WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬੇਰੁਜਗਾਰਾਂ ਦੀ 22 ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ

ਹੱਲ ਨਾ ਹੋਇਆ ਤਾਂ ਹੋਵੇਗਾ ਤਿੱਖਾ ਐਕਸਨ – ਗੁਰਪ੍ਰੀਤ ਪੱਕਾ

ਪੰਜਾਬੀ ਖ਼ਬਰਸਾਰ ਬਿਉਰੋ

ਬਠਿੰਡਾ, 19 ਜੁਲਾਈ: ਕਾਂਗਰਸ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਰੁਜਗਾਰਾਂ  ਨੂੰ  ਲਾਰੇ ਲਗਾ ਕੇ ਸਮਾ ਟਪਾ ਰਹੀ ਹੈ।ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ 13 ਜੁਲਾਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਕੀਤੇ ਜੋਰਦਾਰ ਘਿਰਾਓ ਮੌਕੇ 19 ਜੁਲਾਈ ਲਈ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨਾਲ ਦਿੱਤੀ ਪੈਨਲ ਮੀਟਿੰਗ 19 ਦੀ ਬਜਾਏ 22 ਜੁਲਾਈ ਕਰ ਦਿੱਤੀ ਗਈ ਹੈ। ਹੁਣ ਜੇਕਰ 22 ਜੁਲਾਈ ਨੂੰ ਵੀ ਮੀਟਿੰਗ ਨਾ ਕੀਤੀ ਜਾਂ ਫੇਰ ਬੇਰੁਜਗਾਰਾਂ ਦੀਆਂ ਮੰਗਾਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਅਤੇ ਜਲਦੀ ਪਾਰਦਰਸੀ ਲਿਖਤੀ ਪ੍ਰੀਖਿਆ ਨਾ ਰੱਖੀ ਗਈ ਤਾਂ ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦੀ ਕੋਠੀ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ। ਉਕਤ ਜਾਣਕਾਰੀ ਯੂਨੀਅਨ ਦੇ ਬਠਿੰਡਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਨੇ ਦਿੰਦਿਆਂ ਕਿਹਾ ਕਿ ਯੂਨੀਅਨ ਦੇ  ਪੰਜ ਸਾਲਾਂ ਦੇ ਸੰਘਰਸ ਉਪਰੰਤ  ਪਿਛਲੀ ਕਾਂਗਰਸ ਸਰਕਾਰ ਨੇ ਆਖਰੀ ਦਿਨ 8 ਜਨਵਰੀ ਨੂੰ ਮਾਸਟਰ ਕੇਡਰ ਲਈ ਮਹਿਜ 4161 ਅਸਾਮੀਆਂ ਦਾ ਇਸਤਿਹਾਰ ਚੋਣ ਜਾਬਤੇ ਤੋ ਕੁਝ ਮਿੰਟ ਪਹਿਲਾਂ ਜਾਰੀ ਕੀਤਾ ਸੀ।ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਬੇਰੁਜਗਾਰਾਂ ਨਾਲ ਅਸਾਮੀਆਂ ਵਿੱਚ ਵਾਧਾ ਕਰਨ ,ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾ ਮਾਤਰ 1407 ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਲਿਖਤੀ ਪ੍ਰੀਖਿਆ ਲੈਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਕਰੀਬ ਚਾਰ ਮਹੀਨੇ ਤੋਂ ਵਫਾ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਭਿ੍ਰਸਟਾਚਾਰ ਮੁਕਤ ਸਾਸਨ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸਾਸਨ ਵਿੱਚ ਵੱਡੇ ਵੱਡੇ ਘਪਲੇ ਹੋਣ ਦੇ ਸੰਕੇ ਹਨ। ਉਹਨਾ ਲਿਖਤੀ ਪ੍ਰੀਖਿਆ ਸਾਫ ਸੁਥਰੇ ਢੰਗ ਨਾਲ ਲੈਣ ਦੀ ਮੰਗ ਵੀ ਕੀਤੀ।

Related posts

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 8ਵੇਂ ਸਥਾਪਨਾ ਦਿਵਸ ਦੀ ਸ਼ਾਨਦਾਰ ਸ਼ੁਰੁਆਤ

punjabusernewssite

ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਅਪ੍ਰੈਂਟਿਸਸ਼ਿਪ-ਕਮ-ਪਲੇਸਮੈਂਟ ਕੈਂਪ ਦਾ ਆਯੋਜਨ

punjabusernewssite

ਬਾਬਾ ਫ਼ਰੀਦ ਕਾਲਜ ਦੇ ਪ੍ਰੋਫੈਸਰ ਡਾ.ਉੱਪਲ ਡੀ.ਲਿਟ ਡਿਗਰੀ ਨਾਲ ਹੋਏ ਸਨਮਾਨਿਤ

punjabusernewssite