ਪਿਛਲੇ ਸਾਲ 40 ਪ੍ਰਕਾਸ਼ਕਾਂ ਦੇ ਮੁਕਾਬਲੇ ਇਸ ਵਾਰ 70 ਪ੍ਰਕਾਸ਼ਕਾਂ ਨੇ ਕੀਤੀ ਮੇਲੇ ਵਿੱਚ ਸ਼ਿਰਕਤ
ਫਰੀਦਕੋਟ, 19 ਸਤੰਬਰ: ਬਿਨ੍ਹਾਂ ਕਿਤਾਬ ਦੇ ਕਮਰਾ ਬਿਨ੍ਹਾਂ ਆਤਮਾ ਤੇ ਸਰੀਰ ਦੇ ਸਮਾਨ ਹੈ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਫਰੀਦ ਮੇਲੇ ਦੌਰਾਨ ਲਗਾਏ ਜਾਣ ਵਾਲੇ ਪੁਸਤਕ ਮੇਲੇ ਦੀ ਸ਼ੁਰੂਆਤ ਕਰਨ ਉਪਰੰਤ ਕੀਤਾ। ਇਸ ਮੌਕੇ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੀ ਉਨ੍ਹਾਂ ਦੇ ਨਾਲ ਉਚੇਚੇ ਤੌਰ ਤੇ ਹਾਜ਼ ਸਨ।
ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ
ਆਏ ਸਾਲ ਇਹ ਪੁਸਤਕ ਮੇਲਾ ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਲਗਾਇਆ ਜਾਂਦਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਪ੍ਰਕਾਸ਼ਕ ਆਪਣੀਆਂ ਕਿਤਾਬਾਂ ਪ੍ਰਦਰਸ਼ਿਤ ਕਰਦੇ ਹਨ। ਇਨ੍ਹਾਂ ਪ੍ਰਕਾਸ਼ਕਾਂ ਵਿੱਚ ਮੇਲੇ ਦੌਰਾਨ ਦਿੱਲੀ ਤੋਂ ਪਹਿਲੀ ਵਾਰ ਭਾਰਤੀ ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਤੋਂ ਇਲਾਵਾ ਅੰਮ੍ਰਿਤਸਰ ਤੋਂ ਨਾਥ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਧਾ ਸੁਆਮੀ ਪ੍ਰਕਾਸ਼ਨ ਵੀ ਉਚੇਚੇ ਤੌਰ ਤੇ ਪਹੁੰਚੇ।
ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ
ਸਪੀਕਰ ਸੰਧਵਾਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ 70 ਪ੍ਰਕਾਸ਼ਕਾਂ ਵੱਲੋਂ ਲੱਖਾਂ ਦੀ ਤਦਾਤ ਵਿੱਚ ਪੁਸਤਕਾਂ ਵੇਖ ਕੇ ਅਤੇ ਬੱਚਿਆਂ,ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਕਿਤਾਬਾਂ ਪ੍ਰਤੀ ਵਧ ਰਹੀ ਰੁਚੀ ਤੇ ਖੁਸ਼ ਹੁੰਦਿਆਂ ਕਿਹਾ ਕਿ “ਪੁਸਤਕਾਂ ਅਜਿਹਾ ਸ਼ਾਹੀ ਖਜ਼ਾਨਾ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੋਨਾ, ਚਾਂਦੀ ਜਾਂ ਹੀਰੇ ਜਵਾਹਰਾਤ ਨਹੀਂ ਬਲਕਿ ਗਿਆਨ ਤੇ ਬੁੱਧੀ ਦੇ ਵਿਚਾਰ ਤੇ ਭਾਵਨਾਵਾਂ ਸੰਗ੍ਰਹਿ ਕਰਕੇ ਰੱਖੀਆਂ ਹੁੰਦੀਆਂ ਹਨ”। ਇਸ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਇਸ ਪੁਸਤਕ ਮੇਲੇ ਨੂੰ ਵਧੇਰੇ ਹੁੰਗਾਰਾ ਮਿਲਣ ਦੀ ਆਸ ਹੈ।
Share the post "ਬਾਬਾ ਫਰੀਦ ਪੁਸਤਕ ਮੇਲਾ 2023: ਸਪੀਕਰ ਸੰਧਵਾਂ ਨੇ ਪੁਸਤਕ ਮੇਲੇ ਦਾ ਕੀਤਾ ਆਗਾਜ਼"