ਨੌਜਵਾਨ ਵਲੋਂ ਆਤਮਹੱਤਿਆ, ਸਾਢੂਆਂ ਵਿਰੁਧ ਪਰਚਾ ਦਰਜ਼

Date:

spot_img

ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਸਥਾਨਕ ਥਰਮਲ ਦੀਆਂ ਝੀਲਾਂ ਕੋਲ ਖੁਦਕਸ਼ੀ ਕਰਨ ਵਾਲੇ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਥਰਮਲ ਪੁਲਿਸ ਨੇ ਦੋ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕੀਤਾ ਹੈ, ਜਿਹੜੇ ਰਿਸ਼ਤੇਦਾਰੀ ਵਿਚ ਸਾਢੂ ਲੱਗਦੇ ਹਨ। ਪੁਲਿਸ ਨੇ ਮਿ੍ਰਤਕ ਕੋਲੋ ਮਿਲੇ ਖੁਦਕਸ਼ੀ ਨੋਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ। ਮਿ੍ਰਤਕ ਨੌਜਵਾਨ ਦੀ ਪਹਿਚਾਣ ਪਿੰਡ ਕੋਟਫੱਤਾ ਦੇ ਗਗਨਦੀਪ ਕੁਮਾਰ 32 ਸਾਲ ਦੇ ਤੌਰ ‘ਤੇ ਹੋਈ ਹੈ। ਮਿ੍ਰਤਕ ਸ਼ਾਦੀਸੁਦਾ ਅਤੇ ਇੱਕ ਬੱਚੇ ਦਾ ਬਾਪ ਦਸਿਆ ਜਾ ਰਿਹਾ ਹੈ। ਉਸਦੀ ਕੋਟਫੱਤਾ ਬੱਸ ਅੱਡੇ ਉਪਰ ਰੇਤੇ-ਬਜਰੀ ਦੀ ਦੁਕਾਨ ਦੱਸੀ ਜਾ ਰਹੀ ਹੈ। ਉਧਰ ਪੁਲਿਸ ਨੇ ਇਸ ਮਾਮਲੇ ਵਿਚ ਸਤੀਸ਼ ਵਾਸੀ ਚੁੱਘੇ ਕਲਾਂ ਅਤੇ ਕਿ੍ਰਸ਼ਨ ਵਾਸੀ ਪ੍ਰਤਾਪ ਨਗਰ ਵਿਰੁਧ ਪਰਚਾ ਦਰਜ਼ ਕੀਤਾ ਹੈ, ਜਿਹੜੇ ਆਪਸ ’ਚ ਸਾਢੂ ਹਨ। ਸੂਚਨਾ ਮੁਤਾਬਕ ਅਪਣੇ ਖੁਦਕਸ਼ੀ ਨੋਟ ਵਿਚ ਮਿ੍ਰਤਕ ਗਗਨਦੀਪ ਨੇ ਉਕਤ ਦੋਨਾਂ ਉਪਰ ਬਲੈਕਮੇਲ ਕਰਨ ਦੇ ਦੋਸ਼ ਲਗਾਏ ਸਨ। ਪੁਲਿਸ ਨੇ ਮਿ੍ਰਤਕ ਦੇ ਪਿਤਾ ਰਾਮਜੀ ਦਾਸ ਦੇ ਬਿਆਨਾਂ ਉਪਰ ਧਾਰਾ 306 ਅਤੇ 34 ਆਈ.ਪੀ.ਸੀ ਤਹਿਤ ਕਿ੍ਰਸ਼ਨ ਅਤੇ ਸਤੀਸ਼ ਵਿਰੁਧ ਪਰਚਾ ਦਰਜ਼ ਕਰਕੇ �ਿਸਨ ਕੁਮਾਰ ਨੂੰ ਗਿ੍ਫਤਾਰ ਕਰ ਲਿਆ ਹੈ।

spot_img
spot_img

Share post:

Popular

More like this
Related

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...

Bathinda Airport ’ਤੇ ਮੁੜ ਛਾਇਆ ਸੰਨਾਟਾ, ਮਾਲਵੇ ਲਈ ਦਿੱਲੀ ਹੋਈ ਦੂਰ

ਪਹਿਲਾਂ ਫਲਾਈਬਿੱਗ ਤੇ ਹੁਣ ਅਲਾਇੰਸ ਏਅਰ ਨੇ ਬੰਦ ਕੀਤੀ...