਗਾਇਆ ਜਾ ਚੁੱਕਾ ਹੈ। ਇੱਥੇ ਦਸਣਾ ਬਣਦਾ ਹੈ ਕਿ ਅਲਟ੍ਰਾਟੈਕ ਕੰਪਨੀ ਵਿਚੋਂ ਰੋਜ਼ਾਨਾ ਹਜ਼ਾਰਾਂ ਮੀਟਰਕ ਟਨ ਮਾਲ ਨਿਕਲਦਾ ਹੈ, ਜਿਸ ਵਿਚੋਂ 25 ਫੀਸਦੀ ਦੇ ਕਰੀਬ ਵੱਡੀਆਂ ਕੰਪਨੀਆਂ ਅਤੇ 75 ਫੀਸਦੀ ਟਰੱਕ ਯੂਨੀਅਨ ਦੇ ਅਪਰੇਟਰਾਂ ਵਲੋਂ ਮਾਲ ਢੋਹਿਆ ਜਾਂਦਾ ਹੈ।

 

Related posts

ਗੁੰਮਸ਼ੁਦਾ ਬੱਚਾ ਕੀਤਾ ਮਾਪਿਆਂ ਨੂੰ ਸਪੁਰਦ

punjabusernewssite

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਦਿੱਤੀ ਵਧਾਈ

punjabusernewssite

ਵਿੱਤ ਮੰਤਰੀ ਨੇ ਸ਼ਹਿਰ ਦੇ ਤਿੰਨ ਹੋਰ ਸਰਕਾਰੀ ਸਕੂਲਾਂ ਦੀਆਂ ਨਵੀਂਆਂ ਇਮਾਰਤਾਂ ਦਾ ਕੀਤਾ ਉਦਘਾਟਨ

punjabusernewssite