ਵਿਜੀਲੈਂਸ ਨੇ ਰਸਮੀ ਤੌਰ ‘ਤੇ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਕੇ ਮੌਕੇ ’ਤੇ ਹੀ ਜਮਾਨਤ ਉਪਰ ਕੀਤਾ ਰਿਹਾਅ
ਸੁਖਜਿੰਦਰ ਮਾਨ
ਬਠਿੰਡਾ, 31 ਅਕਤੂਬਰ: ਮਾਡਲ ਟਾਉਨ ਇਲਾਕੇ ਚ ਇੱਕ ਪਲਾਟ ਖਰੀਦ ਮਾਮਲੇ ਵਿੱਚ ਵਿਜੀਲੈਂਸ ਦੇ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੰਗਲਵਾਰ ਨੂੰ ਵਿਜੀਲੈਂਸ ਦੇ ਬਠਿੰਡਾ ਦਫ਼ਤਰ ਵਿਚ ਪੇਸ਼ ਹੋਏ। ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪਲਾਟ ਨਾਲ ਸਬੰਧਤ ਐਗਰੀਮੈਂਟ ਦੇ ਅਸਲੀ ਦਸਤਾਵੇਜ਼ਾਂ ਤੋਂ ਇਲਾਵਾ ਉਹਨਾਂ ਵੱਲੋਂ ਗੁੜਗਾਉਂ ਵਿੱਚ ਸਥਿਤ ਵੇਚੇ ਗਏ ਪਲਾਟ ਦੇ ਬਾਰੇ ਵੀ ਜਾਣਕਾਰੀ ਮੰਗੀ।
ਪੀਆਰਟੀਸੀ ਚੇਅਰਮੈਨ ਨੇ ਮਿੰਨੀ ਬੱਸਾਂ ਵਾਲਿਆਂ ਨੂੰ ਪਾਈ ਭਾਜੜ, ਦਰਜ਼ਨਾਂ ਬੱਸਾਂ ਕੀਤੀਆਂ ਬੰਦ
ਵਿਜੀਲੈਂਸ ਅਧਿਕਾਰੀਆਂ ਨੇ ਪੁਛਗਿਛ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ‘‘ ਅੱਜ ਵੀ ਸਾਬਕਾ ਮੰਤਰੀ ਦੀ ਸਿਹਤ ਠੀਕ ਨਹੀਂ ਸੀ ਅਤੇ ਉਨ੍ਹਾਂ ਪੀਜੀਆਈ ਦੇ ਡਾਕਟਰਾਂ ਦਾ ਮੈਡੀਕਲ ਰਿਕਾਰਡ ਸੌਪਿਆ। ਜਿਸਦੇ ਚੱਲਦੇ ਜਿਆਦਾ ਪੁਛਗਿਛ ਨਹੀਂ ਹੋ ਸਕੀ ਤੇ ਉਨ੍ਹਾਂ ਨੂੰ ਮੁੜ ਜਲਦੀ ਹੀ ਬੁਲਾਇਆ ਜਾਵੇਗਾ। ’’ ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਹਿਦਾਇਤਾਂ ‘ਤੇ ਰਸਮੀ ਤੌਰ ਉਪਰ ਉਨ੍ਹਾਂ ਦੀ ਗ੍ਰਿਫਤਾਰੀ ਪਾਈ ਗਈ ਤੇ ਉਨ੍ਹਾਂ ਵਲੋਂ ਨਾਲ ਲਿਆਂਦੇ ਗਏ ਜਮਾਨਤੀਆਂ ਦੇ ਆਧਾਰ ’ਤੇ ਮੌਕੇ ’ਤੇ ਹੀ ਜਮਾਨਤ ਦੇ ਦਿੱਤੀ ਗਈ।ਜਾਂਚ ਅਧਿਕਾਰੀ ਡੀਐਸਪੀ ਕੁਲਵੰਤ ਸਿੰਘ ਨੇ ਦਸਿਆ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਭੇਜੇ ਸੰਮਨ ਵਿਚ ਇਸਦੇ ਬਾਰੇ ਬਕਾਇਦਾ ਜਾਣਕਾਰੀ ਦਿੱਤੀ ਗਈ ਸੀ ਕਿ ਹਾਈਕੋਰਟ ਦੇ ਫੈਸਲੇ ਤਹਿਤ ਇੱਕ ਵਾਰ ਉਨ੍ਹਾਂ ਦੀ ਰਸਮੀ ਤੌਰ ’ਤੇ ਗ੍ਰਿਫਤਾਰ ਕੀਤਾ ਜਾਵੇਗਾ, ਜਿਸਦੇ ਚੱਲਦੇ ਉਹ ਅਪਣੇ ਨਾਲ ਜਮਾਨਤੀਏ ਜਰੂਰ ਲੈ ਕੇ ਆਉਣ।
