ਜਥੇਦਾਰ ਨੰਦਗੜ੍ਹ ਸਹਿਤ ਸਿੱਖ ਆਗੂਆਂ ਤੇ ਸੰਸਥਾਵਾਂ ਵਲੋਂ ਦੁੱਖ ਦਾ ਇਜ਼ਹਾਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਸਤੰਬਰ: ਸਿੱਖ ਪੰਥ ਦੀ ਵੱਖਰੀ ਹਸਤੀ ਦੇ ਪ੍ਰਤੀਕ ਨਾਨਕਸਾਹੀ ਕੈਲੰਡਰ ਦੇ ਰਚੇਤਾ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਅਕਾਲ ਚਲਾਣਾ ਹੋ ਗਿਆ ਹੈ। ਉਨ੍ਹਾਂ ਦੇ ਵਿਛੋੜੇ ’ਤੇ ਸਿੱਖ ਆਗੂਆਂ ਤੇ ਸੰਸਥਾਵਾਂ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਨਾਨਕਸਾਹੀ ਕੈਲੰਡਰ ਤੋਂ ਬਿਨਾਂ ਪੁਰੇਵਾਲ ਨੇ ਮੁਸਲਿਮ ਭਾਈਚਾਰੇ ਅਤੇ ਈਸਾਈ ਭਾਈਚਾਰੇ ਦੇ ਕੈਲੰਡਰ ਬਣਾਏ ਜਿਨ੍ਹਾਂ ਨੂੰ ਦੋਵੇਂ ਕੌਮਾਂ ਵੱਲੋਂ ਪ੍ਰਵਾਨਿਤ ਕੀਤਾ ਗਿਆ ਇਸੇ ਤਰ੍ਹਾਂ ਬੜੀ ਲੰਬੀ ਪ੍ਰਕਿਰਿਆ ਅਤੇ ਸਖਤ ਮਿਹਨਤ ਤੋਂ ਬਾਅਦ ਸਿੱਖ ਭਾਈਚਾਰੇ ਲਈ ਨਾਨਕਸਾਹੀ ਕੈਲੰਡਰ ਤਿਆਰ ਕੀਤਾ ਗਿਆ। ਜਿਸਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪੂਰੀ ਕੌਮ ਦੀ ਸਹਿਮਤੀ ਨਾਲ ਸਾਲ 2003ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਕੀਤਾ ਗਿਆ । ਲੱਗਭੱਗ ਸੱਤ ਸਾਲਾਂ ਬਾਅਦ ਸੋਧਾਂ ਦੇ ਨਾਮ ਹੇਠ ਇਸਦੇ ਮੂਲ ਸਰੂਪ ਵਿੱਚ ਬਿਕ੍ਰਮੀ ਕੈਲੰਡਰ ਨੂੰ ਰਲਗੱਡ ਕਰਕੇ ਕੌਮ ਅੰਦਰ ਦੁਬਿਧਾ ਪੈਦਾ ਕਰ ਦਿੱਤੀ ਹੈ ਅਜੇ ਤੱਕ ਬਰਕਰਾਰ ਹੈ।ਉਨਾਂ ਕਿਹਾ ਕਿ ਪੁਰੇਵਾਲ ਨੇ ਦੁਬਿਧਾ ਦੂਰ ਕਰਨ ਨਾਨਕਸਾਹੀ ਕੈਲੰਡਰ ਦੀਆਂ ਵਿਰੋਧੀ ਸਕਤੀਆਂ ਨੂੰ ਹਮੇਸਾ ਸੰਵਾਦ ਅਤੇ ਚਰਚਾ ਕਰਨ ਦੀ ਪਹਿਲ ਕਦਮੀ ਕੀਤੀ ਗਈ।ਲੇਕਿਨ ਪੰਥ ਵਿਰੋਧੀ ਤਾਕਤਾਂ ਨੇ ਇਸ ਮਹੱਤਵਪੂਰਨ ਅਤੇ ਕੌਮੀ ਦਸਤਾਵੇਜ ਦਾ ਗਲਾ ਘੁੱਟ ਦਿੱਤਾ। ਇਸ ਮੌਕੇ ਜਥੇਦਾਰ ਨੰਦਗੜ੍ਹ ਤੋਂ ਇਲਾਵਾ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲੀਆਂ ਸਖਸੀਅਤਾਂ ਵਿੱਚ ਦਸਤਾਰ ਫੈਡਰੇਸਨ ਦੇ ਕੌਮੀ ਪ੍ਰਧਾਨ ਭਾਈ ਪਰਗਟ ਸਿੰਘ ਨੰਦਗੜ੍ਹ, ਜ?ਿਲ੍ਹਾ ਇੰਚਾਰਜ ਦਿਹਾਤੀ ਬਠਿੰਡਾ ਭਾਈ ਦਲਜੀਤ ਸਿੰਘ ਸਿਧਾਣਾ,ਬਾਬਾ ਬਲਦੇਵ ਸਿੰਘ ਜੀ ਜਲਾਲ ਵਾਲੇ ਗੁਰਦੁਆਰਾ ਆਰਾਮਸਰ ਸਾਹਿਬ,ਮਹੰਤ ਜਗਰੂਪ ਸਿੰਘ ਨਿਰਮਲ ਸੰਪ੍ਰਦਾਇ,ਏਕਨੂਰ ਖਾਲਸਾ ਫੌਜ ਦੇ ਜ?ਿਲਾ ਜਥੇਦਾਰ ਸੁਖਪਾਲ ਸਿੰਘ ਗੋਨਿਆਣਾ,ਮਾਲਵਾ ਢਾਡੀ ਕਵੀਸਰੀ ਸਭਾ ਵੱਲੋਂ ਭਾਈ ਬਲਵਿੰਦਰ ਸਿੰਘ ਭਗਤਾ,ਪੱਤਰਕਾਰ ਲੇਖਕ ਬਲਤੇਜ ਸਿੰਘ ਬੁਰਜ ਲੱਧਾ, ਭਾਈ ਬਲਵਿੰਦਰ ਸਿੰਘ ਖਾਲਸਾ,ਮਾਤਾ ਸਾਹਿਬ ਕੌਰ ਗੱਤਕਾ ਅਕੈਡਮੀ ਜੀਂਦਾ ਦੇ ਸੰਚਾਲਕ ਭਾਈ ਗੁਰਤੇਜ ਸਿੰਘ ਫੌਜੀ, ਭਾਈ ਹਰਪਾਲ ਸਿੰਘ ਗੋਨਿਆਣਾ, ਭਾਈ ਦਰਸਨ ਸਿੰਘ ਜੰਡਾਂਵਾਲਾ, ਭਾਈ ਮਨਜੀਤ ਸਿੰਘ ਢੇਲਵਾਂ ਆਦਿ ਆਗੂ ਹਾਜਰ ਸਨ।,
ਨਾਨਕਸਾਹੀ ਕੈਲੰਡਰ ਦੇ ਨਿਰਮਾਤਾ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਚਲਾਣਾ
9 Views