ਪਿੰਡ ਭਾਲੀ ਤੇ ਬਨਿਯਾਨੀ ਦੇ ਵਿਕਾਸ ਦੇ ਲਈ ਕਰੀਬ 4 ਕਰੋੜ ਰੁਪਏ ਦਾ ਐਲਾਨ
ਲਗਭਗ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਸਕੂਲ ਭਵਨ ਦਾ ਕੀਤਾ ਉਦਘਾਟਨ
ਭਾਲੀ ਆਨੰਦਪੁਰ ਮੇਰਾ ਆਪਣਾ ਪਿੰਡ – ਮਨੋਹਰ ਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰੋਹਤਕ ਦੇ ਭਾਲੀ ਆਨੰਦਪੁਰ ਪਿੰਡ ਵਿਚ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਨਿਰਮਾਣਤ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੇ ਬਹੁਮੰਜਿਲਾ ਭਵਨ ਦਾ ਉਦਘਾਟਨ ਕਰਨ ਬਾਅਦ ਵੱਖ-ਵੱਖ ਵਿਕਾਸ ਕੰਮਾਂ ਲਈ 1.78 ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਭਾਲੀ ਤੇ ਬਨਿਯਾਨੀ ਪਿੰਡ ਵਿਚ ਇਕ-ਇਕ ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਭਾਲੀ ਆਨੰਦਪੁਰ ਪਿੰਡ ਦੇ ਨਾਲ ਆਪਣੇ ਪੁਰਾਣੇ ਨਾਤੇ ਦਾ ਜਿਕਰ ਕਰਦੇ ਹੋਏ ਕਿਹਾ ਕਿ ਊਹ ਇਸ ਪਿੰਡ ਨੂੰ ਅਪਣਾ ਪਿੰਡ ਮੰਨਦੇ ਹਨ। ਮੁੱਖ ਮੰਤਰੀ ਭਾਲੀ ਆਨੰਦਪੁਰ ਪਿੰਡ ਵਿਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੇ ਭਵਨ ਦੇ ਉਦਘਾਟਨ ਬਾਦਅ ਪਿੰਡ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਰੀ ਨੇ ਸਕੂਲ ਪਰਿਸਰ ਵਿਚ 57 ਸਾਲ ਪਹਿਲਾਂ ਦਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾ ਨੇ 1965 ਵਿਚ ਲਗਭਗ 11 ਸਾਲ ਦੀ ਉਮਰ ਵਿਚ ਇਸ ਸਕੂਲ ਵਿਚ ਛੇਵੀਂ ਕਲਾਸ ਵਿਚ ਦਾਖਲਾ ਲਿਆ ਸੀ। ਉਹ ਬਨਿਯਾਨੀ ਪਿੰਡ ਤੋਂ 41 ਏਕੜ ਪੈਦਲ ਚਲ ਕੇ ਸਿਖਿਅਆ ਗ੍ਰਹਿਣ ਕਰਨ ਪਹੁੰਚਦੇ ਸਨ। ਇਸ ਸਕੂਲ ਵਿਚ ਨੇੜੇ ਦੇ ਕਈ ਪਿੰਡ ਦੇ ਵਿਦਿਆਰਥੀ ਸਿਖਿਆ ਗ੍ਰਹਿਣ ਕਰਨ ਦੇ ਲਈ ਆਉਂਦੇ ਸਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਤਾਲਾਬ ਅਥਾਰਿਟੀ ਰਾਹੀਂ ਪਿੰਡ ਦੇ ਪ੍ਰਾਚੀਣ ਤਾਲਾਬ ਦਾ ਮੁੜਵਿਸਥਾਰ ਕਰਵਾਇਆ ਜਾਵੇਗਾ ਅਤੇ ਪਿੰਡ ਵਿਚ ਵਿਕਾਸ ਕੰੰਮਾਂ ਵਿਚ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਸ ਸਕੂਲ ਦੇ ਪੁਰਾਣੇ ਭਵਨ ਦਾ ਅਵਲੋਕਨ ਕੀਤਾ ਜਿੱਥੇ ਉਨ੍ਹਾਂ ਨੇ ਛੇਵੀਂ ਤੋਂ ਅੱਗੇ ਦੀ ਸਿਖਿਆ ਗ੍ਰਹਿਣ ਕੀਤੀ ਸੀ। ਮੁੱਖ ਮੰਤਰੀ ਨੇ ਇਸ ਸਕੂਲ ਵਿਚ 1965 ਵਿਚ ਛੇਵੀਂ ਕਲਾਸ ਵਿਚ ਦਾਖਲਾ ਲਿਆ ਸੀ।ਸ੍ਰੀ ਮਨੋਹਰ ਲਾਲ ਨੇ ਇਸ ਸਕੂਲ ਪਰਿਸਰ ਵਿਚ ਵੱਖ-ਵੱਖ ਕੰਮਾਂ ਦੇ ਲਈ 60 ਲੱਖ ਰੁਪਏ ਦੀ ਰਕਮ ਮੰਜੂਰ ਕਰਨ ਦਾ ਐਲਾਨ ਕੀਤਾ। ਇੰਨ੍ਹਾ ਵਿਕਾਸ ਕੰਮਾਂ ਵਿਚ 27 ਲੱਖ ਰੁਪਏ ਦੀ ਰਕਮ ਤੋਂ ਸਕੂਲ ਦੇ ਚਾਰ ਦੀਵਾਰੀ ਅਤੇ 33 ਲੱਖ ਰੁਪਏ ਦੀ ਰਕਮ ਨਾਲ ਸਕੂਲ ਦੇ ਮੈਦਾਨ ਦੀ ਇੰਟਰਲਾਕਿੰਗ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਪਸ਼ੂਆਂ ਲਈ ਡਿਸਪੈਂਸਰੀ ਸਥਾਪਿਤ ਕੀਤੀ ਜਾਵੇਗੀ
ਸ੍ਰੀ ਮਨੋਹਰ ਲਾਲ ਨੇ ਪਿੰਡ ਦੇ ਪਾਰਕ ਵਿਚ ਓਪਨ ਜਿਮ ਦੇ ਲਈ 2 ਲੱਖ ਰੁਪਏ, ਭਾਲੀ ਤੋਂ ਗੜ ਟੇਕਨਾ ਸੜਕ ਦੀ ਮੁਰੰਮਤ ਲਈ 95 ਲੱਖ ਰੁਪਏ ਅਤੇ ਭਾਲੀ ਅਤੇ ਬਨਿਯਾਨੀ ਪਿੰਡ ਵਿਚ ਇਕ-ਇਕ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਪਿੰਡ ਵਿਚ ਸਥਿਤ ਕੇਸ਼ਵ ਭਵਨ ਦੇ ਲਈ ਆਪਣੇ ਸਵੈਛੱਕ ਕੋਸ਼ ਤੋਂ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸ ਭਵਨ ਵਿਚ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਕੰਪਿਉਟਰ ਕਲਾਸਾਂ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਭਾਲੀ ਆਨੰਦਪੁਰ ਦੇ ਗੁਆਂਢੀ ਪਿੰਡ ਵਿਚ ਵੀ ਸਾਮੂਹਿਕ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ‘ਤੇ ਲੋਕਸਭਾ ਸਾਂਸਦ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਰੇ ਵਰਗਾਂ ਦੇ ਭਲਾਈ ਲਈ ਅਨੇਕ ਯੋਜਨਾਵਾਂ ਬਣਾਈਆਂ ਹਨ ਅਤੇ ਇੰਨ੍ਹਾ ਯੋਜਨਾਵਾਂ ਦਾ ਯੋਗ ਲੋਕਾਂ ਤਕ ਪਾਰਦਰਸ਼ੀ ਢੰਗ ਨਾਲ ਲਾਭ ਵੀ ਦਿੱਤਾ ਜਾ ਰਿਹਾ ਹੈ।ਇਸ ਮੌਕੇ ‘ਤੇ ਸਾਬਕਾ ਮੰਤਰੀ ਮਨੀਸ਼ ਗਰੋਵਰ, ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ, ਪੁਲਿਸ ਸੁਪਰਡੈਂਟ ਉਦੈ ਸਿੰਘ ਮੀਣਾ, ਵਧੀਕ ਡਿਪਟੀ ਕਮਿਸ਼ਨਰ ਮਹੇਂਦਰ ਪਾਲ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
Share the post "ਪੇਂਡੂ ਖੇਤਰਾਂ ਦੇ ਵਿਕਾਸ ਵਿਚ ਨਹੀਂ ਰਹੇਗੀ ਕੋਈ ਕਮੀ – ਮੁੱਖ ਮੰਤਰੀ ਮਨੋਹਰ ਲਾਲ"