ਸੁਖਜਿੰਦਰ ਮਾਨ
ਬਠਿੰਡਾ, 06 ਮਾਰਚ: ਇਲਾਕੇ ਦੇ ਨਾਮਵਾਰ ਸਕੂਲਾਂ ਦੀ ਸ਼੍ਰੈਣੀ ਵਿਚ ਸ਼ਾਮਲ ਸਿਲਵਰ ਓਕਸ ਸਕੂਲ ਬਠਿੰਡਾ ਦੀ ਅੱਜ ਭੁੱਚੋਂ ਮੰਡੀ ਨਜਦੀਕ ਲਹਿਰਾਬੇਗਾ ਵਿਖੇ ਖੁੱਲੀ ਨਵੀਂ ਬ੍ਰਾਂਚ ਦੀ ਸ਼ੁਰੂਆਤ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਵਿੱਤਰ ਬਾਣੀ ਨਾਲ ਹੋਈ। ਪਿਛਲੇ ਦਿਨਾਂ ਤੋਂ ਸਕੂਲ ਵਿਚ ਪ੍ਰਕਾਸ਼ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਪਾਏ ਗਏ। ਇਸ ਦੌਰਾਨ ਸੁਰੀਲੇ ਕੀਰਤਨ, ਅਰਦਾਸ ਅਤੇ ਲੰਘਰ ਦੀ ਵੰਡ ਨਾਲ ਹੋਈ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਸਰੂਪ ਸਿੰਗਲਾ, ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਡਾਇਰੈਕਟਰ ਸ੍ਰੀਮਤੀ ਬਰਨਿੰਦਰ ਕੌਰ ਅਤੇ ਹੋਰ ਕਈ ਪਤਵੰਤੇ ਹਾਜਰ ਰਹੇ। ਇਸ ਦੌਰਾਨ ਸ੍ਰੀ ਸਿੰਗਲਾ ਨੇ ਕਿਹਾ ਕਿ ਸਿਲਵਰ ਓਕਸ ਸਕੂਲ ਭੁਚੋ ਵਿਖੇ ਪ੍ਰਬੰਧਕੀ ਕਮੇਟੀ ਦਾ ਯਤਨ ਸਿਰਫ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ ਹੈ, ਸਗੋਂ ਇਸ ਤੋਂ ਵੀ ਮਹੱਤਵਪੂਰਨ ਵਿਦਿਆਰਥੀਆਂ ਵਿੱਚ 21ਵੀਂ ਸਦੀ ਦੇ ਹੁਨਰ ਦਾ ਨਿਰਮਾਣ ਕਰਨਾ ਹੈ ਜਿਸ ਰਾਹੀਂ ਉਹ ਅਸਲ ਚੁਣੌਤੀਆਂ ਨੂੰ ਹੱਲ ਕਰ ਸਕਦੇ ਹਨ। ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਇਸ ਸੁਭ ਮੌਕੇ ਦਾ ਹਿੱਸਾ ਬਣਨ ਲਈ ਸਾਰੇ ਮਹਿਮਾਨਾਂ ਦਾ ਧੰਨਵਾਦ ਅਤੇ ਸਿਲਵਰ ਓਕਸ ਸਕੂਲ ਦੀ ਟੀਮ ਨੂੰ ਤਹਿ ਦਿਲੋਂ ਵਧਾਈ ਦਿੱਤੀ।
Share the post "ਪਵਿੱਤਰ ਬਾਣੀ ਦੇ ਆਗਾਜ਼ ਨਾਲ ਸਿਲਵਰ ਓਕਸ ਸਕੂਲ ਦੀ ਲਹਿਰਾਬੇਗਾ ਬ੍ਰਾਂਚ ਦੀ ਹੋਈ ਸ਼ੁਰੂਆਤ"