ਸੁਖਜਿੰਦਰ ਮਾਨ
ਬਠਿੰਡਾ, 10 ਅਕਤੂਬਰ: ਮਾਲਵਾ ਪੱਟੀ ਦੇ ਛੋਟੇ ਬੱਸ ਅਪਰੇਟਰਾਂ ਨੇ ਇੱਕ ਸੁਰ ਹੋ ਕੇ ਪੰਜਾਬ ਸਰਕਾਰ ਨੂੰ ਛੋਟੇ ਆਪਰੇਟਰਾਂ ਨੂੰ ਵੱਡੇ ਘਰਾਂ ਨਾਲ ਨਾ ਜੋਡ਼ਣ ਅਤੇ ਛੋਟੇ ਅਪਰੇਟਰਾ ਦੀਆਂ ਬੱਸਾਂ ਬੰਦ ਨਾ ਕਰਨ ਦੀ ਅਪੀਲ ਕਰਦਿਆਂ ਟਾਈਮ ਟੇਬਲ ਵਿੱਚ ਇਕਸਾਰਤਾ ਲਿਆਉਣ ਦੀ ਮੰਗ ਕੀਤੀ ਹੈ । ਅੱਜ ਇੱਥੇ ਮਾਲਵਾ ਜ਼ੋਨ ਪ੍ਰਾਈਵੇਟ ਆਪਰੇਟਰਜ਼ ਐਸੋਸੀਏਸ਼ਨ ਦੀ ਕਨਵੀਨਰ ਬਲਤੇਜ ਸਿੰਘ ਵਾਂਦਰ ਦੀ ਪ੍ਰਧਾਨਗੀ ਵਿਚ ਹੇਠ ਹੋਈ ਮੀਟਿੰਗ ਵਿੱਚ ਹਾਜਰ ਅਪਰੇਟਰਾਂ ਨੇ ਇਕ ਆਵਾਜ਼ ਰੱਖਦਿਆਂ ਕਿਹਾ ਕਿ ਉਹ ਵੱਡੇ ਅਪਰੇਟਰਾਂ ਦੇ ਚੌਥੇ ਹਿੱਸੇ ਵਿੱਚ ਵੀ ਨਹੀਂ ਹਨ ਪ੍ਰੰਤੂ ਮਾਰ ਉਨ੍ਹਾਂ ਨੂੰ ਸਭ ਤੋਂ ਵੱਧ ਝੱਲਣੀ ਪੈ ਰਹੀ ਹੈ । ਉਨ੍ਹਾਂ ਕਿਹਾ ਪਹਿਲਾਂ ਕੋਰੋਨਾ ਕਰਕੇ ਅਤੇ ਹੁਣ ਲਗਾਤਾਰ ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਤੋਂ ਇਲਾਵਾ ਸਰਕਾਰ ਵਲੋਂ ਸਰਕਾਰੀ ਬੱਸਾਂ ਵਿਚ ਔਰਤ ਸਵਾਰੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਕਾਰਨ ਪ੍ਰਾਈਵੇਟ ਟਰਾਂਸਪੋਰਟ ਭੁੰਜੇ ਲੈ ਗਈ ਹੈ। ਜਿਸਦੇ ਚੱਲਦੇ ਟੈਕਸ ਨੂੰ ਤਰਕਸੰਗਤ ਬਣਾਇਆ ਜਾਵੇ। ਇਸ ਮੌਕੇ ਟਰਾਂਸਪੋਟਰਾਂ ਰਸ਼ਪਾਲ ਸਿੰਘ ਆਹਲੂਵਾਲੀਆ, ਹਰਵਿੰਦਰ ਸਿੰਘ ਹੈਪੀ,ਬਾਬੂ ਸਿੰਘ ਬਰਾੜ, ਨਸੀਬ ਸਿੰਘ , ਸਾਲੂ ਢਿੱਲੋ, ਖੁਸਕਰਨ ਸਿੰਘ, ਬਿੰਦਰ ਸਿੰਘ, ਇੰਦਰਜੀਤ ਸਿੰਘ ਤੇ ਪਰਵਿੰਦਰ ਵਾਲੀਆਂ ਆਦਿ ਹਾਜਰ ਸਨ।
Share the post "ਛੋਟੇ ਬੱਸ ਅਪਰੇਟਰਾਂ ਨੇ ਟਰਾਂਸਪੋਰਟ ਮੰਤਰੀ ਨੂੰ ਟਾਈਮ ਟੇਬਲ ਇਕਸਾਰ ਕਰਨ ਦੀ ਕੀਤੀ ਅਪੀਲ"