WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਮਾਈਨਿੰਗ ਦੇ ਮਾਮਲੇ ’ਚ ਕਿਸਾਨਾਂ ’ਤੇ ਦਰਜ਼ ਪਰਚੇ ਨੂੰ ਰੱਦ ਕਰਵਾਉਣ ਲਈ ਥਾਣਾ ਮੌੜ ਦਾ ਘਿਰਾਓ ਜਾਰੀ

ਭੋਲਾ ਸਿੰਘ ਮਾਨ
ਮੌੜ ਮੰਡੀ, 19 ਸਤੰਬਰ : ਕਿਸਾਨਾਂ ਵਿਰੁਧ ਦਰਜ਼ ਮਾਈਨਿੰਗ ਦੇ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਚ ਮਿੱਟੀ ਚੁੱਕ ਕੇ ਜ਼ਮੀਨ ਪੱਧਰਾ ਕਰ ਲਈ ਮਾਈਨਿੰਗ ਐਕਟ ਚੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੌੜ ਥਾਣੇ ਦਾ ਅਣਮਿਥੇ ਸਮੇਂ ਲਈ ਘਿਰਾਓ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਿਸਾਨ ਆਗੂਆਂ ਨੂੰ ਧਰਨਾ ਚੁੱਕਣ ਲਈ ਸਹਿਮਤੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਤੋਂ ਲਗਾਤਾਰ ਰਾਜ ਕਰ ਰਹੀਆਂ ਵੋਟ ਪਾਰਟੀਆਂ ਨੂੰ ਹਰਾ ਕੇ ਲਿਆਂਦੀ ਨਵੀਂ ਸਰਕਾਰ ਤੋਂ ਉਮੀਦ ਸੀ ਕਿ ਇਹ ਲੋਕਾਂ ਦੀਆਂ ਆਸ਼ਾਂ ਤੇ ਪੂਰਾ ਉਤਰੇਗੀ । ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਦਰਤੀ ਖ਼ਜ਼ਾਨਿਆਂ ਤੇ ਸਰਮਾਏਦਾਰ ਕੰਪਨੀਆਂ ਦਾ ਕਬਜਾ ਕਰਵਾ ਕੇ ਦੇਸ਼ ਦੀਆਂ ਵੱਖ ਵੱਖ ਸਰਕਾਰਾਂ ਵਾਂਗ ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮਿੱਟੀ ਤੇ ਪਾਣੀ ਤੇ ਸਰਮਾਏਦਾਰ ਕੰਪਨੀਆਂ ਦਾ ਕਬਜਾ ਕਰਵਾ ਰਹੀ ਹੈ ਜਿਸ ਨੂੰ ਲਾਗੂ ਕਰਨ ਲਈ ਮਾਈਨਿੰਗ ਐਕਟ ਵਿੱਚ ਸੋਧਾਂ ਕਰਕੇ ਕਿਸਾਨਾਂ ਨੂੰ ਆਪਣੇ ਉੱਚੇ ਖੇਤ ਚੋਂ ਮਿੱਟੀ ਚੁੱਕ ਕੇ ਪੱਧਰ ਕਰਨ ਲਈ ਇੱਕ ਇੰਚ ਵੀ ਮਿੱਟੀ ਚੁੱਕਣ ਲਈ ਨਾਜਾਇਜ ਕਰਾਰ ਦੇ ਦਿੱਤਾ ਹੈ । ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਔਰਤ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਖੇਤ ਚੋਂ ਮਿੱਟੀ ਚੁੱਕ ਕੇ ਘਰਾਂ ਚ ਭਰਤ ਪਾਉਣ ਜਾਂ ਹੋਰ ਮਕਸਦ ਲਈ ਸਰਕਾਰ ਨੂੰ ਟੈਕਸ ਦੇਣਾ ਪਵੇਗਾ ਜਿਸ ਤਹਿਤ ਰੇਤੇ ਦੇ ਰੇਟ ਹੋਰ ਮਹਿੰਗੇ ਹੋ ਜਾਣਗੇ । ਉਨ੍ਹਾਂ ਕਿਹਾ ਕਿ ਇਹ ਇਸ ਕਾਨੂੰਨ ਨਾਲ ਘਰਾਂ ਦੀਆਂ ਛੱਤਾਂ ਅਤੇ ਚੁੱਲ੍ਹਿਆਂ ਚੌਂਂਕਿਆਂ ਲਈ ਵਰਤਣ ਵਾਲੀ ਮਿੱਟੀ ਵੀ ਬਹੁਤ ਮਹਿੰਗੀ ਹੋ ਜਾਣੀ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਖੇਤਾਂ ਚੋਂ ਆਪਣੇ ਗੱਡਿਆਂ ਰਾਹੀਂ ਮੁਫ਼ਤ ਲੈ ਆਉੱੰਦੇ ਸੀ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਘਰਸ਼ ਦੀ ਹਮਾਇਤ ਵਿਚ ਐਲਾਨ ਕਰਦਿਆਂ ਕਿਹਾ ਕਿ ਇਸ ਕਾਨੂੰਨ ਨਾਲ ਮਜ਼ਦੂਰਾਂ ਨੂੰ ਘਰ ਬਣਾਉਣ ਤੇ ਹੋਰ ਮਿੱਟੀ ਦੀ ਜ਼ਰੂਰਤ ਲਈ ਹੋਰ ਆਰਥਿਕ ਨੁਕਸਾਨ ਝੱਲਣਾ ਪਵੇ ਜੋ ਕਿ ਪਹਿਲਾਂ ਤੰਗੀਆਂ ਤਰੁਸੀਆਂ ਦੀ ਜ਼ਿੰਦਗੀ ਜਿਉਂ ਰਹੇ ਹਨ । ਆਗੂਆਂ ਨੇ ਕਿਹਾ ਕਿ ਪਰਚੇ ਰੱਦ ਕਰਾਉਣ ਤੱਕ ਥਾਣੇ ਦਾ ਘਿਰਾਓ ਜਾਰੀ ਰਹੇਗਾ । ਅੱਜ ਦੇ ਧਰਨੇ ਨੂੰ ਹਰਜਿੰਦਰ ਸਿੰਘ ਬੱਗੀ ,ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਰਾਜਵਿੰਦਰ ਸਿੰਘ ਰਾਮਨਗਰ ,ਮਾਲਣ ਕੌਰ ਕੋਠਾਗੁਰੂ , ਸੁਖਦੇਵ ਸਿੰਘ ਰਾਮਪੁਰਾ, ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾਗੁਰੂ ,ਗੁਰਪਾਲ ਸਿੰਘ ਦਿਓਣ ,ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਕਾਲਾ ਸਿੰਘ ਚੱਠੇਵਾਲਾ ਨੇ ਵੀ ਸੰਬੋਧਨ ਕੀਤਾ । ਹਰਬੰਸ ਸਿੰਘ ਘਣੀਆਂ ਤੇ ਹੋਰ ਗੀਤਕਾਰਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ ।

Related posts

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ : ਐਸਡੀਐਮ

punjabusernewssite

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ 29 ਸਤੰਬਰ ਨੂੰ ਵਿਖੇ ਲਗਾਇਆ ਜਾਵੇਗਾ ਕਿਸਾਨ ਮੇਲਾ

punjabusernewssite

72 ਕਿਸਾਨ ਭੇਜੇ ਜੇਲ੍ਹ, ਜ਼ਿਲ੍ਹਾ ਪ੍ਰਧਾਨ ਬੈਠਾ ਮਰਨ ਵਰਤ ‘ਤੇ, ਮੀਟਿੰਗਾਂ ਦਾ ਸਿਲਸਿਲਾ ਜਾਰੀ

punjabusernewssite