ਬਠਿੰਡਾ, 6 ਅਕਤੂਬਰ: ਜ਼ਿਲ੍ਹੇ ਚੋਂ ਲੰਘਦੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਜ਼ਮੀਨਦੋਜ਼ ਤੇਲ ਪਾਈਪਲਾਈਨ ਰਾਮਾਂ ਮੰਡੀ-ਰੇਵਾੜੀ ਕਾਨਪੁਰ ਦੀ ਸੁਰੱਖਿਆ ਤੇ ਲਗਾਤਾਰ ਨਿਗਰਾਨੀ ਦੇ ਮੱਦੇਨਜਰ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਦੀ ਪ੍ਰਧਾਨਗੀ ਹੇਠ ਐਚ.ਪੀ.ਸੀ.ਐਲ ਦੀ ਤੇਲ ਪਾਈਪ ਲਾਈਨ ਦੀ ਸੁਰੱਖਿਆ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪਾਈਪ ਲਾਈਨ ਅਤੇ ਇਸ ਦੀ ਸੁਰੱਖਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਐਚ.ਪੀ.ਸੀ.ਐਲ.ਅਧਿਕਾਰੀਆਂ ਵੱਲੋਂ ਪਾਈਪ ਲਾਈਨ ਤੇ ਇਸ ਦੀ ਸੁਰੱਖਿਆ ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਇਸ ਦੌਰਾਨ ਐਚ.ਪੀ.ਸੀ.ਐਲ. ਵੱਲੋਂ ਪਾਈਪ ਲਾਈਨ ਦੀ ਸੁਰੱਖਿਆ ਲਈ ਪੁਲਿਸ ਨਾਲ ਆਪਸੀ ਸਹਿਯੋਗ ਤੇ ਨਿਰੰਤਰ ਤਾਲਮੇਲ ਬਾਰੇ ਫੈਸਲਾ ਲਿਆ, ਜਿਸ ਵਿੱਚ ਪਾਈਪ ਲਾਈਨ ਨੂੰ ਨੁਕਸਾਨ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਤੁਰੰਤ ਮੌਕੇ ਦੀ ਜਾਂਚ ਅਤੇ ਜਾਂਚ ਰਿਪੋਰਟ, ਸਖਤ ਕਾਰਵਾਈ ਅਤੇ ਤੁਰੰਤ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ।ਇਸ ਦੌਰਾਨ ਪੁਲਿਸ ਸੁਪਰਡੈਂਟ ਨਰਿੰਦਰ ਸਿੰਘ ਨੇ ਐਚ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਤੇਲ ਪਾਈਪ ਲਾਈਨ ਦੀ ਸੁਰੱਖਿਆ ਲਈ ਸਥਾਨਕ ਪੁਲਿਸ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਛਾਪੇਮਾਰੀ
ਇਸ ਮੌਕੇ ਰਾਮਾਂ ਮੰਡੀ ਡਿਸਪੈਚ ਸਟੇਸ਼ਨ ਬਠਿੰਡਾ ਦੇ ਡੀ.ਜੀ.ਐਮ. ਮੈਨੇਜਰ ਸ਼੍ਰੀ ਅਜੇ ਪਾਲ ਸਰੋਹਣ ਨੇ ਐਚ.ਪੀ.ਸੀ.ਐਲ ਦੀ ਪਾਈਪ ਲਾਈਨ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।ਇਸ ਦੌਰਾਨ ਐਚ.ਪੀ.ਸੀ.ਐਲ. ਬਠਿੰਡਾ ਦੇ ਡੀ.ਜੀ.ਐਮ. ਮੈਨੇਜਰ ਸ੍ਰੀ ਅਜੇਪਾਲ ਸਰੋਆ, ਸੀਨੀਅਰ ਮੈਨੇਜਰ ਅਪਰੇਸ਼ਨ ਸ੍ਰੀ ਆਸ਼ੂਤੋਸ਼ ਅਦਿੱਤਿਆ, ਸੀਨੀਅਰ ਮੈਨੇਜਰ ਅਪਰੇਸ਼ਨ ਸਿਧਾਰਥ ਕੁਮਾਰ, ਆਰ.ਓ.ਯੂ ਅਫ਼ਸਰ ਵਸੀਮ ਰਜ਼ਾ, ਉਪ ਪੁਲਿਸ ਕਪਤਾਨ ਤਲਵੰਡੀ ਸਾਬੋ ਰਾਜੇਸ਼ ਸਨੇਹੀ ਬੱਤਾ, ਇੰਸ. ਕਰਮਜੀਤ ਸਿੰਘ, ਸੁਰੱਖਿਆ ਸ਼ਾਖਾ ਦੇ ਜਗਦੀਪ ਸਿੰਘ ਅਤੇ ਸੁਰੱਖਿਆ ਸੁਪਰਵਾਈਜ਼ਰ ਰਜਿੰਦਰ ਸਿੰਘ ਆਦਿ ਹਾਜ਼ਰ ਸਨ।