WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਕਾਂਗਰਸ ਪਾਰਟੀ ਨੇ ਕਾਂਗਰਸ ਭਵਨ ਵਿਖੇ ਮਨਾਇਆ ਭਾਰਤੀ ਸੰਵਿਧਾਨ ਦਿਵਸ 

ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਦੇ ਵਰਕਰ ਹੋਏ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 26 ਨਵੰਬਰ :- ਅੱਜ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਭਵਨ ਵਿਖੇ ਭਾਰਤੀ ਸਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਸਮੇਤ ਵਰਕਰ ਹਾਜ਼ਰ ਹੋਏ ਅਤੇ ਉਨ੍ਹਾਂ ਸ਼ਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਭੇਂਟ ਕੀਤੇ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਰੁਣ ਵਧਾਵਣ ਅਤੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭਾਰਤੀ ਸੰਵਿਧਾਨ ਤਹਿਤ ਪੰਜਾਬ ਦੀ ਖੁਸ਼ਹਾਲੀ ਅਤੇ ਦੇਸ਼ ਦੀ ਸੁਰੱਖਿਆ ਲਈ ਪ੍ਰਣ ਕਰਦੇ ਹਾ ਭਾਰਤ ਦਾ ਸੰਵਿਧਾਨ ਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇਕ ਸੰਪੂਰਨ ਪ੍ਰਭੂਤੱਵ-ਸੰਪੰਨ ਸਮਾਜਵਾਦੀ ਪੰਥ ਨਿਰਪੱਖ ਲੋਕਤਾਂਤ੍ਰਿਕ ਗਣਰਾਜ ਬਣਾਉਣ ਲਈ, ਅਤੇ ਉਸਦੇ ਸਾਰੇ ਨਾਗਰਿਕਾਂ ਨੂੰ; ਸਮਾਜਿਕ, ਆਰਥਿਕ ਅਤੇ ਸਿਆਸੀ ਨਿਆਂ, ਵਿਚਾਰ, ਪ੍ਰਗਟਾਵਾ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾ; ਵੱਕਾਰ ਅਤੇ ਮੌਕੇ ਦੀ ਸਮਾਨਤਾ ਪ੍ਰਾਪਤ ਕਰਨ ਲਈ, ਅਤੇ ਉਨ੍ਹਾਂ ਸਾਰਿਆਂ ਵਿਚ ਵਿਅਕਤੀ ਦੇ ਮਾਣ ਅਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਸੁਨਿਸ਼ਚਿਤ ਕਰਨ ਵਾਲਾ ਭਾਈਚਾਰਾ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26 ਨਵੰਬਰ, 1949 ਈ ਨੂੰ ਇਸ ਦੁਆਰਾ ਇਸ ਸੰਵਿਧਾਨ ਨੂੰ ਅਪਣਾਉਂਦੇ, ਲਾਗੂ ਕਰਦੇ ਅਤੇ ਸਮਰਪਿਤ ਕਰਦੇ ਹਾਂ।ਇਸ ਮੌਕੇ ਅਰੁਣ ਵਧਾਵਣ ਅਤੇ ਰਾਜਨ ਗਰਗ ਨੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਭਾਰਤੀ ਸਵਿਧਾਨ ਭਾਰਤ ਦੀ ਅਸਲ ਨੂੰ ਦਰਸਾਉਂਦਾ ਹੈ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਇਹ ਯਕੀਨੀ ਬਣਾਇਆ ਸੀ ਕੇਸਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਜਿਸ ਕਰਕੇ ਦੇਸ਼ ਖੁਸ਼ਹਾਲੀ ਦੀ ਰਾਹ ਤੇ ਤੁਰਿਆ ਹੈ ਇਸ ਲਈ ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਦੀ ਸੁਰੱਖਿਆ ਲਈ ਵੱਡੀਆਂ ਕੁਰਬਾਨੀਆਂ ਤਹਿਤ ਕੰਮ ਕੀਤਾ । ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਅਤੇ ਕਿਰਨਦੀਪ ਕੌਰ ਵਿਰਕ ਨੇ ਕਿਹਾ ਕਿ ਵਿਧਾਨ ਅਨੁਸਾਰ ਦੇਸ਼ ਦੇ ਚਾਰ ਥੰਮ ਨਿਆਪਾਲਿਕਾ ਕਾਰਜਕਾਰੀ ਵਿਧਾਨ ਸਭਾ ਅਤੇ ਮੀਡੀਆ ਦੇ ਖੇਤਰ ਹਨ ਜੋ ਪੂਰੀ ਤਨਦੇਹੀ ਨਾਲ ਦੇਸ਼ ਦੀ ਸੁਰੱਖਿਆ ਵਿੱਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ,  ਹਰਵਿੰਦਰ ਸਿੰਘ ਲੱਡੂ,  ਸੁਖਦੀਪ ਸਿੰਘ ਰਾਮਨਗਰ ਮੌੜ, ਕ੍ਰਿਸ਼ਨ ਸਿੰਘ ਭਾਗੀ ਬਾਂਦਰ ਆਦਿ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਅਨੁਸਾਰ ਕੰਮ ਕੀਤਾ ਪਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਆਪ ਸਰਕਾਰ ਨੇ ਸੰਵਿਧਾਨ ਦੇ ਮੂਲ ਥੰਮਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਤਹਿਤ ਮਾਹੌਲ ਖਰਾਬ ਕਰਨ ਦੇ ਜਤਨ ਹੋਏ ਅਤੇ ਚੋਣ ਕਮਿਸ਼ਨ ਤੇ ਸੀਬੀਆਈ ਵਰਗੀਆਂ ਸਥਾਨਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਕੇ ਕੇ ਅੱਗਰਵਾਲ,  ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਾਇਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ,  ਕਿਰਨਜੀਤ ਸਿੰਘ ਗਹਿਰੀ ਅਤੇ ਰੁਪਿੰਦਰ ਬਿੰਦਰਾ ਆਦਿ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਆਪ ਸਰਕਾਰ ਦੇ ਸੰਵਿਧਾਨ ਤਹਿਤ ਧਰਮ ਮੀਡੀਆ ਨੂੰ ਆਪਣੇ ਪਾਸੇ ਕਰਨ ਲਈ ਲਿਆ ਜਾ ਰਿਹਾ ਹੈ।ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ,  ਅਸ਼ੀਸ਼ ਕਪੂਰ, ਹਰੀ ਓਮ , ਸੰਜੈ ਵਿਸ਼ਵਾਲ, ਸੁਖਦੇਵ ਸਿੰਘ ਸੁੱਖਾ, ਵਿਕਰਮ ਕਰਾਂਤੀ, ਜਗਪਾਲ ਸਿੰਘ ਗੋਰਾ ,ਪ੍ਰੀਤਮ ਸਿੰਘ ਬਰਾੜ, ਹਰਵਿੰਦਰ ਸਿੱਧੂ, ਜਗਰਾਜ ਸਿੰਘ, ਵਿਨੋਦ ਸੈਣੀ ਭੁਪਿੰਦਰ ਸਿੰਘ, ਜਤਿੰਦਰ ਰੇਲਵੇ ਅਡਵਾਨੀ ਅਤੇ ਸੁਨੀਲ ਕੁਮਾਰ, ਕਰਤਾਰ ਸਿੰਘ ਗੰਗਾ, ਨੰਦ ਲਾਲ, ਅਸ਼ੋਕ ਕੁਮਾਰ ਭੋਲਾ, ਨਰੇਸ਼ ਕੁਮਾਰ, ਦੁਨੀ ਚੰਦ, ਯਸ਼ਪਾਲ, ਸੁਖਦੇਵ ਸਿੰਘ , ਗੰਡਾ ਸਿੰਘ, ਪ੍ਰੀਤਮ ਸਿੰਘ ਬਰਾੜ, ਕ੍ਰਿਸ਼ਨਾ ਰਾਣੀ, ਗੀਤਾ ਰਾਣੀ ਆਦਿ ਹਾਜ਼ਰ ਸਨ ।

Related posts

ਮਹਿੰਗੀਆਂ ਫ਼ੀਸਾਂ ਕਾਰਨ ਦੇਸ ਛੱਡਣ ਲਈ ਮਜਬੂਰ ਹਨ ਭਾਰਤੀ ਵਿਦਿਆਰਥੀ

punjabusernewssite

ਆਂਗਣਵਾੜੀ ਵਰਕਰ ਅੱਜ ਫੂਕਣਗੀਆਂ ਪੰਜਾਬ ਸਰਕਾਰ ਦੇ ਪੁੱਤਲੇ

punjabusernewssite

ਬਠਿੰਡਾ ਦੇ ਸਾਬਕਾ ਅਕਾਲੀ ਮੇਅਰ ਹੋਏ ਕਾਂਗਰਸ ’ਚ ਸ਼ਾਮਲ

punjabusernewssite