WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਅੱਜ ਹੋਵੇਗਾ ਕਾਂਗਰਸ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦਾ ਤਾਜ਼ਪੋਸ਼ੀ ਸਮਾਗਮ

ਰਾਜਾ ਵੜਿੰਗ ਵਿਸ਼ੇਸ ਤੌਰ ’ਤੇ ਪੁੱਜਣਗੇ, ਮਨਪ੍ਰੀਤ ਬਾਦਲ ਦੇ ਖੇਮੇ ਦੇ ਪੁੱਜਣ ਬਾਰੇ ਸ਼ੰਕੇ ਬਰਕਾਰ
ਸੁਖਜਿੰਦਰ ਮਾਨ
ਬਠਿੰਡਾ, 21 ਦਸੰਬਰ: ਪਿਛਲੀ ਦਿਨੀਂ ਸੂੁਬਾਈ ਕਾਂਗਰਸ ਵਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨਾਂ ਦੀ ਤਾਜ਼ਪੋਸ਼ੀ ਦੇ ਸਮਾਗਮਾਂ ਦੀ ਲੜੀ ਤਹਿਤ ਭਲਕੇ ਬਠਿੰਡਾ ਵਿਚ ਵੀ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਪੰਜਾਬ ਕਾਂਗਰਸ ਦੇ ਸੂੁੁਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸੇਸ ਤੌਰ ’ਤੇ ਪੁੱਜ ਰਹੇ ਹਨ। ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਵਲੋਂ ਐਡਵੋਕੇਟ ਰਾਜ਼ਨ ਗਰਗ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਸੀਨੀਅਰ ਆਗੂ ਖ਼ੁਸਬਾਜ ਸਿੰਘ ਜਟਾਣਾ ਨੂੰ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਣਾਇਆ ਗਿਆ ਸੀ। ਦੋਨਾਂ ਆਗੂਆਂ ਦੇ ਨਾਲ ਬਲਜਿੰਦਰ ਸਿੰਘ ਠੇਕੇਦਾਰ ਅਤੇ ਕਿਰਨਜੀਤ ਕੌਰ ਨੂੰ ਕ੍ਰਮਵਾਰ ਸ਼ਹਿਰੀ ਅਤੇ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਨਵਨਿਯੁਕਤ ਪ੍ਰਧਾਨਾਂ ਨੇ ਦਸਿਆ ਕਿ ਭਲਕੇ ਹੋਣ ਵਾਲਾ ਮੁੱਖ ਸਮਾਗਮ ਗਾਂਧੀ ਮਾਰਕੀਟ ਵਿਚ ਹੋਵੇਗਾ ਜਦੋਂਕਿ ਤਾਜ਼ਪੋਸੀ ਦੀ ਰਸਮ ਕਾਂਗਰਸ ਭਵਨ ਅੰਦਰ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਵੱਡੀ ਗਿਣਤੀ ਵਿਚ ਕਾਂਗਰਸੀ ਉਤਸ਼ਾਹ ਨਾਲ ਇਸ ਵਿਚ ਸ਼ਾਮਲ ਹੋ ਰਹੇ ਹਨ। ਉਧਰ ਭਲਕੇ ਹੋਣ ਵਾਲੇ ਸਮਾਗਮ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧੜੇ ਨਾਲ ਸਬੰਧਤ ਕਾਂਗਰਸੀ ਆਗੂਆਂ ਦੇ ਪੁੱਜਣ ਬਾਰੇ ਸ਼ੰਕੇ ਬਰਕਰਾਰ ਹਨ। ਨਗਮ ਨਿਗਮ ਬਠਿੰਡਾ ਦੇ ਮੇਅਰ ਰਮਨ ਗੋਇਲ, ਡਿਪਟੀ ਮੇਅਰ ਹਰਮਿੰਦਰ ਸਿੱਧੂ ਤੋਂ ਇਲਾਵਾ ਕਾਫ਼ੀ ਸਾਰੇ ਕੋਂਸਲਰ ਨਵੇਂ ਸ਼ਹਿਰੀ ਪ੍ਰਧਾਨ ਤੋਂ ਪਾਸਾ ਵੱਟ ਕੇ ਚੱਲ ਰਹੇ ਹਨ। ਜਦੋਂਕਿ ਮਨਪ੍ਰੀਤ ਦੇ ਰਿਸਤੇਦਾਰ ਜੈਜੀਤ ਜੌਹਲ ਵਲੋਂ ਖੁੱਲੇ ਤੌਰ ’ਤੇ ਨਵੇਂ ਪ੍ਰਧਾਨ ਰਾਜਨ ਗਰਗ ਦਾ ਵਿਰੋਧ ਕੀਤਾ ਹੈ। ਅਜਿਹੇ ਹਾਲਾਤ ਵਿਚ ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਨੂੰ ਇਕਜੁਟ ਕਰਨਾ ਵੱਡੀ ਚੁਣੋਤੀ ਸਾਬਤ ਹੋਣ ਜਾ ਰਿਹਾ ਹੈ।

Related posts

ਸਮੂਹ ਵਿਭਾਗਾਂ ਦੇ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਕੀਤੀ ਪੱਕਾ ਕਰਨ ਦੀ ਮੰਗ

punjabusernewssite

ਬਠਿੰਡਾ ਨਗਰ ਨਿਗਮ ਨੇ ਖੋਲਿਆ ਸ਼ਹਿਰ ਲਈ ਵਿਕਾਸ ਕਾਰਜਾਂ ਦਾ ਪਿਟਾਰਾ, ਕੌਂਸਲਰਾਂ ਦੀ ਵਧੇਗੀ ਤਨਖ਼ਾਹ !

punjabusernewssite

ਬਠਿੰਡਾ ਲੋਕ ਸਭਾ ਹਲਕੇ ’ਚ 16 ਲੱਖ 39 ਹਜ਼ਾਰ ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ : ਜ਼ਿਲ੍ਹਾ ਚੋਣ ਅਫ਼ਸਰ

punjabusernewssite