ਜ਼ਿਲ੍ਹਾ ਬਠਿੰਡਾ ਦੇ ਸੈਂਕੜੇ ਅਧਿਆਪਕ ਦੋ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਬਠਿੰਡਾ ਦਾ ਵਫਦ ਜਗਪਾਲ ਬੰਗੀ, ਜਗਤਾਰ ਬਾਠ, ਪਿ੍ਰਤਪਾਲ ਸਿੰਘ,ਬੇਅੰਤ ਸਿੰਘ ਫੂਲੇਵਾਲਾ, ਰਾਜੇਸ਼ ਮੋਂਗਾ, ਬੂਟਾ ਸਿੰਘ ਰੋਮਾਣਾ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ ਮੇਵਾ ਸਿੰਘ ਨੂੰ ਮਿਲਿਆ। ਵਫਦ ਨੇ ਸਿੱਖਿਆ ਅਧਿਕਾਰੀ ਕੋਲੋ ਮੰਗ ਕੀਤੀ ਕਿ ਹਾਈ ਕੋਰਟ ਵਿੱਚ ਸਟੇਅ ਕਾਰਨ ਜ਼ਿਲ੍ਹੇ ਦੇ ਲਗਪਗ 32 ਸਕੂਲਾਂ ਵਿੱਚੋਂ ਵਾਧੂ ਚਾਰਜ ਵਾਲੇ ਪਿ੍ਰੰਸੀਪਲ ਫਾਰਗ ਹੋ ਗਏ ਹਨ ।ਇਸ ਲਈ ਇਨ੍ਹਾਂ ਸਕੂਲਾਂ ਵਿਚ ਅਪ੍ਰੈਲ ਅਤੇ ਮਈ ਮਹੀਨੇ ਦੀ ਤਨਖਾਹ ਸੈਂਕੜੇ ਅਧਿਆਪਕਾਂ ਨੂੰ ਨਹੀਂ ਮਿਲੀ ਹੈ। ਇਸ ਲਈ ਤੁਰੰਤ ਇਨ੍ਹਾਂ ਸਕੂਲਾਂ ਦਾ ਚਾਰਜ ਤੁਰੰਤ ਦੇ ਕੇ ਤਨਖਾਹਾਂ ਕਢਵਾਈਆਂ ਜਾਣ । ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਇਸ ਸਬੰਧੀ ਅਗਵਾਈ ਲਈ ਡੀਪੀਆਈ ਸੈਕੰਡਰੀ ਨੂੰ ਕਈ ਵਾਰ ਲਿਖਿਆ ਗਿਆ ਹੈ ਅਤੇ ਉਨ੍ਹਾਂ ਦੀ ਯੋਗ ਅਗਵਾਈ ਮੰਗੀ ਗਈ ਹੈ ।ਪ੍ਰੰਤੂ ਡੀਪੀਆਈ ਸੈਕੰਡਰੀ ਦਫ਼ਤਰ ਵੱਲੋਂ ਕੋਈ ਵੀ ਪੂਰੀ ਸਪਸ਼ਟ ਜਾਣਕਾਰੀ ਅਜੇ ਤੱਕ ਨਹੀਂ ਦਿੱਤੀ ਗਈ ਹੈ । ਉਨ੍ਹਾਂ ਵੱਲੋਂ ਜੋ ਵੀ ਹਦਾਇਤਾਂ ਕੀਤੀਆਂ ਜਾਣਗੀਆਂ ।ਉਨ੍ਹਾਂ ਅਨੁਸਾਰ ਹੀ ਨੂੰ ਡੀ ਡੀ ਪਾਵਰਾਂ ਦਿੱਤੀਆਂ ਜਾਣਗੀਆਂ । ਆਗੂਆਂ ਨੇ ਕਿਹਾ ਕਿ ਜੇਕਰ ਅਗਲੇ ਦੋ ਦਿਨਾਂ ਤੱਕ ਡੀ ਡੀ ਪਾਵਰਾਂ ਨਹੀਂ ਦਿੱਤੀਆਂ ਗਈਆਂ ਤਾਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਵੇਗਾ । ਇਸ ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਅਮਰਦੀਪ ਸਿੰਘ, ਸੁਨੀਲ ਕੁਮਾਰ ,ਨਛੱਤਰ ਸਿੰਘ ਜੇਠੂਕੇ,ਅਵਤਾਰ ਸਿੰਘ ਮਲੂਕਾ ਆਦਿ ਹਾਜਰ ਸਨ ।
ਤੁਰੰਤ ਡੀ ਡੀ ਪਾਵਰਾਂ ਦੇ ਕੇ ਤਨਖਾਹਾਂ ਕਢਵਾਈਆਂ ਜਾਣ -ਸਾਂਝਾ ਅਧਿਆਪਕ ਮੋਰਚਾ
9 Views