ਨਕਲੀ ਸਰਾਬ ਬਣਾਉਣ ਲਈ ਵਰਤੇ ਜਾਂਦੇ ਅਲਕੋਹਲ ਦੇ ਸੱਤ ਡਰੱਮ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 06 ਮਾਰਚ: ਨਸ਼ਾ ਤਸਕਰੀ ’ਚ ਲੱਗੇ ਤਸਕਰ ਪੁਲਿਸ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਢੇ ਅਪਣਾਉਣ ਲੱਗੇ ਹਨ। ਤਲਵੰਡੀ ਸਾਬੋ ਪੁਲਿਸ ਨੇ ਜਿੱਥੇ ਐਂਬੂਲੈਂਸ ਰਾਹੀਂ ਨਸ਼ੇ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਉਥੇ ਸੀਆਈਏ ਸਟਾਫ਼ ਦੀ ਟੀਮ ਨੇ ਬਲੈਰੋ ਜੀਪ ’ਚ ਅਲਕੋਹਲ ਨਾਲ ਭਰੇਂ ਸੱਤ ਡਰੰਮ ਬਰਾਮਦ ਕੀਤੇ ਹਨ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਥਾਣਾ ਰਾਮਾ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 25 ਗ੍ਰਾਂਮ ਹੈਰੋਇਨ ਸਹਿਤ ਗਿ੍ਰਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਵਲੋਂ ਕੀਤੀ ਨਾਕੇਬੰਦੀ ਦੌਰਾਨ ਇੱਕ ਐਂਬੂਲੈਂਸ ਦੀ ਰੋਕ ਕੇ ਤਲਾਸੀ ਲਈ ਗਈ। ਇਸ ਦੌਰਾਨ ਐਂਬੂਲੈਂਸ ਵਿਚ ਮੌਜੂਦ ਦੋ ਨੌਜਵਾਨਾਂ ਕੋਲੋ 5 ਗ੍ਰਾਂਮ ਹੈਰੋਇਨ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਗਿ੍ਰਫਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਤੇ ਬਿਕਰਮ ਕੁਮਾਰ ਵਾਸੀਆਨ ਤਲਵੰਡੀ ਸਾਬੋ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਪੁਲਿਸ ਤੋਂ ਬਚਣ ਲਈ ਅਪਣੇ ਕੋਲ ਮੌਜੂਦ ਇਨੋਵਾ ਗੱਡੀ ਪੀਬੀ.03ਬੀ.ਐਫ.6586, ਜਿਸਨੂੰ ਉਨ੍ਹਾਂ ਐਂਬੂਲੈਂਸ ਦਾ ਰੂਪ ਦਿੱਤਾ ਹੋਇਆ ਸੀ, ਦੀ ਵਰਤੋਂ ਕਰਦੇ ਸਨ। ਪੁਲਿਸ ਕਥਿਤ ਦੋਸ਼ੀਆਂ ਕੋਲੋ ਡੁੰਘਾਈ ਨਾਲ ਪੁਛਪੜਤਾਲ ਕਰ ਰਹੀ ਹੈ। ਇਸੇ ਤਰ੍ਹਾਂ ਹੈਰੋਇਨ ਬਰਾਮਦਗੀ ਦੇ ਇੱਕ ਹੋਰ ਮਾਮਲੇ ਵਿਚ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਦੋ ਨੌਜਵਾਨਾਂ ਅਮਿ੍ਰਤਪਾਲ ਸਿੰਘ ਵਾਸੀ ਬਾਘਾ ਤੇ ਗੁਰਵਿੰਦਰ ਸਿੰਘ ਵਾਸੀ ਲੇਲੇਵਾਲਾ ਨੂੰ 25 ਗ੍ਰਾਮ ਹੈਰੋਇਨ ਸਹਿਤ ਕਾਬੂ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਗਗਨਦੀਪ ਕੌਰ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋ ਇਸ ਗੱਲ ਦੀ ਪੁਛਗਿਛ ਕੀਤੀ ਜਾ ਰਹੀ ਹੈ ਉਹ ਹੈਰੋਇਨ ਕਿੱਥੋ ਲੈ ਕੇ ਆਉਂਦੇ ਸਨ ਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਸਨ। ਉਧਰ ਇੱਕ ਹੋਰ ਮਾਮਲੇ ਵਿਚ ਸੀਆਈਏ ਸਟਾਫ਼ ਵਲੋਂ ਬਠਿੰਡਾ-ਡੱਬਵਾਲੀ ਰੋਡ ’ਤੇ ਸਥਿਤ ਪਿੰਡ ਪਥਰਾਲਾ ਕੋਲ ਇੱਕ ਨਾਕੇ ਦੌਰਾਨ ਬਲੈਰੋ ਜੀਪ ਵਿਚ ਅਲਕੋਹਲ ਨਾਲ ਭਰੇ ਹੋਏ ਸੱਤ ਡਰੰਮ ਬਰਾਮਦ ਕੀਤੇ ਹਨ। ਸੂਚਨਾ ਮੁਤਾਬਕ ਇਸ ਮੌਕੇ ਬਲੈਰੋ ਗੱਡੀ ਨ ੰ. ਪੀਬੀ.02ਡੀ.ਡਬਲਯੂ.6223 ਵਿਚੋਂ ਕਾਬੂ ਕੀਤੇ ਗਏ ਤਿੰਨ ਵਿਅਕਤੀਆਂ ਰਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸਾਰੇ ਵਾਸੀ ਅੰਮਿ੍ਰਤਸਰ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਤਿੰਨਾਂ ਨੌਜਵਾਨਾਂ ਵਿਰੁਧ ਥਾਣਾ ਸੰਗਤ ਵਿਖੇ ਧਾਰਾ 61/78/1/14 ਐਕਸਾਈਜ ਐਕਟ ਕੇਸ ਦਰਜ਼ ਕਰਕੇ ਪੁਛਗਿਛ ਕੀਤੀ ਜਾ ਰਹੀ ਹੈ। ਮੁਢਲੀ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਡੱਬਵਾਲੀ ਤੇ ਇਸਦੇ ਨਜਦੀਕ ਲੱਗਦੇ ਖੇਤਰਾਂ ਤੋਂ ਅਲਕੋਹਲ ਖ਼ਰੀਦਦੇ ਸਨ, ਜਿਸਨੂੰ ਅੱਗੇ ਨਕਲੀ ਸਰਾਬ ਬਣਾਉਣ ਲਈ ਵਰਤਿਆਂ ਜਾਂਦਾ ਸੀ।
ਨਸ਼ਾ ਤਸਕਰਾਂ ਦਾ ਨਵਾਂ ਪੈਤੜਾਂ: ਐਂਬੂਲੈਂਸ ਰਾਹੀਂ ਤਸਕਰੀ ਕਰਦੇ ਦੋ ਕਾਬੂ
7 Views