ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ : ਮੇਵਾ ਸਿੰਘ ਸਿੱਧੂ
ਸੁਖਜਿੰਦਰ ਮਾਨ
ਬਠਿੰਡਾ ,4 ਦਸੰਬਰ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 6 ਦਸੰਬਰ ਤੋਂ 9 ਦਸੰਬਰ ਸਿੱਖ ਗੁਰੂਆਂ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਖੇਡ ਮੈਦਾਨਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ । ਇਨ੍ਹਾਂ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਈ ਸੁਖਦੀਪ ਸਿੰਘ ਸਿੱਧੂ , ਭਾਈ ਗੁਰਜਿੰਦਰ ਸਿੰਘ ਸਿੱਧੂ ਭੁੱਚੋ ਖੁਰਦ ਵਾਲਿਆਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਐਨ ਐਚ-7 ਆਊਟ ਲੈਟ ਫੈਕਟਰੀ ਵੱਲੋਂ ਟਰੈਕ ਸੂਟ ਦਾਨ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਭਾਈ ਸੁਖਦੀਪ ਸਿੰਘ ਅਤੇ ਭਾਈ ਗੁਰਜਿੰਦਰ ਸਿੰਘ ਸਿੱਧੂ ਦਾ ਬੱਚਿਆਂ ਦੀ ਸਹਾਇਤਾ ਕਰਨ ਤੇ ਸਮੂਹ ਖੇਡਾਂ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ ਹੈ । ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵੱਖ-ਵੱਖ ਬਲਾਕਾਂ ਦੇ ਸਪੋਰਟਸ ਖੇਡ ਅਫ਼ਸਰਾਂ ਨੂੰ ਬੱਚਿਆਂ ਦੀ ਗਿਣਤੀ ਅਨੁਸਾਰ ਗਰੀਨ ਰੰਗ ਦੇ ਟਰੈਕ ਸੂਟ ਦਿੱਤੇ ਗਏ । ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਕਮਾਂਡੋ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਤੋਂ ਵੱਖ ਵੱਖ ਖੇਡਾਂ ਵਿੱਚ 200 ਤੋਂ ਵੱਧ ਖਿਡਾਰੀ ਲੜਕੇ ਲੜਕੀਆਂ ਭਾਗ ਲੈ ਰਹੇ ਹਨ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਰਾੜ , ਭੁਪਿੰਦਰ ਸਿੰਘ ਬੀ ਐਸ ਓ ਬਠਿੰਡਾ , ਜਤਿੰਦਰ ਸ਼ਰਮਾ ਸਹਾਇਕ ਕੋਆਰਡੀਨੇਟਰ ਬਠਿੰਡਾ, ਜਸਪਾਲ ਸਿੰਘ ਬੀ ਐਸ ਓ ਰਾਮਪੁਰਾ, ਜਗਤਾਰ ਸਿੰਘ ਬੀ ਐਸ ਓ ਭਗਤਾ ਨਰਿੰਦਰ ਸਿੰਘ ਬੱਲੂਆਣਾ , ਦਵਿੰਦਰ ਸਿੰਘ ਸੰਗਤ ਅਮਨਦੀਪ ਸਿੰਘ ਭੁੱਚੋ ਕਲਾਂ , ਅਮਨਦੀਪ ਸਿੰਘ ਝੱਬਰ ਮੌੜ ਆਦਿ ਸਟੇਟ ਪੱਧਰ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਟੀਮਾਂ ਦੇ ਇੰਚਾਰਜਾਂ ਨੂੰ ਟਰੈਕ ਸੂਟ ਖੇਡਾਂ ਵਿੱਚ ਭਾਗ ਲੈਣ ਲਈ ਦਿੱਤੇ ਗਏ ।
Share the post "ਪ੍ਰਾਇਮਰੀ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਟਰੈਕ ਸੂਟ ਦਿੱਤੇ"