14 Views
“ਦਾਨ ਦੇਣਾ ਸਿਰਫ ਦੇਣ ਬਾਰੇ ਨਹੀਂ ਹੈ, ਇਹ ਕੁਝ ਵੱਖਰਾ ਕਰਨ ਬਾਰੇ ਹੈ.“ ਕੈਥੀ ਕੈਲਵਿਨ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਬਠਿੰਡਾ ਦੇ ਸਰੀਰ ਵਿਗਿਆਨ ਵਿਭਾਗ ਨੇ ਹੁਣ ਅਧਿਕਾਰਤ ਤੌਰ ’ਤੇ ਸਰੀਰ ਦਾਨ ਕਰਨ ਦੇ ਪ੍ਰੋਗਰਾਮ ਦੀ ਸੁਰੂਆਤ ਅੱਜ “ਦੇਹਦਾਨ ਮਹਾਦਾਨ’’ ਨਾਂ ਹੀੇਠ ਸ਼ੁਰੂ ਕਰ ਦਿੱਤੀ ਹੈ। ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਡੀ.ਕੇ. ਸਿੰਘ ਦੀ ਅਗੁਵਾਈ ਵਿਚ ਸੁਰੂ ਇਸ ਪ੍ਰੋਗਰਾਮ ਤਹਿਤ ਇਸ ਮੌਕੇ ਤੇ ਦੋ ਸਵੈ-ਇੱਛੁਕ ਦਾਨੀਆਂ ਨੇ ਇਸ ਸੰਸਥਾ ਨੂੰ ਆਪਣਾ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ। ਇਹੀਂ ਨਹੀਂ ਵਿਭਾਗ ਨੂੰ ਸ਼ੁਰੂਆਤ ਵਿਚ ਦੋ ਲਾਸਾਂ ਦਾਨ ਵਜੋਂ ਮਿਲ ਵੀ ਚੁੱਕੀਆਂ ਹਨ। ਦਾਨ ਕੀਤੀਆਂ ਲਾਸਾਂ ਦੀ ਵਰਤੋਂ ਸੰਸਥਾ ਵੱਲੋਂ ਮੈਡੀਕਲ ਸਿੱਖਿਆ ਅਤੇ ਖੋਜ ਲਈ ਕੀਤੀ ਜਾਵੇਗੀ। ਦਸਣਾ ਬਦਦਾ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਏਮਜ਼ ਵਿਚ ਮੈਡੀਕਲ ਕਾਲਜ਼ ਵੀ ਸ਼ੁਰੂ ਹੋ ਚੁੱਕਿਆ ਹੈ, ਜਿਸਦੇ ਚੱਲਦੇੇ ਵਿਦਿਆਰਥੀ ਦੇ ਗਿਆਨ ਵਧਾਉਣ ਤੋਂ ਇਲਾਵਾ ਪ੍ਰੈਕਟੀਕਲ ਲਈ ਵੀ ਲਾਸ਼ਾਂ ਦੀ ਜਰੂਰਤ ਹੁੰਦੀ ਹੈ।