WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਦੋ ਸਾਲ ਬਾਅਦ ਲੱਗੇ ਕਿਸਾਨ ਮੇਲੇ ’ਚ ਕਿਸਾਨਾਂ ਨੇ ਦਿਖਾਇਆ ਉਤਸ਼ਾਹ

ਖੇਤੀ ਖੋਜ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ : ਸਪੀਕਰ ਪੰਜਾਬ ਵਿਧਾਨ ਸਭਾ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਰੋਨਾ ਮਹਾਂਮਾਰੀ ਤੋਂ ਬਾਅਦ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਲਗਾਏ ਕਿਸਾਨ ਮੇਲੇ ’ਚ ਕਿਸਾਨਾਂ ਵਲੋਂ ਵੱਡਾ ਉਤਸ਼ਾਹ ਦਿਖਾਇਆ ਗਿਆ। ਇਸ ਦੌਰਾਨ ਕਿਸਾਨ ਨੇ ਇੱਥੇ ਲੱਗੀਆਂ ਵੱਖ ਵੱਖ ਸਟਾਲਾਂ ਦਾ ਜਾਇਜ਼ਾ ਲਿਆ, ਬਲਕਿ ਖੇਤੀਬਾੜੀ ਯੂਨੀਵਰਸਿਟੀ ਵਲੋਂ ਲਿਆਂਦੀ ਝੋਨੇ ਦੀ ਨਵੀਂ ਕਿਸਮ ਪੀਆਰ 131 ਨੂੰ ਹੱਥੋਂ ਹੱਥੀ ਖਰੀਦਿਆਂ। ਇਸਤੋਂ ਇਲਾਵਾ ਯੂਨੀਵਰਸਿਟੀ ਦੀ ਘੱਟ ਸਮੇਂ ’ਚ ਪੱਕਣ ਵਾਲੀ ਪੀਆਰ 126 ਕਿਸਮ ਵੀ ਕਿਸਾਨਾਂ ਦੀ ਪਹਿਲੀ ਪਸੰਦ ਰਹੀ। ਮੇਲੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਉਨ੍ਹਾਂ ਦੇ ਨਾਲ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਦਿਹਾਤੀ ਦੇ ਅਮਿਤ ਰਤਨ ਵੀ ਹਾਜ਼ਰ ਰਹੇ। ਸ: ਸੰਧਵਾਂ ਨੇ ਅਪਣੇ ਭਾਸ਼ਣ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰੂ ਕਿਸਾਨਾਂ ਦਾ ਪਵਿੱਤਰ ਸਥਾਨ ਕਰਾਰ ਦਿੰਦਿਆਂ ਇਸਨੂੰ ਬਚਾਉਣ ਲਈ ਉਨ੍ਹਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨੀ ਮੁਸਕਿਲਾਂ ਦੇ ਹੱਲ ਲਈ ਸਰਕਾਰ ’ਤੇ ਦਬਾਅ ਬਣਾਉਣ ਦਾ ਭਰੋਸਾ ਦਿੰਦਿਆਂ ਕਿਸਾਨਾਂ ਨੂੰ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੇ ਮਸ਼ਵਰਿਆਂ ਨੂੰ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਦੁਨੀਆਂ ਦੀ ਨਾਮਵਰ ਸੰਸਥਾ ਹੈ ਅਤੇ ਇਸ ਦਾ ਸਿਹਰਾ ਉਨ੍ਹਾਂ ਮਾਹਿਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਛੇ ਦਹਾਕਿਆਂ ਤੋ ਂਡਟ ਕੇ ਖੇਤੀ ਦੀ ਬਿਹਤਰੀ ਲਈ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਦਾ ਜ਼ਰੀਆ ਖੇਤੀ ਬਣੇਗਾ ਅਤੇ ਖੇਤੀ ਦਾ ਵਿਕਾਸ ਪੀ.ਏ.ਯੂ. ਦੀ ਮਜ਼ਬੂਤੀ ਨਾਲ ਹੀ ਸੰਭਵ ਹੋ ਸਕੇਗਾ। ਵਿਸ਼ੇਸ਼ ਮਹਿਮਾਨ ਵਜੋ ਪੁੱਜੇ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਮੌਕੇ ਵਿਦੇਸ਼ ਜਾ ਰਹੇ ਪੰਜਾਬ ਦੇ ਭਵਿੱਖ ਨੂੰ ਰੋਕਣ ਲਈ ਖੇਤੀਬਾੜੀ ਦੀ ਮਾਰਕੀਟਿੰਗ ’ਤੇ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਅਤੇ ਖੇਤੀ ਦੇ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਿਣਗੇ ਅਤੇ ਸਰਕਾਰ ਨੂੰ ਇਸ ਦਿਸ਼ਾ ਵਿੱਚ ਗਤੀਸ਼ੀਲ ਰੱਖਣ ਵਿੱਚ ਸਹਿਯੋਗ ਦੇਣਗੇ।