ਕਾਕਾ ਸਿੰਘ ਕੋਟੜਾ ਅਤੇ ਪੀੜ੍ਹਤ ਦਿਲਦਾਰ ਸਿੰਘ ਦਾ ਮਰਨ ਵਰਤ ਦਸਵੇਂ ਦਿਨ ਵਿੱਚ ਦਾਖਲ
ਸੁਖਜਿੰਦਰ ਮਾਨ
ਬਠਿੰਡਾ, 8 ਸਤੰਬਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਦੋਹਾ, ਰੇਸਮ ਸਿੰਘ ਯਾਤਰੀ ਆਦਿ ਨੇ ਪੰਜਾਬ ਸਰਕਾਰ ਉਪਰ ਭੂਮਾਫ਼ੀਏ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਗਾਉਂਦਿਆ ਕਿਹਾ ਕਿ ਅੱਜ ਪ੍ਰਸ਼ਾਸ਼ਨ ਦੀ ਬੇਰੁਖੀ ਕਾਰਨ ਲੋਕਾਂ ਨੂੰ ਸੜਕਾਂ ਉਪਰ ਪਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਮਹੀਨੇ ਤੋਂ ਪੁਲਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਸ਼ਾਂਤਮਈ ਚੱਲ ਰਹੇ ਧਰਨੇ ਅਤੇ 10 ਦਿਨ ਤੋਂ ਮਰਨ ਵਰਤ ਉੱਪਰ ਆਗੂਆ ਦੇ ਬੈਠੇ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਕਾਰਨ ਸ਼ਾਂਤਮਈ ਸੰਘਰਸ਼ ਰਹਿਆ ਨੂੰ ਸਰਕਾਰ ਵੱਲੋ ਸੜਕਾਂ ਉੱਤੇ ਆਉਣ ਲਈ ਮਜਬੂਰ ਰਿਹਾ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਕਰੇਗੀ “ ਖੇਡ ਚੈਂਪੀਅਨਾਂ ਦਾ ਸਨਮਾਨ”
ਜਿਸ ਦੇ ਕਾਰਨ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਲੁਧਿਆਣਾ ਚੰਡੀਗੜ੍ਹ ਰੋਡ ਪਿੰਡ ਰਾਣਵਾਂ,ਸ਼੍ਰੀ ਅੰਮ੍ਰਿਤਸਰ ਸਾਹਿਬ ਮਾਨਾਵਾਲਾ ਪੁਲ,ਬਠਿੰਡਾ ਵਿੱਚ ਰਾਮਪੂਰਾ ਫੂਲ ਅਤੇ ਕੋਟਸ਼ਮੀਰ,ਜ਼ਿਲ੍ਹਾ ਬਰਨਾਲਾ ਵਿੱਚ ਲੁਧਿਆਣਾ ਤੋਂ ਬਰਨਾਲਾ ਰੋਡ ਉੱਪਰ ਪਿੰਡ ਸਹਿਜੜਾਂ, ਸ੍ਰੀ ਮੁਕਤਸਰ ਸਾਹਿਬ ਵਿੱਚ ਮਲੋਟ ਰੋਡ ਬਠਿੰਡਾ ਉੱਪਰ ਫਕਰਸਰ ਥੇੜੀ,ਫਾਜ਼ਿਲਕਾ ਵਿੱਚ ਫਾਜ਼ਿਲਕਾ ਅਬੋਹਰ ਰੋਡ ਉੱਪਰ ਪਿੰਡ ਰਾਮਪੁਰਾ,ਫਿਰੋਜ਼ਪੁਰ ਵਿੱਚ ਪਿੰਡ ਖਾਈ ,ਜ਼ਿਲ੍ਹਾ ਫਰੀਦਕੋਟ ਵਿੱਚ ਟਹਿਣਾ ਟੀ.