ਨਵੀਂ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਲਈ ਤਰਸ ਰਹੇ ਅਧਿਆਪਕਾਂ ਨੇ ਅੱਜ ਸਥਾਨਕ ਮਿੰਨੀ ਸਕੱਤਰੇਤ ਅੱਗੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿਚ ਮੁਜਾਹਰਾ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਪਹਿਲ ਦੇ ਆਧਾਰ ‘ਤੇ ਸਕੂਲਾਂ ਲਈ ਬਜਟ ਜਾਰੀ ਕਰਵਾਉਣ ਦੀ ਅਪੀਲ ਕੀਤੀ। ਫਰੰਟ ਦੇ ਆਗੂ ਰੇਸ਼ਮ ਸਿੰਘ ਨੇ ਦੱਸਿਆ ਕਿ ਯੂਨੀਅਨ ਵਲੋਂ ਪਹਿਲਾਂ ਵੀ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਹਾਲੇ ਤੱਕ ਮੁਲਾਜਮਾਂ ਦੀਆਂ ਤਨਖਾਹਾਂ ਲਈ ਸਰਕਾਰ ਵਲੋਂ ਇਕ ਵੀ ਨਵਾਂ ਪੈਸਾ ਨਹੀਂ ਭੇਜਿਆ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਸਰਕਾਰ ਕੋਲ ਆਪਣੇ ਮੁਲਾਜਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ ਪਰ ਦੂਜੇ ਪਾਸੇ ਨਵੇਂ ਬਣੇ ਮੁੱਖ ਮੰਤਰੀ ਦੇ ਸੋਂਹ ਚੁੱਕ ਸਮਾਗਮ ਲਈ ਤਿੰਨ ਕਰੋੜ ਅਤੇ ਮੀਡੀਆ ਲਈ ਇਸ਼ਤਿਹਾਰ ਲੱਖਾਂ ਰੁਪਏ ਰਾਤੋ ਰਾਤ ਵਿਤ ਵਿਭਾਗ ਵਲੋਂ ਮਨਜੂਰ ਕਰ ਕੇ ਜਾਰੀ ਕਰ ਦਿਤੇ । ਉਨ੍ਹਾਂ ਨਵੀਂ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਪਤਾ ਲੱਗਦਾ ਹੈ ਕਿ ਲੋਕਾਂ ਲਈ ਸਰਕਾਰ ਕੋਲੇ ਦੇਣ ਲਈ ਕੁਝ ਨਹੀਂ ਹੈ ਸਿਰਫ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰਨਾ ਹੀ ਇਹਨਾਂ ਰਾਜਨੀਤਕ ਪਾਰਟੀਆਂ ਦਾ ਮੁਖ ਏਜੰਡਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਈ.ਟੀ.ਟੀ. ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ,ਸੂਬਾ ਆਗੂ ਡੀ.ਟੀ.ਐਫ ਜਸਵਿੰਦਰ ਸਿੰਘ ,ਨਵਚਰਨਪ੍ਰੀਤ ਕੌਰ ,ਜਿਲਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਖੇਮੋਆਣਾ ,ਬਲਜਿੰਦਰ ਕੌਰ ,ਹਰਮੰਦਰ ਸਿੰਘ ਗਿਲ ,ਪਰਵਿੰਦਰ ਸਿੰਘ ,ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ,ਕੁਲਵਿੰਦਰ ਸਿੰਘ ਵਿਰਕ ,ਭੋਲਾ ਰਾਮ , ਰਾਜਵਿੰਦਰ ਸਿੰਘ ਜਲਾਲ ,ਰਤਨਜੋਤ ਸ਼ਰਮਾ ਆਦਿ ਮੌਜੂਦ ਸਨ ।
Share the post "ਤਨਖਾਹਾਂ ਨਾ ਮਿਲਣ ਤੋਂ ਅੱਕੇ ਅਧਿਆਪਕਾਂ ਨੇ ਡੀਟੀਐਫ਼ ਦੀ ਅਗਵਾਈ ਚ ਰੋਸ ਪਰਦਰਸਨ"