ਜਾਟ ਮਹਾਸਭਾ ਨੂੰ ਸੀਸੀਟੀਵੀ ਸਿਸਟਮ ਸਿਸਟਮ ਵੀ ਸੌਂਪਿਆ ਗਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ ਤਿਵਾੜੀ ਵੱਲੋਂ ਧਨਾਸ ਕਲੋਨੀ ਸਥਿਤ ਸਮਾਲ ਫਲੈਟਸ ਕੰਪਲੈਕਸ ਦੇ ਰੈਜੀਡੈਂਟ ਵੈਲਫੇਅਰ ਐਸੋਸੀਏਸਨ ਦੀ ਅਪੀਲ ’ਤੇ ਉਨ੍ਹਾਂ ਨੂੰ 5 ਲੱਖ ਰੁਪਏ ਦੀ ਲਾਗਤ ਨਾਲ ਓਪਨ ਏਅਰ ਜਿਮਨੇਜੀਅਮ ਭੇਟ ਕੀਤਾ ਗਿਆ। ਤਿਵਾੜੀ ਨੇ ਮਨੀਮਾਜਰਾ ਵਿਖੇ ਜਾਟ ਸਭਾ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਸੀਸੀਟੀਵੀ ਸਿਸਟਮ ਨੂੰ ਵੀ ਲੋਕ ਅਰਪਣ ਕੀਤਾ, ਜਿਸਦਾ ਉਦੇਸ ਇਲਾਕੇ ਦੇ ਲੋਕਾਂ ਦੇ ਹਿੱਤ ਵਿੱਚ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨਾ ਹੈ।ਇਸ ਮੌਕੇ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਹੀ ਪੈਦਾ ਹੋਏ, ਵੱਡੇ ਹੋਏ ਅਤੇ ਪੜ੍ਹੇ। ਅਜਿਹੀ ਸਥਿਤੀ ਵਿੱਚ ਉਹ ਲੋਕਾਂ ਦੀਆਂ ਜਾਇਜ ਮੰਗਾਂ ਨੂੰ ਨਕਾਰਨ ਤੋਂ ਅਸਮਰੱਥ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ 40 ਸਾਲ ਸਿਆਸੀ ਅਤੇ ਸਮਾਜਿਕ ਤੌਰ ‘ਤੇ ਕੰਮ ਕੀਤਾ ਹੈ।ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਉਹ ਆਪਣੀ ਜਿੰਦਗੀ ਵਿਚ ਜੋ ਵੀ ਪ੍ਰਾਪਤ ਕਰ ਸਕੇ, ਉਸਦੀ ਨੀਂਹ 1960 ਦੇ ਆਖਰੀ ਦੌਰ ਅਤੇ 1970 ਦੇ ਦਹਾਕੇ ਵਿਚ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।ਤਿਵਾੜੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਜਿੱਥੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ, ਉੱਥੇ ਉਹ ਇਹ ਯਕੀਨੀ ਬਣਾਉਣਗੇ ਕਿ ਚੰਡੀਗੜ੍ਹ ਨੂੰ ਲੋਕ ਹਿੱਤ ਵਿੱਚ ਉੱਤਰੀ ਭਾਰਤ ਦੀ ਆਰਥਿਕਤਾ ਦਾ ਧੁਰਾ ਬਣਾਇਆ ਜਾਵੇ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਸਮੇਤ ਖੇਤਰ ਵਿੱਚ ਵੱਡਾ ਸਥਾਨ ਹਾਸਲ ਕਰ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜਗਦੀਪ ਚੌਧਰੀ, ਉੱਘੇ ਮਜਦੂਰ ਆਗੂ ਸਸੀ ਸੰਕਰ ਤਿਵਾੜੀ, ਵਸੀਮ ਮੀਰ, ਇਮਰਾਨ ਮਨਸੂਰੀ, ਜਾਟ ਮਹਾਂਸਭਾ ਦੇ ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਸੁਰਜੀਤ ਢਿੱਲੋਂ, ਜਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਗਾਬਾ, ਮਤਲੂਬ ਖਾਨ, ਹਰੀਸ ਕੁਮਾਰ ਵੀ ਹਾਜਰ ਸਨ।
Share the post "ਮਨੀਸ ਤਿਵਾੜੀ ਨੇ ਧਨਾਸ ਕਲੋਨੀ ਵਿਖੇ ਸਮਾਲ ਫਲੈਟਸ ਕੰਪਲੈਕਸ ਨੂੰ ਓਪਨ ਏਅਰ ਜਿਮਨੇਜੀਅਮ ਸਮਰਪਿਤ ਕੀਤਾ"