ਬਲਵਿੰਦਰ ਸਿੰਘ ਨਕੱਈ ਦੀ ਭਾਰਤ ਦੇ ਸਹਿਕਾਰਤਾ ਖੇਤਰ ਵਿਚ ਅਹਿਮ ਯੋਗਦਾਨ : ਸੁਖਬੀਰ ਬਾਦਲ
ਨਕਈ ਦੀ ਯਾਦ ਵਿੱਚ ਰਾਮਪੁਰਾ ਫੂਲ ਜ਼ੋਨ ਲਗਾਇਆ ਜਾਵੇ ਖਾਦ ਕਾਰਖਾਨਾ : ਸੁਖਬੀਰ
ਭਾਰਤ ਦੇ ਸਹਿਕਾਰਤਾ ਵਿਭਾਗ ਨੂੰ ਮੁਨਾਫ਼ੇ ਵਿੱਚ ਲੈ ਕੇ ਜਾਣ ਦਾ ਨਕਈ ਦਾ ਅਹਿਮ ਰੋਲ : ਐੱਮ.ਡੀ-ਇਫਕੋ
ਸੁਖਜਿੰਦਰ ਮਾਨ/ਸੁਖਵੰਤ ਸਿੰਘ ਸਿੱਧੂ
ਬੰਠਿਡਾ/ਮਾਨਸਾ, 21 ਅਕਤੂਬਰ : ਉੱਤਰੀ ਭਾਰਤ ਦੀ ਸਹਿਕਾਰਤਾ ਲਹਿਰ ਦੇ ਮੋਢੀ ਅਤੇ ਕਰਮਯੋਗੀ ਕਿਸਾਨ ਮਰਹੂਮ ਬਲਵਿੰਦਰ ਸਿੰਘ ਨਕੱਈ ਚੇਅਰਮੈਂਨ ਇਫ਼ਕੋ ਦੇ ਭੋਗ ਸਮਾਗਮ ਉੱਪਰ ਉਨ੍ਹਾਂ ਦੇ ਜੱਦੀ ਸ਼ਹਿਰ ਵਿਖੇ ਵੱਖ-ਵੱਖ ਰਾਜਨੀਤਕ ਪਾਰਟੀਆ ਦੇ ਆਗੂਆ, ਸਹਿਕਾਰੀ ਸੰਸਥਾਵਾ ਨੇ ਨੁਮਾਇੰਦੀਆ ਅਤੇ ਸਮੁੰਚੇ ਦੇਸ਼ ਅਤੇ ਮਾਲਵਾ ਦੇ ਕਿਸਾਨ ਅਤੇ ਨਿਵਾਸੀਆ ਵੱਲੋਂ ਸ਼ਰਧਾਜ਼ਲੀ ਭੇਂਟ ਕਰਕੇ ਮਨ ਦੀਆ ਗਹਿਰਾਈਆ ਵਿੱਚੋਂ ਸਜ਼ਦਾ ਕੀਤਾ ਗਿਆ। ਸਰਦਾਰ ਬਲਵਿੰਦਰ ਸਿੰਘ ਨਕੱਈ ਸ਼ਰਧਾਜ਼ਲੀ ਭੇਂਟ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਰਦਾਰ ਨਕੱਈ ਉਨ੍ਹਾਂ ਨੂੰ ਹਮੇਸ਼ਾ ਆਪਣੇ ਵੱਡੇ ਪੁੱਤਰ ਵਜ਼ੋਂ ਸਨਮਾਨਦੇ ਰਹੇ, ਅਤੇ ਸਰਦਾਰ ਜਗਦੀਪ ਸਿੰਘ ਨਕੱਈ ਉਨ੍ਹਾਂ ਦੇ ਛੋਟੇ ਭਰਾ ਹਨ ਜਿੱਥੇ ਅਸੀ ਇਕੱਠੀਆਂ ਪੜਾਈ ਕੀਤੀ ਉੱਥੇ ਹਮੇਸ਼ਾ ਅਸੀ ਸਕੇ ਭਰਾਵਾ ਤੋਂ ਵੱਧ ਵਿਚਰ ਰਹੇ ਹਾਂ । ਉਨ੍ਹਾਂ ਕਿਹਾ ਕਿ ਜਿਥੇ ਸਿਆਸੀ ਕੈਰੀਅਰ ਦੇ ਵਿੱਚ ਜਗਦੀਪ ਸਿੰਘ ਨਕਈ ਨੇ ਪਾਰਟੀ ਦੇ ਹਰ ਕੰਮ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਅੱਜ ਵੀ ਪਾਰਟੀ ਦੇ ਨਾਲ ਖੜ੍ਹੇ ਹਨ ਅਤੇ ਅੱਜ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੂੰ ਗਹਿਰਾ ਸਦਮਾ ਲੱਗਿਆ ਹੈ ਅਤੇ ਪਾਰਟੀ ਵੀ ਉਨ੍ਹਾਂ ਦੇ ਨਾਲ ਖੜੀ ਹੈ ਤਾਂ ਕਿ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿਚ ਭਾਣਾ ਮੰਨਣ ਦਾ ਦਿਲਾਸਾ ਦਿੱਤਾ ਜਾ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਬਲਵਿੰਦਰ ਸਿੰਘ ਨਕਈ ਨੇ ਚੁਤਾਲੀ ਸਾਲ ਭਾਰਤ ਸਹਿਕਾਰਤਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਭਾਰਤ ਸਰਕਾਰ ਦੇ ਸਹਿਕਾਰਤਾ ਵਿਭਾਗ ਨੂੰ ਅਪੀਲ ਕੀਤੀ ਕਿ ਰਾਮਪੁਰਾ ਫੂਲ ਦੇ ਵਿੱਚ ਇੱਕ ਖਾਦ ਦਾ ਵੱਡਾ ਕਾਰਖਾਨਾ ਬਲਵਿੰਦਰ ਸਿੰਘ ਨਕਈ ਦੀ ਯਾਦ ਵਿਚ ਲਗਾਇਆ ਜਾਵੇ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ,ઠ ਅਜੀਤਇੰਦਰ ਸਿੰਘ ਮੋਫਰ, ਪਰਮਿੰਦਰ ਸਿੰਘ ਢੀਂਡਸਾ, ਗਗਨਜੀਤ ਸਿੰਘ ਬਰਨਾਲਾ, ਜੀਤਮਹਿੰਦਰ ਸਿੰਘ ਸਿੱਧੂ, ਮਨਤਾਰ ਸਿੰਘ ਬਰਾੜઠ ਆਦਿ ਸਿਆਸੀ ਨੇਤਾਵਾਂ ਤੋਂ ਇਲਾਵਾ ਇਫਕੋ ਦੇ ਐਮ.ਡੀ ਜੂ.ਡੀ ਅਵਸਥੀ, ਉਪ ਚੇਅਰਮੈਨ ਚੰਦਰ ਪਰਲਾਦ ਸਹਿਤ ਸਮੂਹ ਡਾਇਰੈਕਟਰ ਅਤੇ ਉੱਚ ਅਧਿਕਾਰੀ ਨੇ ਸਰਦਾਰ ਨਕੱਈ ਨੂੰ ਸਰਧਾਜ਼ਲੀ ਭੇਂਟ ਕਰਦੇ ਹੋਏ ਉਨ੍ਹਾਂ ਨਾਲ ਬਿਤਾਏ ਹਰ ਪਲ ਨੂੰ ਸਿੱਦਤ ਨਾਲ ਯਾਦ ਕੀਤਾ। ਦੱਸਣਾ ਬਣਦਾ ਹੈ ਕਿ ਮਰਹੂਮ ਬਲਵਿੰਦਰ ਸਿੰਘ ਨਕੱਈ ਨੇ ਰਾਮਪੁਰੇ ਦੇ ਖੇਤਾ ਵਿੱਚ ਕੰਮ ਕਰਦਿਆ ਕਿਸਾਨਾਂ ਦੇ ਸਮੂਹ ਨਾਲ ਇੱਕ ਅਜਿਹੀ ਸਹਿਕਾਰਤਾ ਲਹਿਰ ਖੜੀ ਕੀਤੀ ਜਿਸ ਵਿੱਚੋਂ ਉਹ ਇਫ਼ਕੋ ਦੇ 44 ਸਾਲ ਵੱਖ ਵੱਖ ਅਹੁਦਿਆ ਤੇ ਬਿਰਾਜ਼ਮਾਨ ਹੋਣ ਉਪਰੰਤ ਬੀਤੇ ਸਮੇ ਦੌਰਾਨ ਚੇਅਰਮੈਂਨ ਵੀ ਬਣੇਂ। ਉਨ੍ਹਾਂ ਦੇ ਅਚਾਨਕ ਵਿਛੋੜੇ ਕਾਰਨ ਜਿੱਥੇ ਸਹਿਕਾਰਤਾ ਲਹਿਰ ਨੂੰ ਇੱਕ ਯੋਗ ਅਧਿਕਾਰੀ ਵਜ਼ੋਂ ਵਾਂਝਾ ਹੋਣਾ ਪਿਆ ਉੱਥੇ ਕਿਸਾਨੀ ਦੀ ਮਜ਼ਬੂਤ ਆਰਥਿਕਤਾ ਨੂੰ ਪੈਰਾ ਤੇ ਖੜ੍ਹੇ ਕਰਨ ਵਾਲੀ ਇੱਕ ਦੂਰ ਅੰਦੇਸ਼ੀ ਸੋਚ ਸਦਾ ਲਈ ਵਿਛੜ ਗਈ। ਸਰਧਾਜ਼ਲੀ ਸਮਾਗਮ ਵਿੱਚ ਮਾਨਸਾ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਸਾਬਕਾ ਮੰਤਰੀ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ ਸਾਬਕਾ ਐਮ.