ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਿਸ਼ਵਤਖੋਰਾਂ ਦਾ ਪੱਖ ਪੂਰਨ ਤੇ ਚਿੰਤਾ ਪ੍ਰਗਟ ਕੀਤੀ
ਬਠਿੰਡਾ, 27 ਸਤੰਬਰ (ਅਸ਼ੀਸ਼ ਮਿੱਤਲ): ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਬਠਿੰਡਾ ਦੀ ਮੀਟਿੰਗ ਸਿਵਲ ਹਸਪਤਾਲ ਵਿਖੇ ਹੋਈ।ਜਿਸ ਵਿੱਚ ਐਸ ਐਮ ਓ ਤਲਵੰਡੀ ਸਾਬੋ ਉਪਰ ਭ੍ਰਿਸਟਾਚਾਰ ਦੇ ਦੋਸ ਲਗਾਉਂਦਿਆਂ ਕੀਤੀ ਜਾ ਰਹੀ ਜਾਂਚ ਦੀ ਮੰਗ ਉਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕਰਨ ‘ਤੇ ਚਿੰਤਾ ਪ੍ਰਗਟਾਈ ਗਈ। ਐਕਸ਼ਨ ਕਮੇਟੀ ਦੇ ਆਗੂਆਂ ਨੇ ਦੋਸ ਲਗਾਇਆ ਕਿ ਲਗਾਤਾਰ ਐਮ ਐਲ ਏ,ਐਸ ਡੀ ਐਮ,ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ।
ਪਰ ਕਿਸੇ ਅਧਿਕਾਰੀ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਮੀਟਿੰਗ ਉਪਰੰਤ ਸਿਵਲ ਸਰਜਨ ਬਠਿੰਡਾ ਨੂੰ ਮਿਲਿਆ ਗਿਆ। ਸੋਮਵਾਰ ਤੱਕ ਕੀਤੀ ਕਾਰਵਾਈ ਦੀ ਉਡੀਕ ਕੀਤੀ ਜਾਵੇਗੀ ਉਸ ਤੋਂ ਬਾਅਦ ਵੱਡੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਜਾਵੇਗਾ।ਅੱਜ ਦੀ ਇਸ ਮੀਟਿੰਗ ਵਿੱਚ ਗਗਨਦੀਪ ਸਿੰਘ ਭੁੱਲਰ,ਸਿੰਕਦਰ ਧਾਲੀਵਾਲ, ਜਸਵਿੰਦਰ ਸ਼ਰਮਾ, ਅਮਨਦੀਪ ਸਿੰਘ ਗਿਆਨਾ, ਭੁਪਿੰਦਰਪਾਲ ਕੌਰ ਤਲਵੰਡੀ ਸਾਬੋ, ਹਰਜੀਤ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਮੁਨੀਸ਼ ਕੁਮਾਰ,ਆਦਿ ਆਗੂ ਹਾਜ਼ਰ ਸਨ।
Share the post "ਐਸ ਐਮ ਓ ਵਿਰੁਧ ਜਾਂਚ ਲਈ ਬਣੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਦੀ ਹੋਈ ਮੀਟਿੰਗ"