ਸੁਖਜਿੰਦਰ ਮਾਨ
ਬਠਿੰਡਾ, 10 ਅਕਤੂਬਰ : ਬਠਿੰਡਾ ਦੇ ਮਾਡਲ ਟਾਊਨ ਇਲਾਕੇ ’ਚ 1500 ਗਜ਼ ਦੀ ਪਲਾਟ ਖਰੀਦ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫ਼ਸੇ ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਮਜਦ ਕੀਤੇ ਗਏ ਪੀਸੀਐਸ ਅਧਿਕਾਰੀ ਤੇ ਬੀਡੀਏ ਦੇ ਤਤਕਾਲੀ ਪ੍ਰਸਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਸੁਪਰਡੈਂਟ ਪੰਕਜ ਕਾਲੀਆ ਦੀ ਜਮਾਨਤ ਅਰਜੀ ’ਤੇ ਅੱਜ ਬਠਿੰਡਾ ਦੀ ਸੈਸਨ ਅਦਾਲਤ ਵਿਚ ਜਬਰਦਸਤ ਬਹਿਸ ਹੋਈ।
‘ਚਹੇਤਿਆਂ’ ਦੀ ਭਰਤੀ ਦਾ ਮਾਮਲਾ: ਮੁੱਖ ਮੰਤਰੀ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ
ਲੰਘੀ 5 ਅਕਤੂਬਰ ਨੂੰ ਦੋਨਾਂ ਅਧਿਕਾਰੀਆਂ ਵਲੋਂ ਦਾਈਰ ਕੀਤੀ ਜਮਾਨਤ ਅਰਜੀ ’ਤੇ ਮੰਗਲਵਾਰ ਨੂੰ ਜਿੱਥੇ ਮੁਲਜਮਾਂ ਦੇ ਵਕੀਲਾਂ ਜਸਵਿੰਦਰ ਸਿੰਘ ਸਿੱਧੂ ਤੇ ਜਸਵੰਤ ਸਿੰਘ ਮਿਰਜੇਆਣਾ ਨੇ ਅਪਣੇ ਮੁਵੱਕਲਾਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਜਮਾਨਤ ਦੇਣ ਦੀ ਮੰਗ ਕੀਤੀ, ਉਥੇ ਸਰਕਾਰੀ ਵਕੀਲ ਅਮਰਜੀਤ ਸਿਆਲ ਨੇ ਇੰਨ੍ਹਾਂ ਦੋਨਾਂ ਸਰਕਾਰੀ ਅਧਿਕਾਰੀਆਂ ਨੂੰ ਇਸ ਪਲਾਟ ਘਪਲੇ ਦੀ ਸਾਜਸ਼ ਵਿਚ ਮੁੱਖ ਸਮੂਲੀਅਤ ਦਸਦਿਆਂ ਜਮਾਨਤ ਦਾ ਸਖ਼ਤ ਵਿਰੋਧ ਕੀਤਾ।
ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਈ ਹਵਾਈ ਸੇਵਾ , ਕਿਰਾਇਆ 1999
ਸਰਕਾਰੀ ਵਕੀਲ ਨੇ ਦਲੀਲਾਂ ਦਿੱਤੀਆਂ ਕਿ ਇਨ੍ਹਾਂ ਦੋਨਾਂ ਅਧਿਕਾਰੀਆਂ ਨੇ ਹੀ ਪਲਾਟਾਂ ਨੂੰ ਜੋੜ ਕੇ 1000 ਦੇ ਕੀਤੇ ਗਏ ਤਾਂ ਕਿ ਕੋਈ ਹੋਰ ਵਿਅਕਤੀ ਇਸਨੂੰ ਖ਼ਰੀਦ ਨਾ ਸਕੇ। ਇਸੇ ਤਰ੍ਹਾਂ ਬੋਲੀ ਸਮੇਂ ਨਕਸ਼ੇ ਵੀ ਗਲਤ ਤਰੀਕੇ ਨਾਲ ਅੱਪਲੋਡ ਕੀਤੇ ਗਏ ਜਦਕਿ ਤਤਕਾਲੀ ਮੰਤਰੀ ਨੂੰ ਫ਼ਾਈਦਾ ਪਹੁੰਚਾਉਣ ਲਈ ਅੱਠ ਮਹੀਨੇ ਪਹਿਲਾਂ ਬਦਲ ਚੁੱਕੀ ਬੀਡੀਏ ਦੀ ਮਹਿਲਾ ਅਧਿਕਾਰੀ ਬਲਵਿੰਦਰ ਕੌਰ ਦੇ ਡਿਜੀਟਲ ਦਸਖ਼ਤਾਂ ਨੂੰ ਵਰਤਿਆਂ ਗਿਆ। ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਸ਼੍ਰੀ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਨੇ ਇਸ ਜਮਾਨਤ ਦੀ ਅਰਜੀ ’ਤੇ 16 ਅਕਤੂਬਰ ਤੱਕ ਫੈਸਲਾ ਰਾਖਵਾਂ ਰੱਖ ਲਿਆ ਹੈ।