ਪੁਆਇੰਟ, ਜ਼ਿਲ੍ਹਾ ਮਾਨਸਾ ਵਿਖੇ ਮਾਨਸਾ ਕੈਚੀਆਂ ਵਿਖੇ ਰੋਡ ਜਾਮ ਦੀ ਕਾਲ ਦਿੱਤੀ ਗਈ ਹੈ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਪੁਲਸ ਕਮਿਸ਼ਨ ਲੁਧਿਆਣਾ ਦੇ ਦਫਤਰ ਅੱਗੇ ਮ੍ਰਿਤਕ ਸੁਖਵਿੰਦਰ ਸਿੰਘ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ਾਂਤਮਈ ਧਰਨਾ ਚਲਦੇ ਨੂੰ ਲਗਭਗ 27 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਮਰਨ ਵਰਤ ਤੇ ਬੈਠੇ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਸ.ਕਾਕਾ ਸਿੰਘ ਕੋਟੜਾ ਅਤੇ ਪੀੜਤ ਦਿਲਦਾਰ ਸਿੰਘ ਨੂੰ 10 ਦਿਨ ਹੋ ਗਏ ਹਨ ਜਿਸ ਕਾਰਨ ਮਰਨ ਵਰਤ ਉੱਤੇ ਬੈਠੇ ਆਗੂਆਂ ਦੀ ਸਿਹਤ ਵਿੱਚ ਪਲ ਪਲ ਗਿਰਾਵਟ ਆਉਣ ਕਾਰਨ ਉਹਨਾਂ ਦਾ ਵਜਨ ਅਤੇ ਸ਼ੂਗਰ ਦਾ ਪੱਧਰ ਘਟਦਾ ਜਾ ਰਿਹਾ ਹੈ ।
ਬਠਿੰਡਾ ‘ਚ ਸ਼ੱਕੀ ਹਾਲਤਾਂ ਵਿੱਚ ਗੋਲੀ ਲੱਗਣ ਕਾਰਨ ਪੁਲਿਸ ਇੰਸਪੈਕਟਰ ਦੀ ਹੋਈ ਮੌਤ
ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਹੀ ਦੋਸ਼ੀਆਂ ਵੱਲੋਂ ਸਿੱਟ ਉੱਪਰ ਰੋਕ ਲਗਵਾਈ ਗਈ ਹੈ ਤਾਂ ਜੋ ਸੱਚਾਈ ਬਾਹਰ ਨਾ ਆ ਸਕੇ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਗੱਲਬਾਤ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਫੇਰ ਦੁਬਾਰਾ ਅਧਿਕਾਰੀਆਂ ਵੱਲੋਂ ਗੱਲਬਾਤ ਦੀ ਪੇਸ਼ਕਸ਼ ਆਈ ਹੈ ਅਤੇ ਅੱਜ ਦੁਬਾਰਾ ਸ਼ਾਮ ਤੱਕ ਜਥੇਬੰਦੀ ਨਾਲ ਗੱਲਬਾਤ ਹੋ ਸਕਦੀ ਹੈ ਅਤੇ ਜੇਕਰ ਇਸ ਉੱਪਰ ਕੋਈ ਪੌਜ਼ਟਿਵ ਰਿਜਲਟ ਨਹੀਂ ਨਿਕਲਦਾ ਤਾਂ ਫੇਰ ਜਥੇਬੰਦੀ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਉਸੇ ਤਰ੍ਹਾਂ ਲਾਗੂ ਕੀਤਾ ਜਾਵੇਗਾ ਅਤੇ ਪ੍ਰਸ਼ਾਸ਼ਨ ਨਾਲ ਆਉਣ ਵਾਲੀ ਮੀਟਿੰਗ ਤੋਂ ਬਾਅਦ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਪਰਗਟ ਸਿੰਘ ਤੇ ਬਲਵਿੰਦਰ ਸਿੰਘ ਜੋਧਪੁਰ ਆਦਿ ਆਗੂ ਸ਼ਾਮਲ ਸਨ।
Share the post "ਪ੍ਰਸ਼ਾਸ਼ਨ ਦੀ ਬੇਰੁਖੀ ਕਾਰਨ ਲੋਕਾਂ ਨੂੰ ਸੜਕਾਂ ਉਪਰ ਪਾਉਣ ਲਈ ਮਜਬੂਰ ਹੋਣਾ ਪੈ ਰਿਹਾ:ਜਗਜੀਤ ਸਿੰਘ ਡੱਲੇਵਾਲ"