ਬਠਿੰਡਾ ਫ਼ਿਲਮ ਫੈਸਟੀਵਲ ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਬਠਿੰਡਾ, 4 ਨਵੰਬਰ : ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਤੀਸਰੇ ਬਠਿੰਡਾ ਫ਼ਿਲਮ ਫੈਸਟੀਵਲ (ਫ਼ਿਲਮ ਤੇ ਮਿਊਜ਼ਿਕ ਐਵਾਰਡ 2023) ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘‘ਜਿਸ ਕਿਸੇ ਨੂੰ ਵੀ ਮਾਂ ਦਾ ਆਸ਼ੀਰਵਾਦ ਮਿਲਿਆ ਹੋਵੇ, ਉਹ ਜਿੰਦਗੀ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦਾ ਉਹ ਭਾਵੇਂ ਜਿਹੜੇ ਮਰਜ਼ੀ ਖੇਤਰ ਚ ਕੰਮ ਕਰਦਾ ਹੋਵੇ। ’’ ਉਨ੍ਹਾਂ ਇਸ ਫ਼ਿਲਮ ਫੈਸਟੀਵਲ ਦੀ ਸ਼ਲਾਘਾ ਤੇ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵਚਨਵੱਧ ਅਤੇ ਯਤਨਸ਼ੀਲ ਹੈ।
ਬਠਿੰਡਾ ਸ਼ਹਿਰੀ ਹਲਕੇ ‘ਚ ਆਪ ਨੇ ਬਣਾਏ 14 ਨਵੇਂ ਬਲਾਕ ਪ੍ਰਧਾਨ
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਟੈਲੈਂਟ ਭਰਿਆ ਹੋਇਆ ਹੈ ਜਿਸ ਨੂੰ ਉਨ੍ਹਾਂ ਅੱਗੇ ਲਿਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਸ. ਸੰਧਵਾਂ ਨੇ ਪੰਜਾਬ ਨੂੰ ਇੰਡਸਟਰੀ ਦਾ ਧੁਰਾ ਦੱਸਿਆ ਕਿਹਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਹਮੇਸ਼ਾ ਰਾਜ ਹੀ ਕਰਦੇ ਹਨ। ਇਸ ਮੌਕੇ ਸ. ਸੰਧਵਾਂ ਨੇ ਪੰਜਾਬੀ ਫ਼ਿਲਮ “ਮਸਤਾਨੇ”ਦੇ ਰਾਈਟਰ ਤੇ ਡਾਇਰੈਕਟਰ ਸ਼ਰਨ ਆਰਟ ਤੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ “ਮਸਤਾਨੇ”ਫ਼ਿਲਮ ਬੱਚਿਆ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਮੌਕੇ ਜਿੰਦਗੀ ਨੂੰ ਸੇਧ ਦੇਣ ਵਾਲੀਆਂ ਸ਼ਾਰਟ ਫ਼ਿਲਮਾਂ ਵੀ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚ ਵੱਖ-ਵੱਖ ਕਲਾਕਾਰਾਂ ਨੇ ਬਾਖੂਬੀ ਭੂਮਿਕਾ ਨਿਭਾਈਆਂ।
ਵਿੱਤ ਮੰਤਰੀ ਹਰਪਾਲ ਚੀਮਾ ਨੇ 13 ਸੈਕਸ਼ਨ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਇਸ ਮੌਕੇ ਸ. ਸੰਧਵਾਂ ਨੇ ਸਾਰੀ ਟੀਮ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਪੰਜਾਬੀ ਇੰਸਡਟਰੀ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇਗੀ ਸੂਬਾ ਸਰਕਾਰ ਵਲੋਂ ਉਨ੍ਹਾਂ ਮਦਦ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਚੇਅਰਮੈਨ ਨੀਲ ਗਰਗ, ਪੰਜਾਬੀ ਫ਼ਿਲਮ ਦੇ ਰਾਈਟਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਗਿੱਲ ਅਤੇ ਸ਼ਰਨ ਆਰਟ ਤੋਂ ਇਲਾਵਾ ਐਕਟਰ ਕੁਲ ਸਿੱਧੂ, ਪੰਜਾਬੀ ਕਲਾਕਾਰ ਯਾਸਿਰ ਹੁਸ਼ੈਨ ਹੋਰ ਕਲਾਕਾਰ ਤੇ ਐਕਟਰ ਆਦਿ ਹਾਜ਼ਰ ਸਨ।
Share the post "ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਵਚਨਵੱਧ ਤੇ ਯਤਨਸ਼ੀਲ: ਸਪੀਕਰ ਸੰਧਵਾਂ"