ਬਠਿੰਡਾ, 31 ਅਕਤੂਬਰ: ਐੱਸ.ਐੱਸ.ਡੀ. ਵੂਮੈਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ ਪ੍ਰਿੰਸੀਪਲ ਡਾ: ਨੀਰੂ ਗਰਗ ਦੀ ਅਗਵਾਈ ਹੇਠ ਐੱਨਐੱਸਐੱਸ ਅਤੇ ਆਰਆਰਸੀ ਯੂਨਿਟ ਵੱਲੋਂ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਗਤੀਵਿਧੀਆਂ ਕੀਤੀਆਂ। ਇਸ ਦਿਨ ਵਲੰਟੀਅਰਾਂ- ਈਸ਼ਾ ਅਤੇ ਗੋਰੁਸ਼ੀ ਨੇ ਰਾਸ਼ਟਰੀ ਏਕਤਾ ਬਾਰੇ ਡਿਕਲੇਮੇਸ਼ਨ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਜਨਤਕ ਜੀਵਨ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਉਦੇਸ਼ ਦੀ ਪ੍ਰਾਪਤੀ ਲਈ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਉਣ ਦਾ ਪ੍ਰਣ ਲਿਆ ਗਿਆ।ਸਾਰੇ ਵਲੰਟੀਅਰਾਂ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ‘ਭ੍ਰਿਸ਼ਟਾਚਾਰ ’ਤੇ ਚਰਚਾ’ ਵਿਸ਼ੇ ’ਤੇ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ।
ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ
ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ: ਨੀਰੂ ਗਰਗ ਨੇ ਨਿੱਜੀ ਅਤੇ ਆਰਥਿਕ ਲਾਭ ਲਈ ਸੱਤਾ ਅਤੇ ਅਹੁਦਿਆਂ ਦੀ ਦੁਰਵਰਤੋਂ ਤੋਂ ਬਚਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਸਾਰੇ ਪ੍ਰਤੀਯੋਗੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ। ਇਹ ਸਮਾਗਮ ਡਾ: ਮੋਨਿਕਾ ਬਾਂਸਲ (ਐਨਐਸਐਸ ਅਤੇ ਆਰਆਰਸੀ ਪ੍ਰੋਗਰਾਮ ਅਫ਼ਸਰ), ਡਾ. ਕੀਰਤੀ ਸਿੰਘ, ਸ੍ਰੀਮਤੀ ਈਸ਼ਾ ਸਰੀਨ (ਸਹਾਇਕ ਪ੍ਰੋ.), ਸ੍ਰੀਮਤੀ ਮੰਨੂੰ ਕਾਰਤੀਕੀ (ਸਹਾਇਕ ਪ੍ਰੋ.) ਦੀ ਨਿਗਰਾਨੀ ਹੇਠ ਕੀਤਾ ਗਿਆ। ਐਡਵੋਕੇਟ ਸੰਜੇ ਗੋਇਲ ਪ੍ਰਧਾਨ, ਕ੍ਰਿਸ਼ਨ ਕੁਮਾਰ ਬਾਂਸਲ ਸੀਨੀਅਰ ਉਪ ਪ੍ਰਧਾਨ, ਅਜੈ ਗੁਪਤਾ ਵਾਈਸ ਪ੍ਰੈਜ਼ੀਡੈਂਟ, ਆਸ਼ੂਤੋਸ਼ ਚੰਦਰ ਸ਼ਰਮਾ ਸਕੱਤਰ ਨੇ ਸਾਰੀਆਂ ਗਤੀਵਿਧੀਆਂ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਪ੍ਰਬੰਧਕਾਂ ਅਤੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।