ਮਨਪ੍ਰੀਤ ਬਾਦਲ ਹੋਏ ਵਿਜੀਲੈਂਸ ਦੇ ਸਾਹਮਣੇ ਪੇਸ਼
ਉਧਰ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਵਿਅਕਤੀ ਉਪਰ ਪਰਚਾ ਦਰਜ਼ ਕਰ ਦੇਣਾ, ਕਿਸੇ ਨੂੰ ਗੁਨਾਹਗਾਰ ਸਾਬਤ ਨਹੀਂ ਕਰਦਾ। ਉਨ੍ਹਾਂ ਪੰਜਾਬ ਸਰਕਾਰ ਦੀ ਭੂਮਿਕਾ ’ਤੇ ਸਵਾਲ ਖ਼ੜੇ ਕਰਦਿਆਂ ਵਿਜੀਲੈਂਸ ਦੀ ਜਾਂਚ ’ਤੇ ਸ਼ੱਕ ਜਾਹਜ ਕੀਤਾ ਤੇ ਕਿਹਾ ਕਿ ‘‘ਵਿਜੀਲੈਂਸ ਸਰਕਾਰ ਦੇ ਹੱਥ ਵਿਚ ਹੁੰਦੀ ਹੈ, ਜਿਸਨੂੰ ਇੱਕ ਘੜੀ ਜਾਂ ਸੋਟੀ ਦੀ ਤੌਰ ‘ਤੇ ਸਰਕਾਰ ਦੁਆਰਾ ਅਪਣੀ ਮਰਜ਼ੀ ਨਾਲ ਵਰਤਿਆਂ ਜਾਂਦਾ ਹੈ। ਜਿਸਦੇ ਚੱਲਦੇ ਉਸਦਾ ਕੇਸ ਸੀਬੀਆਈ ਨੂੰ ਸੌਪਿਆਂ ਜਾਵੇ। ’’ ਉਨ੍ਹਾਂ ਕਿਹਾ ਕਿ ਸਿਆਸਤ ਬਹੁਤ ਬੇਰਹਿਮ ਹੋ ਗਈ ਹੈ। ਉਨ੍ਹਾਂ ਅਸਿੱਧੇ ਢੰਗ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ‘‘ ਕਿਸੇ ਇਨਸਾਨ ਉਪਰ ਉਨ੍ਹਾਂ ਹੀ ਜੁਲਮ ਕਰਨਾ ਚਾਹੀਦਾ ਹੈ, ਜਿੰਨ੍ਹਾਂ ਵਿਅਕਤੀ ਅਪਣੇ ਉਪਰ ਸਹਿ ਸਕਦਾ ਹੋਵੇ। ’’ ਉਨ੍ਹਾਂ ਕਿਹਾ ਕਿ ਵਕਤ ਦੀ ਇੱਕ ਖੂਬੀ ਇਹ ਵੀ ਹੈ ਕਿ ਉਹ ਬਦਲ ਜਾਂਦਾ ਹੈ।
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਨਾਲ ਖਤਰਨਾਕ ਸਟੰਟ ਕਰਨ ‘ਤੇ ਮੁਕੰਮਲ ਪਾਬੰਦੀ ਦਾ ਐਲਾਨ
ਸਾਬਕਾ ਮੰਤਰੀ ਨੇ ਕਿਹਾ ਕਿ ਵਿਜੀਲੈਂਸ ਬੇਸ਼ੱਕ ਉਸਨੂੰ 100 ਵਾਰ ਬੁਲਾਏ ਉਹ ਹਾਜ਼ਰ ਹੋਣਗੇ, ਕਿਉਕਿ ਉਨ੍ਹਾਂ ਭਾਰਤ ਦੇ ਕਾਨੂੰਨ ਤੇ ਹਾਈਕੋਰਟ ਉਪਰ ਪੂਰਾ ਯਕੀਨ ਹੈ। ਦਸਣਾ ਬਣਦਾ ਹੈ ਕਿ ਵਿਜੀਲੈਂਸ ਵਲੋਂ ਪਹਿਲਾਂ ਉਨ੍ਹਾਂ ਨੂੰ 23 ਅਕਤੂਬਰ ਨੂੰ ਬੁਲਾਇਆ ਗਿਆ ਸੀ ਪ੍ਰੰਤੂ ਉਨ੍ਹਾਂ ਅਪਣੀ ਕਮਰ ਦਰਦ ਦਾ ਹਵਾਲਾ ਦਿੰਦਿਆਂ ਜਾਂਚ ਵਿਚ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਸੀ। ਹਾਲਾਂਕਿ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਲੰਘੀ 24 ਸਤੰਬਰ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ ਵਿਚ ਸਾਬਕਾ ਮੰਤਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚੋਂ 16 ਅਕਤੂਬਰ ਨੂੰ ਅੰਤਿਮ ਜਮਾਨਤ ਮਿਲ ਗਈ ਸੀ ਪ੍ਰੰਤੂ ਹਾਈਕੋਰਟ ਦੇ ਹੁਕਮਾਂ ਤਹਿਤ ਜਾਂਚ ਵਿਚ ਪੇਸ਼ ਹੋਣਾ ਲਾਜ਼ਮੀ ਸੀ। ਇਸਤੋਂ ਇਲਾਵਾ ਉਨ੍ਹਾਂ ਅਪਣਾ ਪਾਸਪੋਰਟ ਪਿਛਲੀ ਪੇਸ਼ੀ ਉਪਰ ਹੀ ਵਕੀਲ ਰਾਹੀਂ ਜਾਂਚ ਅਧਿਕਾਰੀ ਕੋਲ ਜਮ੍ਹਾਂ ਕਰਵਾ ਦਿੱਤਾ ਸੀ।
ਮੁੱਖ ਮੰਤਰੀ ਐਸ.ਵਾਈ.ਐਲ ਮੁੱਦੇ ’ਤੇ ਪੰਜਾਬ ਦੇ ਭਵਿੱਖ ਦੀ ਰਾਖੀ ਲਈ ਕੰਮ ਕਰਨ: ਸੁਨੀਲ ਜਾਖ਼ੜ
ਗੌਰਤਲਬ ਹੈ ਕਿ ਇਸ ਕੇਸ ਵਿੱਚ ਸਾਬਕਾ ਮੰਤਰੀ ਦੇ ਨਾਲ ਨਾਮਜਦ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਹਾਲੇ ਤੱਕ ਫਰਾਰ ਹਨ ਅਤੇ ਉਹਨਾਂ ਦੀ ਬਠਿੰਡਾ ਦੀ ਸੈਸ਼ਨ ਅਦਾਲਤ ਵਿੱਚੋਂ ਜਮਾਨਤ ਅਰਜੀ ਵੀ ਰੱਦ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਵੱਲੋਂ ਹਾਈਕੋਰਟ ਵਿੱਚ ਜਮਾਨਤਰਜੀ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਜਦੋਂ ਕਿ ਇਸ ਮਾਮਲੇ ਵਿੱਚ ਮੁਜਰਮ ਬਣੇ ਬਾਕੀ ਤਿੰਨ ਪ੍ਰਾਈਵੇਟ ਵਿਅਕਤੀ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਅਤੇ ਠੇਕੇਦਾਰ ਦੇ ਮੁਲਾਜ਼ਮ ਅਮਨਦੀਪ ਸਿੰਘ ਨੂੰ ਪਹਿਲਾਂ ਹੀ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਮੌਜੂਦਾ ਸਮੇਂ ਉਹ ਜੇਲ ਵਿੱਚ ਬੰਦ ਹਨ।
Share the post "ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ"