ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ,ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸਮੂਹ ਵਿਗਿਆਨੀਆਂ ਵਲੋਂ ਤਕਰੀਬਨ ਚਾਰ ਹਫਤਿਆਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਗਾਤਾਰ ਹੜਤਾਲ ਅਤੇ ਰੋਸ ਮੁਜਾਹਰੇ ਕਰ ਰਹੇ ਹਨ। ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਲਈ ਤਨਖਾਹ ਸਕੇਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਦੇਣ ਅਤੇ ਨਵੇਂ ਭਰਤੀ ਹੋ ਰਹੇ ਵਿਗਿਆਨੀਆਂ ਨੂੰ ਪੂਰੀ ਤਨਖ਼ਾਹ ਆਦਿ ਦੀ ਮੰਗ ਕਰ ਰਹੇ ਇੰਨ੍ਹਾਂ ਪ੍ਰੋਫੈਸਰਾਂ ਨੇ ਐਲਾਨ ਕੀਤਾ ਕਿ ਜਦ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਅਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। ਅੱਜ ਦੇ ਰੋਸ਼ ਪ੍ਰਦਰਸਨ ਨੂੰ ਡਾ ਅਵਤਾਰ ਸਿੰਘ, ਡਾ. ਅੰਗਰੇਜ ਸਿੰਘ, ਡਾ ਕੇ ਐਸ ਸੇਂਖੋ ,ਡਾ.ਨਵਜੋਤ ਗੁਪਤਾ ,ਡਾ ਜਗਦੀਸ਼ ਗਰੋਵਰ, ਡਾ ਅਨੁਰੀਤ ਕੌਰ ਅਤੇ ਡਾ. ਅਨੁਰਾਗ ਮਲਿਕ ਨੇ ਸੰਬੋਧਨ ਕੀਤਾ।
Share the post "ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਕੇਂਦਰਾਂ ਦੇ ਪ੍ਰੋਫੈਸਰਾਂ ਵਲੋਂ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਜਾਰੀ"