ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ: ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਸਥਾੜਕ ਸੀ.ਆਈ.ਏ ਸਟਾਫ-1 ਅਤੇ ਏ.ਜੀ.ਟੀ.ਐੱਫ ਯੂਨਿਟ ਦੀਆਂ ਟੀਮਾਂ ਵਲੋਂ ਕੀਤੀ ਇੱਕ ਵੱਡੀ ਕਾਰਵਾਈ ਦੌਰਾਨ ਪਾਕਿਸਤਾਨੀ ਸਮਗਲਰਾਂ ਨਾਲ ਮਿਲਕੇ ਪੰਜਾਬ ’ਚ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਚਾਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਡੀ ਅਜੈ ਗਾਂਧੀ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਬਹਿਮਣ ਚੋਕ ਰਿੰਗ ਰੋਡ ਬਠਿੰਡਾ ਤੋਂ ਬਲਜਿੰਦਰ ਸਿੰਘ ਉਰਫ ਬਿੰਦਰੀ, ਬਲਜਿੰਦਰ ਸਿੰਘ ਉਰਫ ਰੈਂਚ,ਮਨਪ੍ਰੀਤ ਸਿੰਘ ਉਰਫ ਮਨੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਨੂੰ ਚਿੱਟੇ ਰੰਗ ਦੀ ਔਡੀ ਕਾਰ(ਨੰਬਰੀ ਐੱਚ.ਆਰ 26 ਸੀ.ਐੱਫ 3275) ਵਿਚੋਂ ਕਾਬੂ ਕੀਤਾ ਗਿਆ। ਕਥਿਤ ਦੋਸ਼ੀਆਂ ਦੀ ਤਲਾਸ਼ੀ ਦੌਰਾਨ ਕਾਰ ਵਿਚੋਂ 270 ਗ੍ਰਾਮ ਹੈਰੋਇਨ ਅਤੇ 01 ਪਿਸਟਲ ਵਿਦੇਸ਼ੀ 30 ਬੋਰ ਸਮੇਤ 5 ਰੌਂਦ ਬ੍ਰਾਮਦ ਕੀਤੇ ਗਏ। ਮੁਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਬਲਜਿੰਦਰ ਸਿੰਘ ਉਰਫ ਬਿੰਦਰੀ ਨੇ ਮੰਨਿਆ ਹੈ ਕਿ ਉਸਦੇ ਪਾਕਿਸਥਾਨ ਵਿੱਚ ਸਮੱਗਲਰਾਂ ਨਾਲ ਲਿੰਕ ਹੋਣ ਕਰਕੇ ਉਹ ਡਰੋਨ ਰਾਹੀਂ ਪਾਕਿਸਥਾਨ-ਭਾਰਤ ਬਾਰਡਰ ਤੋਂ ਹੈਰੋਇਨ ਮੰਗਵਾਉਂਦਾ ਸੀ। ਜਿਸਤੋਂ ਬਾਅਦ ਅੱਗੇ ਸਪਲਾਈ ਕੀਤੀ ਜਾਂਦੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀਆਂ ਬਲਜਿੰਦਰ ਸਿੰਘ ਉਰਫ ਬਿੰਦਰੀ ਵਾਸੀ ਜੋਗੀ ਨਗਰ ਬਠਿੰਡਾ ਵਿਰੁਧ ਪਹਿਲਾ 9 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਊਰਫ ਮਨੀ ਵਾਸੀ ਮਮਦੋਟ ਜਿਲਾ ਫਿਰੋਜਪੁਰ ਵਿਰੁਧ 12 ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਵਾਸੀ ਖੁੰਦਰ ਉਤਾੜ ਥਾਣਾ ਮਮਦੋਟ ਜਿਲਾ ਫਿਰੋਜਪੁਰ ਵਿਰੁਧ ਵੀ ਇਕ ਕੇਸ ਦਰਜ਼ ਹੈ। ਇੰਨ੍ਹਾਂ ਵਿਰੁਧ ਥਾਣਾ ਕੈਨਾਲ ਕਲੋਨੀ ਵਿਚ ਸੀ/61/85 ਐਨ.ਡੀ.ਪੀ.ਐਸ.ਐਕਟ, 25/54/59 ਅਸਲਾ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਛਗਿਛ ਜਾਰੀ ਹੈ। ਉਧਰ ਸੀ.ਆਈ.ਏ. ਸਟਾਫ-2 ਦੀ ਟੀਮ ਨੇ ਵੀ ਇਨੋਵਾ ਗੱਡੀ ਵਿਚ ਸਵਾਰ ਚਮਕੌਰ ਸਿੰਘ ਉਰਫ ਕੌਰੀ ਵਾਸੀ ਦਿਆਲਪੁਰਾ ਭਾਈਕਾ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 45 ਗ੍ਰਾਮ ਹੈਰੋਇਨ ਬਰਾਮਦ ਕਰਵਾੲਂ ਹੈ। ਇਸਤੋਂ ਇਲਾਵਾ ਐਂਟੀ ਨਾਰਕੋਟਿਕ ਸੈੱਲ ਬਠਿੰਡਾ ਵੱਲੋਂ ਬਾ ਬਾਈਪਾਸ ਤਲਵੰਡੀ -ਰਾਮਾ ਰੋਡ ਟੀ- ਪੁਆਇਟ ਉਪਰ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਦੇ ਨਜਦੀਕ ਇੱਕ ਨਾਕੇ ਦੌਰਾਨ ਟੋਆਇਟਾ ਕਰੋਲਾ ਕਾਰ ਵਿਚ ਸਵਾਰ ਦੋ ਨੌਜਵਾਨਾਂ ਕੁਲਵਿੰਦਰ ਸਿੰਘ ਉਰਫ ਘੋਕੂ ਵਾਸੀ ਭਾਗੀ ਵਾਦਰ ਤੇ ਕੁਲਵਿੰਦਰ ਸਿੰਘ ਉਰਫ ਮੋਟੂ ਵਾਸੀ ਕਮਾਲੂ ਥਾਣਾ ਰਾਮਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 20,000 ਨਸੀਲੀਆ ਗੋਲੀਆ ਟਰਾਮਾਡੋਲ ਬਰਾਮਦ ਕਰਵਾਈਆਂ ਹਨ। ਇੰਨ੍ਹਾਂ ਵਿਰੁਧ ਥਾਣਾ ਤਲਵੰਡੀ ਸਾਬੋ ਵਿਖੇ ਪਰਚਾ ਦਰਜ਼ ਕੀਤਾ ਗਿਆ ਹੈ।
Share the post "ਬਠਿੰਡਾ ਪੁਲਿਸ ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲਾ ਗਿਰੋਹ ਕਾਬੂ"