ਚੰਡੀਗੜ੍ਹ, 18 ਸਤੰਬਰ: ਸੂਬੇ ਵਿਚ ਪਹਿਲੀ ਵਾਰ ਅਪਣੇ ਬਲਬੂਤੇ ’ਤੇ ਸੱਤਾ ਵਿਚ ਆਉਣ ਲਈ ਤਰਲੋਮੱਛੀ ਹੋ ਰਹੀ ਭਾਰਤੀਯ ਜਨਤਾ ਪਾਰਟੀ ਲਈ ਪੰਜਾਬ ਵਿਚ ਆਉਣ ਵਾਲੇ ਸਮੇਂ ਦੌਰਾਨ ਰਾਹ ਹਾਲੇ ਵੀ ਸੁਖਾਵੇਂ ਨਹੀਂ ਲੱਗ ਰਹੇ ਹਨ। ਭਾਜਪਾ ਦੀ ਕੌਮੀ ਹਾਈਕਮਾਂਡ ਪੰਜਾਬ ਵਰਗੇ ਸੂਬੇ ਵਿਚ ਉਧਾਰੀਆਂ ‘ਫ਼ੋਹੜੀਆਂ’ ਦੇ ਸਹਾਰੇ ਸੁਪਨੇ ਦੇਖ ਰਹੀ ਹੈ। ਇਸਦੇ ਲਈ ਜਿੱਥੇ ਕਾਂਗਰਸ ਪਾਰਟੀ ਵਿਚੋਂ ਆਏ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ ਤੇ ਉਥੇ ਪਿਛਲੇ ਸਮੇਂ ਦੌਰਾਨ ਧੜਾਧੜ ਦੂਜੀਆਂ ਪਾਰਟੀਆਂ ਵਿਚੋਂ ਆਗੂਆਂ ਨੂੰ ਸਿਰੋਪੇ ਦਿੱਤੇ ਗਏ ਹਨ।
ਸੱਤ ਕਾਨੂੰਗੋ ਬਣੇ ਨਾਇਬ ਤਹਿਸੀਲਦਾਰ, ਪੜੋ ਤਰੱਕੀ ਦੀ ਲਿਸਟ
ਇਸਤੋਂ ਇਲਾਵਾ ਦੋ ਦਿਨ ਪਹਿਲਾਂ ਸ਼੍ਰੀ ਜਾਖੜ ਵਲੋਂ ਸੂਬਾਈ ਅਹੁੱਦੇਦਾਰਾਂ ਦੀ ਜਾਰੀ ਲਿਸਟ ਵਿਚ ਵੀ ਉਨ੍ਹਾਂ ਨੂੰ ਵੱਡੇ ਸਨਮਾਨ ਦਿੱਤੇ ਗਏ ਹਨ ਪ੍ਰੰਤੂ ਹੁਣ ਇਹ ਦਾਅ ਪੁੱਠਾ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਅੱਤਵਾਦ ਦੇ ਦੌਰ ਤੋਂ ਲੈਕੇ ਜਨਸੰਘ ਦੀ ਸੋਚ ਨਾਲ ਜੁੜੇ ਆ ਰਹੇ ਟਕਸਾਲੀ ਅੰਦਰਖ਼ਾਤੇ ਖੁਦ ਨੂੰ ਲਾਵਾਰਿਸ ਮਹਿਸੂਸ ਕਰ ਰਹੇ ਹਨ। ਜਿਸਦਾ ਰਿਜਲਟ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੀ ਸਾਹਮਣੇ ਆ ਸਕਦਾ ਹੈ।
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਇਸਤੋਂ ਇਲਾਵਾ ‘ਹੋਲਸੇਲ’ ਵਿਚ ਕਾਂਗਰਸ ਛੱਡ ਕੇ ਆਏ ਨਵੇਂ ਬਣੇ ਭਾਜਪਾਈਆਂ ਵਿਚ ਪੁਰਾਣੀ ਧੜੇਬੰਦੀ ਹੁਣ ਮੌਜੂਦਾ ਪਾਰਟੀ ਵਿਚ ਦਿਖਾਈ ਦੇ ਰਹੀ ਹੈ, ਜਿਸਦੇ ਚੱਲਦੇ ਅਸਵਨੀ ਸ਼ਰਮਾ ਦੀ ਟੀਮ ਵਿਚ ਅਹੁੱਦੇਦਾਰ ਰਹੇ ਸਾਬਕਾ ਕਾਂਗਰਸੀਆਂ ਨੂੰ ਹੁਣ ਕੋਰ ਕਮੇਟੀ ’ਚ ਸ਼ਾਮਲ ਕਰਕੇ ‘ਸੋਅਪੀਸ’ ਬਣਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ Çਵਿਚ ਮਨਜਿੰਦਰ ਸਿਰਸਾ ਤੇ ਬਿਕਰਮ ਮਜੀਠਿਆ ਦੇ ਨਜਦੀਕੀ ਸਾਥੀ ਵਜੋਂ ਜਾਣੇ ਜਾਂਦੇ ਛੋਟੀ ਉਮਰ ਦੇ ਇੱਕ ਨੌਜਵਾਨ ਨੂੰ ਜਨਰਲ ਸਕੱਤਰ ਬਣਾਉਣ ’ਤੇ ਵੀ ਕਈ ਟਕਸਾਲੀ ਤੇ ਦੂਜੀਆਂ ਪਾਰਟੀਆਂ ਵਿਚੋਂ ਆਏ ਆਗੂ ਵੀ ਔਖੇ ਦਿਖਾਈ ਦੇ ਰਹੇ ਹਨ।
ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ
ਸੂਤਰਾਂ ਮੁਤਾਬਕ ਮੌਜੂਦਾ ਸਮੇਂ ਪਾਰਟੀ ’ਚ ਸਿਰਫ਼ ਤਿੰਨ ਆਗੂਆਂ ਦਾ ਸਭ ਤੋਂ ਵੱਧ ਦਬਦਬਾ ਹੈ, ਜਿੰਨ੍ਹਾਂ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਵੱਡੇ ਉਦਯੋਗਪਤੀ ਅਰਵਿੰਦ ਖ਼ੰਨਾ ਅਤੇ ਪਰਮਿੰਦਰ ਬਰਾੜ ਸ਼ਾਮਲ ਹਨ। ਉਧਰ ਭਾਰਤੀਯ ਜਨਤਾ ਪਾਰਟੀ ਦੇ ਕੌਮੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਵੀ ਨਵੀਂ ਸੂਚੀ ਵਿਚ ਟਕਸਾਲੀ ਤੇ ਸੀਨੀਅਰ ਆਗੂਆਂ ਨੂੰ ਵੱਡੇ ਪੱਧਰ ’ਤੇ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਪਾਰਟੀ ਦੇ ਆਗੂਆਂ ਦੀ 24 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਪੰਜਾਬ ਭਾਜਪਾ ਦਫ਼ਤਰ ਚੰਡੀਗੜ੍ਹ ਵਿਖੇ ਭਾਜਪਾ ਆਗੂਆਂ ਦੀ ਮੀਟਿੰਗ ਸੱਦੀ ਹੈ।
ਹਰਿਆਣਾ ’ਚ ਹੁਣ ਆਬਾਦੀ ਦੇ ਹਿਸਾਬ ਨਾਲ ਪਿੰਡਾਂ ਤੇ ਸ਼ਹਿਰਾਂ ਨੂੰ ਮਿਲਣਗੀਆਂ ਗ੍ਰਾਂਟਾਂ
ਹਾਲਾਂਕਿ ਉਨ੍ਹਾਂ ਦੀ ਇਸ ਮੀਟਿੰਗ ਵਿਚ ਕਿੰਨੇ ਆਗੂ ਜਾਂ ਵਰਕਰ ਪੁੱਜਦੇ ਹਨ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ ਪ੍ਰੰਤੂ ਇਸਦੇ ਨਾਲ ਪੰਜਾਬ ਭਾਜਪਾ ਵਿਚ ਸਭ ਕੁੱਝ ‘ਅੱਛਾ ਨਹੀਂ’ ਵਾਲਾ ਸੁਨੇਹਾ ਜਰੂਰ ਸਿਆਸੀ ਹਲਕਿਆਂ ਵਿਚ ਚਲਾ ਗਿਆ ਹੈ। ਗਰੇਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ 75 ਫੀਸਦੀ ਬਾਹਰੀ ਵਿਅਕਤੀਆਂ ਨੂੰ ਸੂਚੀ ਵਿੱਚ ਥਾਂ ਦਿੱਤੀ ਗਈ ਹੈ ਜੋ ਕਿ ਸਰਾਸਰ ਧੱਕਾ ਅਤੇ ਬੇਇਨਸਾਫੀ ਹੈ। ਗਰੇਵਾਲ ਨੇ ਭਰ ਤੋਂ ਸਾਰੇ ਭਾਜਪਾਈਆਂ ਨੂੰ ਮੀਟਿੰਗ ਵਿੱਚ ਖੁੱਲ੍ਹਾ ਸੱਦਾ ਦਿੰਦੇ ਹੋਏ ਆਪਣੇਸਾਥੀਆਂ ਸਮੇਤ ਸਮੇਂ ਸਿਰ ਚੰਡੀਗੜ੍ਹ ਪਹੁੰਚਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸੀਨੀਅਰ ਆਗੂਆਂ ਦੀਰਾਏ ਲੈ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
Share the post "ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ"