ਸੁਖਜਿੰਦਰ ਮਾਨ
ਬਠਿੰਡਾ, 19 ਸਤੰਬਰ: ਸਥਾਨਕ ਐਸ. ਐਸ.ਡੀ. ਗਰਲਜ਼ ਕਾਲਜ ਦੇ ਹੋਮ ਮਨੇਜਮੈਂਟ (ਗ੍ਰਹਿ ਪ੍ਰਬੰਧ) ਅਤੇ ਹੋਮ ਸਾਇੰਸ (ਗ੍ਰਹਿ ਵਿਗਿਆਨ) ਵਿਭਾਗ ਵੱਲੋਂ ਕਾਲਜ ਦੀ ਪ੍ਰਬੰਧ ਕਮੇਟੀ ਅਤੇ ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੋਖੜਾ ਵਿਖੇ ਕਿਸ਼ੋਰ ਅਵਸਥਾ ਵਿਚ ਸਿਹਤਮੰਦ ਭੋਜਨ, ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਕੁੜੀਆਂ ਦੀ ਘਰੇਲੂ ਔਰਤ ਵਜੋਂ ਭੂਮਿਕਾ ਵਿਸ਼ੇ ਉੱਤੇ ਗਿਆਨਵਰਧਕ ਲੈਕਚਰ ਕਰਵਾਇਆ ਗਿਆ । ਇਹ ਲੈਕਚਰ ਰਾਸ਼ਟਰੀ ਪੋਸ਼ਣ ਮਹੀਨੇ ਦੇ ਸਬੰਧ ਵਿਚ ਕਰਵਾਇਆ ਗਿਆ । ਇਸ ਲੈਕਚਰ ਦੇ ਮੁੱਖ ਵਕਤਾ ਹੋਮ ਮਨੇਜਮੈਂਟ ਵਿਭਾਗ ਦੇ ਮੁੱਖੀ ਸ਼੍ਰੀਮਤੀ ਨੇਹਾ ਭੰਡਾਰੀ ਨੇ ਵਿਦਿਆਰਥੀਆਂ ਨੂੰ ਚੰਗੀਆਂ ਸਿਹਤ ਆਦਤਾਂ ਤੇ ਖਾਣ-ਪੀਣ ਪ੍ਰਤੀ ਸਫਾਈ ਨੂੰ ਅਪਣਾਉਣ ਲਈ ਉਤਸਾਹਿਤ ਕੀਤਾ। ਇਸ ਦੇ ਨਾਲ-ਨਾਲ ਉਹਨਾਂ ਨੇ ਇਕ ਘਰੇਲੂ ਔਰਤ ਵਜੋਂ ਆਪਣੀ ਅਤੇ ਆਪਣੇ ਭਾਈਚਾਰੇ ਦੀ ਚੰਗੀ ਸਿਹਤ ਲਈ ਕੁੜੀਆਂ ਦੀ ਅਹਿਮ ਭੂਮਿਕਾ ਨੂੰ ਵੀ ਦਿ੍ਰਸ਼ਟੀਗੋਚਰ ਕੀਤਾ । ਡਾ. ਜੋਤੀ ਰਾਣੀ, ਮੁੱਖੀ ਹੋਮ ਸਾਇੰਸ ਵਿਭਾਗ ਨੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਦਾਉਣ ਲਈ ਕੁਝ ਨੁਕਤੇ ਸਾਂਝੇ ਕੀਤੇ । ਕਾਲਜ ਦੀ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਰਤਨਜੋਤ ਕੌਰ ਨੇ ਸੰਤੁਲਿਤ ਭੋਜਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਇਸ ਲੈਕਚਰ ਦੇ ਅੰਤ ਵਿਚ ਕਾਲਜ ਟੀਮ ਵੱਲੋਂ ਸਕੂਲੀ ਵਿਦਿਆਰਥੀਆਂ ਤੋਂ ਪ੍ਰਸ਼ਨ ਵੀ ਪੁੱਛੇ ਗਏ ਅਤੇ ਇਨਾਮ ਵੰਡੇ ਗਏ । ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੋਖੜਾ ਦੇ ਪਿ੍ਰੰਸੀਪਲ ਸ਼੍ਰੀ ਕਿ੍ਰਸ਼ਨ ਕੁਮਾਰ ਗੁਪਤਾ ਅਤੇ ਸਮੂਹ ਸਟਾਫ਼ ਵੱਲੋਂ ਕਾਲਜ ਕਮੇਟੀ ਦਾ ਇਸ ਗਿਆਨਵਰਧਕ ਲੈਕਚਰ ਲਈ ਧੰਨਵਾਦ ਕੀਤਾ ਗਿਆ ।
Share the post "ਐਸ.ਐਸ.ਡੀ. ਗਰਲਜ਼ ਕਾਲਜ ’ਚ ਰਾਸ਼ਟਰੀ ਪੋਸ਼ਣ ਮਹੀਨਾ ਦੇ ਅਵਸਰ ’ਤੇ ਲੈਕਚਰ ਕਰਵਾਇਆ"