‘ਲਾਹੌਰੀ ਜੀਰਾ’ ਦੀ ਕਾਪੀ ਬਣਾ ਕੇ ਵੇਚਦੇ ਫ਼ੜੇ, ਬਠਿੰਡਾ ’ਚੋਂ ਵੱਡਾ ਜਖ਼ੀਰਾ ਬਰਾਮਦ

Date:

spot_img

ਬਠਿੰਡਾ, 28 ਜੁਲਾਈ: ਗਰਮੀਆਂ ਦੇ ਇਸ ਮੌਸਮ ਵਿਚ ਆਮ ਲੋਕਾਂ ਦੀ ਪਹਿਲੀ ਪਸੰਦ ਬਣਿਆ ‘ਲਾਹੌਰੀ ਜੀਰਾ’ ਦੀ ਕਾਪੀ ਬਣ ਕੇ ਵਿਕਣ ਲੱਗੀ ਹੈ। ਅਜਿਹੇ ਹੀ ਇੱਕ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਐਤਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਨਜਦੀਕੀ ਪਿੰਡ ਗੋਬਿੰਦਪੁਰਾ ਕੋਲੋਂ ਲਾਹੌਰੀ ਜੀਰੇ ਦਾ ਇੱਕ ਵੱਡਾ ਜਖ਼ੀਰਾ ਬਰਾਮਦ ਕੀਤਾ ਹੈ। ਪੁਲਿਸ ਕੋਲ ਇਸ ਸਬੰਧ ਵਿਚ ਉਕਤ ਨਾਮੀ ਕੰਪਨੀ ਦੇ ਕਾਨੂੰਨੀ ਅਧਿਕਾਰੀ ਨੇ ਸਿਕਾਇਤ ਕੀਤੀ ਸੀ, ਜਿਸਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਮਿਆਰੀ ਸਿਹਤ ਸਹੂਲਤਾਂਃਮੁੱਖ ਮੰਤਰੀ ਨੇ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਪੱਤਰਕਾਰਾਂ ਕੋਲ ਜਾਣਕਾਰੀ ਦਿੰਦਿਆਂ ਦਸਿਆ ਕਿ ‘‘ ਨਾਮੀ ਕੰਪਨੀ ਦੇ ਬ੍ਰਾਂਡ ਹੇਠ ਲਾਹੌਰੀ ਜੀਰੇ ਦੀਆਂ 1500 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਤੇ ਇੱਕ ਪੇਟੀ ਵਿਚ 24 ਬੋਤਲਾਂ ਦੀ ਪੈਕਿੰਗ ਸੀ। ’’ ਇੰਸਪੈਕਟਰ ਕੁਲਦੀਪ ਸਿੰਘ ਨੇ ਦਸਿਆ ਕਿ ਕਾਨੂੰਨੀ ਅਧਿਕਾਰੀ ਅਰੁਣ ਕੁਮਾਰ ਦੀ ਸਿਕਾਇਤ ’ਤੇ ਕੁੱਝ ਲੋਕਾਂ ਵਿਰੁਧ ਕਾਪੀਰਾਈਟ ਐਕਟ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਮੀਨੀ ਸਰਵੇ ਨੂੰ ਲੈ ਕੇ ਕਿਸਾਨਾਂ ’ਚ ਰੋਸ; ਘਸੋਖਾਨਾ ਵਿੱਚ ਕੰਪਨੀ ਦੀ ਸਰਵੇ ਟੀਮ ਨੂੰ ਘੇਰਿਆ

Bathinda News: ਉੱਤਰ ਪ੍ਰਦੇਸ਼ ਦੀ ਇੱਕ ਨੋਇਡਾ ਆਧਾਰਿਤ ਨਿੱਜੀ...

ਖੇਡਾਂ ਵਤਨ ਪੰਜਾਬ ਦੀਆਂ 2026; 5 ਸਤੰਬਰ ਨੂੰ ਬਠਿੰਡਾ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਆਗਾਜ਼

👉ਖੇਡਾਂ ਦੀਆਂ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਉੱਚ...