ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਜੁਲਾਈ: ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਹੋਏ ਬਜ਼ਟ ਸੈਸ਼ਨ ਵਿਚ ਸਾਬਕਾ ਵਿਧਾਇਕਾਂ ਨੂੰ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਯੋਜਨਾ ਲਾਗੂ ਕਰਕੇ ਵਾਹ-ਵਾਹ ਖੱਟਣ ਵਾਲੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਵਿਧਾਨ ਸਭਾ ਦੇ ਮਾਨਸੂਨ ਸੈਸਨ ਵਿਚ ਅੱਜ ਵਿਧਾਇਕਾਂ, ਮੰਤਰੀਆਂ, ਡਿਪਟੀ ਸਪੀਕਰ ਅਤੇ ਸਪੀਕਰ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਹਾਲਾਂਕਿ ਵਿਧਾਨ ਸਭਾ ਵਿਚ ਪਾਸ ਕੀਤੇ ਤਨਖ਼ਾਹ ਵਾਧੇ ਵਾਲੇ ਬਿੱਲ ਨੂੰ ਪਾਸ ਹੋਣ ਲਈ ਰਾਸਟਰਪਤੀ ਦੀ ਮੰਨਜੂਰੀ ਜਰੂਰੀ ਹੈ ਪ੍ਰੰਤੂ ਦਿੱਲੀ ਵਿਧਾਨ ਸਭਾ ’ਚ ਲਏ ਇਸ ਫੈਸਲੇ ’ਤੇ ਪੰਜਾਬ ਵਿਚ ਚਰਚਾ ਜਰੂਰ ਸ਼ੁਰੂ ਹੋ ਗਈ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵਿਧਾਇਕਾਂ ਦੀ ਤਨਖ਼ਾਹ 90 ਹਜ਼ਾਰ ਦੇ ਕਰੀਬ ਹੋ ਜਾਵੇਗੀ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇੱਕ ਵਾਰ ਦੀ ਪੈਨਸ਼ਨ ਦੇਣ ਦਾ ਫੈਸਲਾ ਲਿਆ ਸੀ, ਬੇਸ਼ੱਕ ਉਹ ਕਿੰਨੀਂ ਵਾਰ ਵਿਧਾਇਕ ਰਹੇ ਹੋਣ, ਜਿਸਦਾ ਪੰਜਾਬ ਦੀ ਜਨਤਾ ਨੇ ਵੀ ਸਵਾਗਤ ਕੀਤਾ ਸੀ।
Share the post "ਪੰਜਾਬ ’ਚ ਸਾਬਕਾ ਵਿਧਾਇਕਾਂ ਦੀ ਪੈਨਸ਼ਨਾਂ ਘਟਾਈਆਂ, ਦਿੱਲੀ ’ਚ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਈਆਂ"