ਬਠਿੰਡਾ, 16 ਨਵੰਬਰ : 67 ਵੀਆ ਰਾਜ ਪੱਧਰੀ ਸਕੂਲੀ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਮੁੰਡਿਆਂ ਦੇ ਦੂਸਰੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅੱਜ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਬੋਲਦਿਆਂ ਕਿਹਾ ਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਅਤੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ।
ਮੇਅਰ ਦੇ ਵਿਰੁਧ ਭੁਗਤਣ ਵਾਲੇ ਅਕਾਲੀ ਕੌੌਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਤਿਆਰੀ!
ਅੱਜ ਹੋਏ ਲੀਗ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਪਠਾਨਕੋਟ ਨੇ ਨਵਾਂ ਸ਼ਹਿਰ ਨੂੰ 84-53 ਨਾਲ, ਗੁਰਦਾਸਪੁਰ ਨੇ ਜਲੰਧਰ ਨੂੰ 67-26 ਨਾਲ, ਸੰਗਰੂਰ ਨੇ ਕਪੂਰਥਲਾ ਨੂੰ 56-17 ਨਾਲ, ਬਰਨਾਲਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 51-50 ਨਾਲ, ਲੁਧਿਆਣਾ ਨੇ ਗੁਰਦਾਸਪੁਰ ਨੂੰ 56-51 ਨਾਲ,ਮੋਗਾ ਨੇ ਫਾਜ਼ਿਲਕਾ ਨੂੰ 33-28 ਨਾਲ, ਫਰੀਦਕੋਟ ਨੇ ਫਿਰੋਜ਼ਪੁਰ ਨੂੰ 40-25 ਨਾਲ, ਹੁਸ਼ਿਆਰਪੁਰ ਨੇ
ਨਸ਼ਿਆਂ ਦਾ ਲੱਕ ਤੋੜਨ ਲਈ ਮੁੱਖ ਮੰਤਰੀ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਹੋਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ
ਫਾਜ਼ਿਲਕਾ ਨੂੰ 37-24 ਨਾਲ,ਮੋਹਾਲੀ ਨੇ ਮਲੇਰਕੋਟਲਾ ਨੂੰ 45-23 ਨਾਲ, ਤਰਨਤਾਰਨ ਨੇ ਫਾਜ਼ਿਲਕਾ ਨੂੰ 45-10 ਨਾਲ,ਰੋਪੜ ਨੇ ਗੁਰਦਾਸਪੁਰ ਨੂੰ 47-34 ਨਾਲ, ਬਰਨਾਲਾ ਨੇ ਨਵਾ ਸ਼ਹਿਰ ਨੂੰ 54-33 ਨਾਲ, ਲੁਧਿਆਣਾ ਨੇ ਜਲੰਧਰ ਨੂੰ 46-12 ਨਾਲ, ਮੁਕਤਸਰ ਨੇ ਮੋਹਾਲੀ ਨੂੰ 48-32 ਨਾਲ,ਸ੍ਰੀ ਫਤਿਹਗੜ੍ਹ ਸਾਹਿਬ ਨੇ ਫਿਰੋਜ਼ਪੁਰ ਨੂੰ 67-7 ਨਾਲ, ਸੰਗਰੂਰ ਨੇ ਮਾਨਸਾ ਨੂੰ 49-42 ਨਾਲ, ਪਠਾਨਕੋਟ ਨੇ ਬਰਨਾਲਾ ਨੂੰ 47-35 ਨਾਲ, ਤਰਨਤਾਰਨ ਨੇ ਮੋਗਾ ਨੂੰ 38-2 ਨਾਲ, ਸੰਗਰੂਰ ਨੂੰ ਪਟਿਆਲਾ ਨੇ 57-47 ਨਾਲ ਹਰਾਇਆ।
ਐਸ.ਜੀ.ਪੀ.ਸੀ. ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ ਵਿੱਚ 29 ਫਰਵਰੀ 2024 ਤੱਕ ਕੀਤਾ ਵਾਧਾ
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਿੱਧੂ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਿੱਧੂ, ਮੁੱਖ ਅਧਿਆਪਕ ਗਗਨਦੀਪ ਕੌਰ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਲੈਕਚਰਾਰ ਇੰਦਰਜੀਤ ਸਿੰਘ ਬਰਨਾਲਾ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਅਮਰਦੀਪ ਸਿੰਘ ਗਿੱਲ,ਭੁਪਿੰਦਰ ਸਿੰਘ ਤੱਗੜ,ਜਸਵਿੰਦਰ ਸਿੰਘ ਪੱਕਾ, ਰਜਿੰਦਰ ਸਿੰਘ ਢਿੱਲੋਂ,ਗੁਰਲਾਲ ਸਿੰਘ, ਰੂਪਿੰਦਰ ਕੌਰ, ਕਰਮਜੀਤ ਕੌਰ, ਸਿਮਰਜੀਤ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਰਾਮਗੜ੍ਹ, ਇਸਟਪਾਲ ਸਿੰਘ, ਨਵਸੰਗੀਤ,ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਗੁਲਸ਼ਨ ਕੁਮਾਰ, ਗੁਰਦੀਪ ਸਿੰਘ, ਸੁਖਮੰਦਰ ਸਿੰਘ, ਹਰਬਿੰਦਰ ਸਿੰਘ ਨੀਟਾ ਜਸਵੀਰ ਕੌਰ,ਮੱਖਣ ਸਿੰਘ, ਗੁਰਮੀਤ ਸਿੰਘ ਮਾਨ ਹਾਜ਼ਰ ਸਨ।