ਪੀ, ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਸਰੂਪ ਚੰਦ ਸਿੰਗਲਾ, , ਮਿੱਠੂ ਮੋਫਰ, ਗੁਰਪ੍ਰੀਤ ਧਾਲੀਵਾਲ, ਨਿਰਵੈਰ ਬੁਰਜਹਰੀ, ਬਲਦੇਵ ਮਾਖਾ, ਗੁਰਪ੍ਰੀਤ ਝੱਬਰ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਕੌਰ ਸਿੰਮੀ, ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਸੂਰਜ ਕੌਰ ਖਿਆਲਾ, ਹਰਭਜਨ ਸਿੰਘ ਖਿਆਲਾ, ਬੇਅੰਤ ਸਿੰਘ ਝੱਬਰ, ਗੁਰਜਿੰਦਰ ਸਿੰਘ ਬੱਗਾ, ਬਲੌਰ ਸਿੰਘ ਰੱਲਾ, ਕੇਵਲ ਸਿੰਘ ਅਕਲੀਆ, ਇਫਕੋ ਦੇ ਡਾਇਰੈਕਟਰ ਉਜਾਗਰ ਸਿੰਘ, ਮਾਸਟਰ ਗੁਰਚਰਨ ਸਿੰਘ ਅਕਲੀਆ, ਬੂਟਾ ਸਿੰਘ, ਗੁਰਜੰਟ ਸਿੰਘ ਜੰਟੀ, ਭਰਪੂਰ ਸਿੰਘ ਅਤਲਾ, ਗੁਰਇਕਬਾਲ ਸਿੰਘ ਬਾਲੀ ਮੋਹਰ ਸਿੰਘ ਵਾਲਾ, ਦਰਸ਼ਨ ਸਿੰਘ ਕੋਟਫੱਤਾ, ਵਿਧਾਇਕ ਜਗਦੇਵ ਸਿੰਘ ਕਮਾਲੂ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਗਰਦੌਰ ਸਿੰਘ ਸੰਧੂ, ਗੁਰਦੀਪ ਸਿੰਘ ਕੋਟਸ਼ਮੀਰ, ਗੁਰਲਾਭ ਸਿੰਘ ਢੇਲਵਾਂ, ਸਾਬਕਾ ਮੇਅਰ ਬਲਜੀਤ ਸਿੰਘ, ਚਮਕੌਰ ਸਿੰਘ ਮਾਨ, ਬਬਲੀ ਢਿੱਲੋਂ, ਭਾਜਪਾ ਆਗੂ ਦਿਆਲ ਸੋਢੀ ਆਦਿ ਸਿਆਸੀ ਨੇਤਾਵਾਂ ਤੋਂ ਇਲਾਵਾ ਉੱਚ ਅਧਿਕਾਰੀ ਤੋਂ ਇਲਾਵਾ ਜ਼ਿਲ੍ਹਿਆਂ ਤੋਂ ਵੱਡੀ ਤਾਦਾਦ ਵਿਚ ਉਨਾਂ ਦੇ ਸਮਰਥਕ ਪੁੱਜੇ ਹੋਏ ਸਨ। ਅਖੀਰ ਵਿੱਚ ਇਫਕੋ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਨਕਈ ਦੇ ਪੋਤਿਆ ਪਾਵਨ ਸਿੰਘ ਨਕੱਈ ਅਤੇ ਗੁਰਵਿਜੈ ਸਿੰਘ ਨਕੱਈ ਨੇ ਕਿਹਾ ਕਿ ਸਾਡੇ ਦਾਦਾ ਜੀ ਦੇ ਦੁਨਿਆ ਤੋਂ ਚਲੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਨਾਲ ਵੰਡਾਈ ਗਈ ਹਮਦਰਦੀ ਦਾ ਅਸੀ ਆਪਣੀ ੳਮਰ ਵਿੱਚ ਸਾਡੇ ਦੇਸ਼ ਦੇ ਲੋਕਾ ਦਾ ਕਰਜ਼ ਨਹੀ ਉਤਾਰ ਸਕਦੇ।
Share the post "ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਨੂੰ ਵੱਖ-ਵੱਖ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ"