ਕਾਰ ਵਿਚ ਸਰਕਾਰੀ ਪਿਸਤੌਲ ਤੇ ਕਾਰਤੂਸ ਵੀ ਸਨ
ਸੁਖਜਿੰਦਰ ਮਾਨ
ਬਠਿੰਡਾ, 27 ਸਤੰਬਰ: ਬੀਤੇ ਕੱਲ੍ਹ ਬਠਿੰਡਾ ਦੇ ਸਿਵਲ ਹਸਪਤਾਲ ਵਿੱਚੋਂ ਪੁਲਿਸ ਨੂੰ ਚਕਮਾ ਦੇ ਕੇ ਥਾਣੇਦਾਰ ਦੀ ਹੀ ਕਾਰ ਲੈ ਕੇ ਫ਼ਰਾਰ ਹੋਏ ‘ਲੁਟੇਰੇ’ ਨੂੰ ਬਠਿੰਡਾ ਪੁਲਿਸ ਨੇ ਬੀਤੀ ਦੇਰ ਰਾਤ ਹਰਿਆਣਾ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। ਪੈਟਰੋਲ ਪੰਪ ਲੁੱਟਣ ਦੇ ਦੋਸ਼ਾਂ ਹੇਠ ਲੋਕਾਂ ਦੇ ਸਹਿਯੋਗ ਨਾਲ ਕਾਬੂ ਕੀਤੇ ਰਾਜੂ ਨਾਂ ਦੇ ਇਸ ਲੁਟੇਰੇ ਨੂੰ ਮੁੜ ਫੜਣ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਹੈ।
ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ
ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਰਾਜਦੀਪ ਉਰਫ ਰਾਜੂ ਨਾਂ ਦੇ ਲੁਟੇਰੇ ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਸਬਾ ਕਾਲਿਆਂਵਾਲੀ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸਦੇ ਵਿਰੁੱਧ ਧਾਰਾ 224 ਤੇ 332 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਦਕਿ ਇਸਦੇ ਪਹਿਲਾਂ ਹੀ ਪੱਕਾ ਕਲਾਂ ਵਿਖੇ ਪੈਟਰੋਲ ਪੰਪ ਲੁੱਟਣ ਦੇ ਦੋਸ਼ਾਂ ਹੇਠ ਪੰਪ ਦੇ ਕਰਿੰਦੇ ਸੁਰਿੰਦਰ ਕੁਮਾਰ ਦੀ ਸਿਕਾਇਤ ਉਪਰ ਥਾਣਾ ਸੰਗਤ ਵਿਖੇ ਧਾਰਾ 379 ਬੀ ਅਤੇ 506 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 125 ਦਰਜ਼ ਕੀਤਾ ਸੀ। ਰਾਜਦੀਪ ਰਾਜੂ ਨੇ ਪੈਟਰੋਲ ਪੰਪ ’ਤੇ ਪਿਸਤੌਲ ਦਿਖਾਕੇ ਕਰਿੰਦੇ ਕੋਲੋਂ ਚਾਰ ਹਜ਼ਾਰ ਰੁਪਏ ਲੁੱਟ ਲਏ ਸਨ।ਵੱਡੀ ਗੱਲ ਇਹ ਵੀ ਪਤਾ ਚੱਲੀ ਹੈ ਕਿ ਥਾਣੇਦਾਰ ਦਾ ਕਾਰ ਵਿਚ 32 ਬੋਰ ਦਾ ਸਰਕਾਰੀ ਪਿਸਤੌਲ ਤੇ 7 ਜਿੰਦਾ ਕਾਰਤੂਸ ਵੀ ਵਿੱਚ ਹੀ ਪਏ ਹੋਏ ਸਨ।
ਵਕੀਲ ਦੀ ਕੁੱਟਮਾਰ ਕਰਨ ਵਾਲੇ ਐਸ.ਪੀ. ਸਹਿਤ ਅੱਧੀ ਦਰਜ਼ਨ ਪੁਲਸੀਆਂ ’ਤੇ ਅਦਾਲਤ ਦੇ ਆਦੇਸ਼ਾਂ ਬਾਅਦ ਪਰਚਾ ਦਰਜ਼
ਦਸਣਾ ਬਣਦਾ ਹੈ ਕਿ ਇਹ ਘਟਨਾ ਬਠਿੰਡਾ ਦੇ ਜਿਲ੍ਹਾ ਹਸਪਤਾਲ ਵਿਚ ਮੰਗਲਵਾਰ ਬਾਅਦ ਦੁਪਿਹਰ ਵਾਪਰੀ ਸੀ, ਜਿੱਥੇ ਥਾਣਾ ਸੰਗਤ ਦੀ ਪੁਲਿਸ ਥਾਣੇਦਾਰ ਗੁਰਦਿੱਤ ਸਿੰਘ ਤੇ ਸਿਪਾਹੀ ਕਮਲਜੀਤ ਸਿੰਘ ਦੀ ਅਗਵਾਈ ਹੇਠ ਪੈਟਰੋਲ ਪੰਪ ਲੁੱਟਣ ਦੇ ਦੋਸ਼ਾਂ ਹੇਠ ਕਾਬੂ ਕੀਤੇ ਇਸ ਰਾਜੂ ਨਾਂ ਦੇ ਨੌਜਵਾਨ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਕਰਵਾਉਣ ਲੈ ਕੇ ਆਈ ਸੀ।ਸੂਤਰਾਂ ਮੁਤਾਬਕ ਮੈਡੀਕਲ ਕਰਵਾਉਣ ਸਮੇਂ ਇਹ ਪੁਲਿਸ ਮੁਲਾਜਮ ਹੋਰ ਮੁਲਾਜਮਾਂ ਨਾਲ ਗੱਲਾਂ ਵਿਚ ਪੈ ਗਏ ਤੇ ਇਹ ਮੁਜਰਮ ਮੌਕਾ ਦੇਖ ਕੇ ਥਾਣੇਦਾਰ ਦੀ ਵੈਂਟੋ ਕਾਰ ਲੈ ਕੇ ਫ਼ਰਾਰ ਹੋ ਗਿਆ।ਹਾਲਾਂਕਿ ਪੁਲਿਸ ਦੀ ਕਹਾਣੀ ਮੁਤਾਬਕ ਇਹ ਮੁਜਰਮ ਪੁਲਿਸ ਟੀਮ ਨੂੰ ਧੱੱਕਾ ਮਾਰ ਕੇ ਫ਼ਰਾਰ ਹੋਇਆ ਹੈ।