ਖੇਡਾਂ ਸਾਡੇ ਸਰੀਰ ਦਾ ਨਿਖੜਵਾਂ ਅੰਗ : ਚੇਅਰਮੈਨ ਅਮ੍ਰਿੰਤਲਾਲ ਅਗਰਵਾਲ
ਬਠਿੰਡਾ, 27 ਸਤੰਬਰ : “ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2”ਖਿਡਾਰੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀਆਂ ਹਨ ਅਤੇ ਖਿਡਾਰੀ ਖੇਡਾਂ ਨੂੰ ਸੱਚੀ ਭਾਵਨਾ ਨਾਲ ਖੇਡਣਾ ਯਕੀਨੀ ਬਣਾਉਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿਤਲਾਲ ਅਗਰਵਾਲ ਨੇ ਦੂਸਰੇ ਦਿਨ ਹੋਏ ਜ਼ਿਲ੍ਹਾ ਪੱਧਰੀ ਖੇਡਾਂ ਦੇ ਮੁਕਾਬਲਿਆਂ ਦੌਰਾਨ ਕੀਤਾ। ਇਸ ਮੌਕੇ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਖੇਡ ਮੈਦਾਨਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਸਾਹਮਣੇ ਆਏ ਹਨ। ਇਨ੍ਹਾਂ ਖੇਡਾਂ ਦੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖੋ-ਖੋ ਲੜਕੀਆਂ ਅੰਡਰ 21-30 ਸਾਲਾ ਵਰਗ ਚ ਤਲਵੰਡੀ ਸਾਬੋ ਨੇ ਪਹਿਲਾਂ ਅਤੇ ਬਠਿੰਡਾ-ਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 14 ਸਾਲਾਂ ਵਰਗ ਚ ਤਲਵੰਡੀ ਸਾਬੋ ਨੇ ਪਹਿਲਾਂ, ਗੋਨਿਆਣਾ ਨੇ ਦੂਜਾ ਸਥਾਨ ਹਾਸਲ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ-ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਥਾਣੇਦਾਰ ਦੀ ਕਾਰ ਲੈ ਕੇ ਫ਼ਰਾਰ ਹੋਣ ਵਾਲਾ ‘ਲੁਟੇਰਾ’ ਹਰਿਆਣਾ ਵਿਚੋਂ ਕਾਬੂ
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਪਾਵਰ ਲਿਫਟਿੰਗ ਵਿਚ ਅੰਡਰ-17 ਵਰਗ ਵਿੱਚ 43 ਕਿਲੋ ਘੱਟ ਵਰਗ ਵਿੱਚ ਪ੍ਰਦੀਪ ਨੇ ਪਹਿਲਾ, ਪਾਇਲ ਕੁਮਾਰੀ ਨੇ ਦੂਜਾ ਤੇ ਅਨੀਤਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 47 ਕਿਲੋ ਤੋਂ ਘੱਟ ਵਰਗ ਵਾਲੇ ਮੁਸਕਾਨ ਸ਼ਰਮਾ ਨੇ ਪਹਿਲਾ, ਸੁਮਨਦੀਪ ਨੇ ਦੂਜਾ ਤੇ ਰਾਜਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ 52 ਕਿਲੋ ਤੋਂ ਘੱਟ ਭਾਰ ਵਾਲੇ ਵਿੱਚ ਨੌਰੀਨ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ 57 ਕਿਲੋ ਘੱਟ ਭਾਰ ਵਾਲੇ ਵਿੱਚ ਦੀਕਸ਼ਤਾ ਨੇ ਪਹਿਲਾ ਅਤੇ ਰਾਜਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਮੋਹਾਲੀ ਦੇ ਕੁਰਾਲੀ ਦੇ ਫ਼ੈਕਟਰੀ ‘ਚ ਅੱਗ ਲੱਗਣ ਵਾਲੀ ਘਟਨਾਂ ‘ਤੇ CM ਮਾਨ ਨੇ ਜੱਤਾਇਆ ਦੁੱਖ
ਇਸੇ ਤਰ੍ਹਾਂ ਫੁੱਟਬਾਲ ਅੰਡਰ-17 ਵਰਗ ਲੜਕੀਆਂ ਵਿੱਚ ਫੂਲ-1 ਨੇ ਸੰਗਤ-1 ਨੂੰ ਹਰਾਇਆ। ਮੋੜ-1 ਨੇ ਤਲਵੰਡੀ ਸਾਬੋ-2 ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਫੂਲ-1 ਨੇ ਮੋੜ-2 ਨੂੰ ਅਤੇ ਬਠਿੰਡਾ-1 ਨੇ ਮੋੜ-1 ਨੂੰ ਹਰਾਇਆ। ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਹੋਰ ਸਖ਼ਤ ਮਿਹਨਤ ਤੇ ਇਮਾਨਦਾਰੀ ਖੇਡਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਮੰਜੂ ਬਾਲਾ, ਸੁਖਪਾਲ ਕੌਰ ਕੌਚ, ਲੇਖਾਕਾਰ ਖੇਡਾਂ ਸਹਿਲ ਕੁਮਾਰ, ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ ਕੋਚ, ਹਰਪ੍ਰੀਤ ਸਿੰਘ ਕੋਚ, ਪਰਮਜੀਤ ਸਿੰਘ, ਜਗਮੀਤ ਸਿੰਘ ਸਟੈਨੋ, ਅਰੁਣ ਦੀਪ ਸਿੰਘ ਕੋਚ, ਸੰਦੀਪ ਸਿੰਘ ਸ਼ੇਰਗਿੱਲ, ਮਨਜਿੰਦਰ ਸਿੰਘ ਫੁੱਟਬਾਲ ਕੋਚ, ਕਨਵੀਨਰ ਬਲਵਿੰਦਰ ਸਿੰਘ, ਕਨਵੀਨਰ ਕੁਲਦੀਪ ਸਿੰਘ ਮੀਡੀਆ ਟੀਮ ਬਲਵੀਰ ਸਿੰਘ ਕਮਾਂਡੋ, ਲੈਕ: ਹਰਮੰਦਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।