ਰਾਮਲੀਲਾ ‘ਚ ‘ਸੀਤਾ ਹਰਨ’ ਵੇਖ ਆਪੇ ਤੋਂ ਬਾਹਰ ਹੋਇਆ ਕਾਂਸਟੇਬਲ, ਸਟੇਜ ‘ਤੇ ਚੜ੍ਹ ਕੁੱਟਤਾ ਰਾਵਨ
ਦਸਣਾ ਬਦਦਾ ਹੈ ਕਿ ਉਕਤ ਦੋਨਾਂ ਅਧਿਕਾਰੀਆਂ ਸਹਿਤ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਹਾਲੇ ਤੱਕ ‘ਫ਼ਰਾਰ’ ਹਨ ਅਤੇ ਵਿਜੀਲੈਂਸ ਦੀਆਂ ਟੀਮਾਂ ਇੰਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਸਾਬਕਾ ਮੰਤਰੀ ਵਲੋਂ ਵੀ ਪਿਛਲੇ ਦਿਨੀਂ ਬਠਿੰਡਾ ਦੀ ਸੈਸਨ ਅਦਾਲਤ ਵਿਚ ਜਮਾਨਤ ਦੀ ਅਰਜੀ ਲਗਾਈ ਸੀ ਪ੍ਰੰਤੂ ਲੰਘੀ 4 ਅਕਤੂਬਰ ਨੂੰ ਵਧੀਕ ਸੈਸਨ ਜੱਜ ਸ਼੍ਰੀ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਨੇ ਇਹ ਅਰਜੀ ਰੱਦ ਕਰ ਦਿੱਤੀ ਸੀ, ਜਿਸਤੋਂ ਬਾਅਦ ਹੁਣ ਉਨ੍ਹਾਂ ਕੋਲ ਅਗਾਉ ਜਮਾਨਤ ਲੈਣ ਲਈ ਹਾਈਕੋਰਟ ਦਾ ਰਾਹ ਹੀ ਬਚਿਆ ਹੈ।
ਬਠਿੰਡਾ ਦੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਮੁੜ ਸਰਗਰਮ ਹੋਏ ‘ਕਾਂਗਰਸੀ’, ਕੀਤੀ ਮੀਟਿੰਗ
ਇਸ ਪਲਾਟ ਮਾਮਲੇ ਵਿਚ ਵਿਜੀਲੈਂਸ ਵਲੋਂ ਲੰਘੀ 24 ਸਤੰਬਰ ਨੂੰ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੋਂ ਇਲਾਵਾ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸੇਰਗਿੱਲ, ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ, ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਇੱਕ ਸਰਾਬ ਠੇਕੇਦਾਰ ਦੇ ਮੁਲਾਜਮ ਅਮਨਦੀਪ ਸਿੰਘ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਸੀ। ਇਸ ਦੌਰਾਨ ਵਿਜੀਲੈਂਸ ਨੇ ਰਾਜੀਵ ਕੁਮਾਰ, ਵਿਕਾਸ ਅਰੋੜਾ ਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਜੋਕਿ ਹੁਣ ਬਠਿੰਡਾ ਜੇਲ੍ਹ ਵਿਚ ਬੰਦ ਹਨ।
Share the post "ਬਿਕਰਮ ਸੇਰਗਿੱਲ ਤੇ ਪੰਕਜ ਕਾਲੀਆ ਦੀ ਜਮਾਨਤ ਦੇ ਕੇਸ ’ਚ ਹੋਈ ਬਹਿਸ, ਹੁਣ ਫੈਸਲਾ ਇਸ ਦਿਨ!"