ਇਸ ਮੌਕੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਸ਼੍ਰੀ ਅਮਿਤ ਰਤਨ ਕੋਟਫੱਤਾ ਨੇ ਕਿਸਾਨ ਭਲਾਈ ਬਾਰੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਨਵੀਆਂ ਖੇਤੀ ਖੋਜਾਂ ਅਤੇ ਤਕਨੀਕਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਝੋਨੇ ਦੀਆਂ ਨਵੀਆਂ ਕਿਸਮਾਂ ਪੀ.ਆਰ-130 ਅਤੇ ਪੀ.ਆਰ-131 ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਇਸ ਤੋ ਂਇਲਾਵਾ ਮੱਕੀ ਦੀ ਕਿਸਮ ਪੰਜਾਬ ਬੇਬੀ ਕੌਰਨ-1 ਵੀ ਫ਼ਸਲੀ ਵਿਭਿੰਨਤਾਂ ਦੇ ਖੇਤਰ ਵਿੱਚ ਕੀਤੀ ਪਹਿਲਕਦਮੀ ਵਜੋ ਂਦੇਖੀ ਜਾਣੀ ਚਾਹੀਦੀ ਹੈ। ਦਾਲਾਂ ਵਿੱਚ ਮੈਸ਼-883 ਅਤੇ ਚ੍ਰਹੀ ਦੀ ਨਵੀ ਂਕਿਸਮ ਐਸ ਐਲ-45, ਚਾਰਿਆਂ ਵਿੱਚ ਬਿਹਤਰੀਨ ਕਿਸਮ ਹੈ। ਪੰਜਾਬ ਵਿੱਚ ਬਾਜਰੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੀ. ਸੀ.ਬੀ-166 ਚਾਰੇ ਦੀ ਕਿਸਮ ਦਾ ਉਹਨਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਇਸ ਤੋ ਂਇਲਾਵਾ ਗੁਆਰੇ ਦੀ ਕਿਸਮ ਪੀ ਬੀ ਜੀ-16 ਅਤੇ ਗੁਲਦਾਉਦਂੀ ਦੀਆਂ ਨਵੀਆਂ ਕਿਸਮਾਂ ਮੌਸਮੀ ਗੁਲਦਾਉਦਂੀ-19 ਅਤੇ ਮੌਸਮੀ ਗੁਲਦਾਉਦਂੀ-21 ਬਾਰੇ ਵੀ ਡਾ ਢੱਟ ਨੇ ਵਿਸਥਾਰ ਨਾਲ ਦੱਸਿਆ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦ ਬੋਲਦਿਆਂ ਆਨਲਾਈਨ ਮੇਲੇ ਲਾਉਣ ਦੇ ਮੰਤਵ ਅਤੇ ਮੇਲਿਆਂ ਦੀ ਰੂਪਰੇਖਾ ਬਾਰੇ ਗੱਲ ਕੀਤੀ। ਮੰਚ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ ਅਤੇ ਡਾ. ਗੁਰਜਿੰਦਰ ਸਿੰਘ ਰੁਮਾਣਾ ਨੇ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਦਂਰ, ਬਠਿੰਡਾ ਦੇ ਨਿਰਦੇਸ਼ਕ ਡਾ ਪਰਮਜੀਤ ਸਿੰਘ ਨੇ ਕਹੇ। ਮੇਲੇ ਦੌਰਾਨ ਕਿਸਾਨਾਂ ਵਲੋਂ ਗੁਲਾਬੀ ਸੁੰਡੀ ਤੋਂ ਮੁੜ ਚਿੰਤਾ ਜਾਹਰ ਕੀਤੀ। ਇਸਤੋਂ ਇਲਾਵਾ ਨਰਮੇ ਦੀ ਫ਼ਸਲ ਸਹੀ ਸਮੇਂ ’ਤੇ ਬੀਜਣ ਲਈ ਨਹਿਰੀ ਬੰਦੀ ਖ਼ਤਮ ਕਰਨ ਦੀ ਵੀ ਮੰਗ ਕੀਤੀ।

Related posts

ਆਪ ਦੀ ਸਰਕਾਰ ਹੀ ਸਿਖਿਆ, ਸਿਹਤ, ਮੁਢਲੀਆਂ ਸਹੂਲਤਾਂ ਅਤੇ ਰੋਜਗਾਰ ਦੇ ਸਕਦੀ ਹੈ- ਗਿੱਲ 

punjabusernewssite

ਆਪ ਸਰਕਾਰ ਦਾ ਖਜਾਨਾ ਵੀ ਖਾਲੀ, ਪੀਆਰਟੀਸੀ ਦੇ ਕਾਮੇ ਤਨਖ਼ਾਹਾਂ ਨੂੰ ਤਰਸੇ: ਕੁਲਵੰਤ ਸਿੰਘ ਮਨੇਸ

punjabusernewssite

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦਿੱਤਾ ਮੰਗ ਪੱਤਰ

punjabusernewssite