ਸੁਖਜਿੰਦਰ ਮਾਨ
ਬਠਿੰਡਾ, 8 ਮਾਰਚ: ਸਥਾਨਕ ਡੀ.ਏ.ਵੀ. ਕਾਲਜ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਸਪਰਿੰਗ ਫਲਾਵਰ ਸੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਅਤੇ ਵੇਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਰੰਗ-ਬਰੰਗੇ ਫੁੱਲਾਂ ਦੀ ਖੁਸਬੂ ਨਾਲ ਮਾਹੌਲ ਖੁਸਗਵਾਰ ਹੋ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ: ਰੀਨਾ ਰਾਣੀ ਬਾਗਬਾਨੀ ਵਿਭਾਗ ਬਠਿੰਡਾ ਸਨ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਕਨਵੀਨਰ ਡਾ. ਵੰਦਨਾ ਜਿੰਦਲ, ਕੋਆਰਡੀਨੇਟਰ ਪ੍ਰੋ. ਮੀਤੂ ਐਸ ਵਧਵਾ, ਡਾ. ਸਤੀਸ਼ ਗਰੋਵਰ ਮੁਖੀ ਅੰਗਰੇਜ਼ੀ ਵਿਭਾਗ ਅਤੇ ਡਾ. ਮੋਨਿਕਾ ਘੁੱਲਾ ਮੁਖੀ ਹਿੰਦੀ ਵਿਭਾਗ ਨੇ ਮੁੱਖ ਮਹਿਮਾਨ, ਮਹਿਮਾਨਾਂ ਅਤੇ ਪ੍ਰਤੀਯੋਗੀਆਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿਚ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਵੱਖ-ਵੱਖ ਪ੍ਰਜਾਤੀਆਂ ਦੇ ਫੁੱਲ ਪ੍ਰਦਰਸ?ਿਤ ਕੀਤੇ ਗਏ। ਇਸ ਪ੍ਰੋਗਰਾਮ ਵਿਚ ਬੈਸਟ ਫਲਾਵਰ (ਵੇਰੀਏਬਲ ਕੈਟਾਗਰੀ), ਬੈਸਟ ਆਰਨਾਮੈਂਟਲ ਪਲਾਂਟ ਕੈਟਾਗਰੀ, ਬੈਸਟ ਫਲੋਰਲ ਫੋਟੋਗ੍ਰਾਫੀ, ਬੈਸਟ ਕੱਟ ਫਲਾਵਰ (ਵੇਰੀਏਬਲ ਕੈਟਾਗਰੀ), ਬੈਸਟ ਫਲਾਵਰ ਅਰੇਂਜਮੈਂਟ, ਬੈਸਟ ਬੋਨਸਾਈ ਅਤੇ ਫਲੋਰਲ ਜਿਊਲਰੀ ਲਈ 100 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ। ਜੇਤੂ ਪ੍ਰਤੀਯੋਗੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਗਾਇਕਾ ਸ਼੍ਰੀਮਤੀ ਪ੍ਰੇਰਨਾ ਕਾਲੀਆ ਨੇ ਸੁਰੀਲੀ ਪੇਸ਼ਕਾਰੀ ਨਾਲ ਮਾਹੌਲ ਨੂੰ ਰੰਗੀਨ ਬਣਾਇਆ। ਵਿਦਿਆਰਥੀਆਂ ਅਤੇ ਪ੍ਰੋਫੈਸਰ ਸਾਹਿਬਾਨਾਂ ਦੁਆਰਾ ਸੁੰਦਰ ਗੀਤ ਗਾਏ ਗਏ।
ਪਿ੍ੰਸੀਪਲ ਡਾ: ਰਾਜੀਵ ਕੁਮਾਰ ਸਰਮਾ ਨੇ ਸਭ ਨੂੰ ਅੰਤਰਰਾਸਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ . ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਨਾਉਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਔਰਤਾਂ ਸਕਾਰਾਤਮਕਤਾ ਅਤੇ ਚਾਰੇ ਪਾਸੇ ਖੁਸੀਆਂ ਵੰਡਦੀਆਂ ਹਨ। ਉਨ੍ਹਾਂ ਨੇ ਸਪਰਿੰਗ ਫਲਾਵਰ ਸੋਅ ਵਿੱਚ ਭਰਵੀਂ ਸਮੂਲੀਅਤ ਦੇਖ ਕੇ ਬੇਹੱਦ ਖੁਸੀ ਪ੍ਰਗਟਾਈ। ਉਨ੍ਹਾਂ ਸਮਾਗਮ ਵਿੱਚ ਸਾਮਲ ਹੋਏ ਕਮੇਟੀ ਮੈਂਬਰਾਂ ਡਾ: ਵੰਦਨਾ ਜਿੰਦਲ, ਪ੍ਰੋ: ਮੀਤੂ ਐੱਸ. ਵਧਵਾ, ਪ੍ਰੋ: ਹਰਪ੍ਰੀਤ ਕੌਰ ਬਰਾੜ, ਡਾ: ਪ੍ਰਭਜੋਤ ਕੌਰ, ਪ੍ਰੋ: ਪਵਨਪ੍ਰੀਤ ਸਿੰਘ, ਪ੍ਰੋ.ਹੀਨਾ ਬਿੰਦਲ, ਡਾ: ਰਣਜੀਤ ਸਿੰਘ, ਡਾ: ਅਮਨਦੀਪ ਕੌਰ, ਪ੍ਰੋ: ਰਮਿਲ ਗੁਪਤਾ, ਪ੍ਰੋ: ਰਾਬੀਆ, ਪ੍ਰੋ: ਨਿਧੀ ਬਾਂਸਲ, ਪ੍ਰੋ: ਵਿਪਨੀਤ ਕੌਰ, ਪ੍ਰੋ: ਬਲਵਿੰਦਰ ਕੌਰ, ਪ੍ਰੋ: ਆਂਚਲ ਆਹੂਜਾ, ਪ੍ਰੋ: ਦੀਪਸ਼ਿਖਾ, ਪ੍ਰੋ: ਨਿਰਮਲ ਸਿੰਘ, ਪ੍ਰੋ: ਅਮਿਤ ਸਰਮਾ, ਪ੍ਰੋ. ਪਿ੍ਰਆ ਸਿੰਗਲਾ ਅਤੇ ਪ੍ਰੋ. ਰਿਸਮ ਦੀ ਫੁੱਲਾਂ ਦੇ ਸੋਅ ਦੇ ਆਯੋਜਨ ਵਿੱਚ ਕੀਤੇ ਅਣਥੱਕ ਯਤਨਾਂ ਲਈ ਸਲਾਘਾ ਕੀਤੀ। ਡਾ. ਰਾਜੀਵ ਕੁਮਾਰ ਸ਼ਰਮਾ ਨੇ ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਕੋਆਰਡੀਨੇਟਰਾਂ ਅਤੇ ਵਲੰਟੀਆਰਾਂ ਦੀ ਇਸ ਪ੍ਰੋਗਾਰਮ ਵਿਚ ਢੁੱਕਵਾਂ ਯੋਗਦਾਨ ਦੇਣ ’ਤੇ ਪ੍ਰਸੰਸਾ ਵਿਅਕਤ ਕੀਤੀ। ਅੰਤ ਵਿਚ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਲਈ ਖੇਡਾਂ ਵੀ ਕਰਵਾਈਆਂ ਗਈਆਂ।
ਇਸ ਮੌਕੇ ਪ੍ਰੋ. ਪਰਵੀਨ ਕੁਮਾਰ ਗਰਗ ਮੁਖੀ ਕਾਮਰਸ ਵਿਭਾਗ, ਪ੍ਰੋ. ਰਵਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਪ੍ਰੋ. ਸੰਦੀਪ ਭਾਟੀਆ ਮੁਖੀ ਹਿਸਟਰੀ ਵਿਭਾਗ, ਡਾ. ਗੁਰਪ੍ਰੀਤ ਸਿੰਘ ਮੁਖੀ ਫਿਜ਼ਿਕਸ ਵਿਭਾਗ, ਡਾ. ਸੁਖਦੀਪ ਕੌਰ ਯੂਥ ਕੋਆਰਡੀਨੇਟਰ, ਪ੍ਰੋ. ਕੁਲਦੀਪ ਸਿੰਘ ਮੁਖੀ ਸਰੀਰਿਕ ਸਿੱਖਿਆ ਵਿਭਾਗ, ਡਾ. ਅਮਰ ਸੰਤੋਸ਼ ਸਿੰਘ ਮੁਖੀ ਜੁਆਲੌਜੀ ਵਿਭਾਗ, ਪ੍ਰੋ. ਅਤੁਲ ਸਿੰਗਲਾ ਮੁਖੀ ਮੈਥੇਮੈਟਿਕਸ ਵਿਭਾਗ, ਡਾ. ਸੁਰਿੰਦਰ ਕੁਮਾਰ ਸਿੰਗਲਾ ਮੁਖੀ ਅਰਥ-ਸ਼ਾਸ਼ਤਰ ਵਿਭਾਗ, ਪ੍ਰੋ. ਪਵਨਪ੍ਰੀਤ ਸਿੰਘ ਮੁਖੀ ਪੋਲਿਟੀਕਲ ਸਾਇੰਸ ਵਿਭਾਗ, ਪ੍ਰੋ. ਲਖਵੀਰ ਸਿੰਘ ਮੁਖੀ ਮਿਊਜ਼ਿਕ ਵਿਭਾਗ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਮੌਜੂਦਗੀ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ।
Share the post "ਡੀ.ਏ.ਵੀ. ਕਾਲਜ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਸਪਰਿੰਗ ਫਲਾਵਰ ਸੋਅ ਦਾ ਆਯੋਜਨ"