ਬਠਿੰਡਾ, 4 ਨਵੰਬਰ: ਉੱਚੇਰੀ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਮੱਲ੍ਹਾਂ ਮਾਰ ਰਹੀ ਦੇਸ਼ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਤਨੂੰ ਨੇ ਕਜ਼ਾਕਿਸਤਾਨ ਵਿੱਚ ਚੱਲ ਰਹੀ ਏਸ਼ੀਅਨ ਯੁਵਾ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਦੇ 54 ਕਿੱਲੋ ਭਾਰ ਵਰਗ ਵਿੱਚ ਉਜ਼ਬੇਕਿਸਤਾਨ ਦੀ ਖਿਡਾਰਨ ਯੂਨੁਸੋਵਾ ਉਜੇਕਜਾਮੋ ਨੂੰ 28-29, 28-29, 27-30, 27-30 ਅਤੇ 28-29 ਦੇ ਫਰਕ ਨਾਲ ਹਰਾ ਕੋ ਸੋਨ ਤਗਮਾ ਜਿੱਤਿਆ।
ਪੰਜਾਬ ਦੇ ਵਿਗੜ ਰਹੇ ਹਾਲਾਤ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ: ਰਾਜਾ ਵੜਿੰਗ
ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਵਧਾਈ ਸੰਦੇਸ਼ ਵਿੱਚ ਖਿਡਾਰਨ, ਕੋਚ, ਨਿਰਦੇਸ਼ਕ ਖੇਡਾਂ ਅਤੇ ਯੂਨੀਵਰਸਿਟੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਤਨੂੰ ਦੀ ਇਸ ਮਾਣਮੱਤੀ ਪ੍ਰਾਪਤੀ ਨੇ ਸਮੂਹ ਫੈਕਲਟੀ ਮੈਂਬਰਾਂ, ਖਿਡਾਰੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਪ ਕੁਲਪਤੀ ਪ੍ਰੋ. (ਡਾ). ਬਾਵਾ ਨੇ ਕਿਹਾ ਕਿ ਤਨੂੰ ਵੱਲੋਂ ਜਿੱਤਿਆ ਸੋਨ ਤਗਮਾ ਲੜਕੀਆਂ ਨੂੰ ਹੋਰ ਉੱਚੀਆਂ ਮਲ੍ਹਾਂ ਮਾਰਨ ਲਈ ਪ੍ਰੇਰਿਤ ਕਰੇਗੀ।
ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਵਚਨਵੱਧ ਤੇ ਯਤਨਸ਼ੀਲ: ਸਪੀਕਰ ਸੰਧਵਾਂ
ਉਨ੍ਹਾਂ ਦੱਸਿਆ ਕਿ ‘ਵਰਸਿਟੀ ਵੱਲੋਂ ਖਿਡਾਰਨ ਨੂੰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਮਾਹਿਰ ਕੋਚ, ਉੱਚ ਦਰਜੇ ਦੀਆਂ ਖੇਡ ਸੁਵਿਧਾਵਾਂ ਅਤੇ ਤਿਆਰੀ ਲਈ ਲੋੜ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਏਗੀ। ਨਿਰਦੇਸ਼ਕ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੀ.ਕੇ.ਯੂ ਦੇ ਖਿਡਾਰੀਆਂ ਨੇ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਤੋਂ ਇਲਾਵਾ ਗੋਆ ਵਿਖੇ ਚੱਲ ਰਹੀਆਂ ਰਾਸ਼ਟਰੀ ਖੇਡਾਂ ਵਿੱਚ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਤਨੂੰ ਨੇ ਜਿੱਤੀ “ਏਸ਼ੀਅਨ ਯੁਵਾ ਜੂਨੀਅਰ ਬਾਕਸਿੰਗ ਚੈਂਪੀਅਨ”"