ਕੀਤੀ ਕੱਲੇ-ਕੱਲੇ ਮੀਟਿੰਗ,ਕਈ ਕੌਸਲਰਾਂ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ !
ਬਠਿੰਡਾ, 5 ਨਵੰਬਰ : ਆਗਾਮੀ 15 ਨਵੰਬਰ ਨੂੰ ਬਠਿੰਡਾ ਦੇ ਨਗਰ ਨਿਗਮ ਦੀ ਮੇਅਰ ਵਿਰੁਧ ਪੇਸ਼ ਹੋਣ ਵਾਲੇ ਬੇਭਰੋਸਗੀ ਦੇ ਪ੍ਰਸਤਾਵ ਨੂੰ ਲੈ ਕੇ ਹੁਣ ਬਠਿੰਡਾ ਦੀ ਸਿਆਸਤ ਤੇਜ ਹੋ ਗਈ ਹੈ। ਇੱਕ ਪਾਸੇ ਜਿੱਥੇ ਅਪਣੀ ਹਿਮਾਇਤੀ ਮੰਨੀ ਜਾਂਦੀ ‘ਮੇਅਰ’ ਦੀ ਕੁਰਸੀ ਨੂੰ ਬਰਕਰਾਰ ਰੱਖਣ ਲਈ ਮਨਪ੍ਰੀਤ ਬਾਦਲ ਦੇ ਧੜੇ ਵਲੋਂ ਸਿਰਧੜ ਦੀ ਬਾਜ਼ੀ ਲਗਾਈ ਜਾ ਰਹੀ ਹੈ, ਉਥੇ ਦੂਜੇ ਪਾਸੇ ਬਠਿੰਡਾ ਸ਼ਹਿਰ ਵਿਚੋਂ ਸਾਬਕਾ ਮੰਤਰੀ ਦੇ ਧੜੇ ਨੂੰ ਖਤਮ ਕਰਨ ਲਈ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਵੀ ਸਰਗਰਮ ਹੋ ਗਈ ਹੈ। ਇਸ ਸਬੰਧ ਵਿਚ ਜਿੱਥੇ ਕੁੱਝ ਦਿਨ ਪਹਿਲਾਂ ‘ਕਮਰ’ ਦਰਦ ਦੇ ਬਾਵਜੂਦ ਸਾਬਕਾ ਮੰਤਰੀ ਵਲੋਂ ਕੁੱਝ ਕੌਂਸਲਰਾਂ ਦੇ ਘਰ ਫ਼ੇਰੀ ਪਾਈ ਗਈ ਸੀ, ਉਥੇ ਬੀਤੇ ਕੱਲ ਕੁਲਚਾ ਵਪਾਰੀ ਦੇ ਘਰ ਅਫ਼ਸੋਸ ਪ੍ਰਗਟ ਕਰਨ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਕਾਂਗਰਸੀ ਕੌਂਸਲਰਾਂ ਦੀ ਨਬਜ਼ ਟਟੋਲੀ ਗਈ।
ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ
ਬਠਿੰਡਾ ਦੀ ਅਨਾਜ਼ ਮੰਡੀ ਕੋਲ ਸਥਿਤ ਇੱਕ ਹਾਲ ’ਚ ਇਕੱਠੇ ਹੋਏ ਇੰਨ੍ਹਾਂ ਕੌਸਲਰਾਂ ਨਾਲ ਪੰਜਾਬ ਪ੍ਰਧਾਨ ਨੇ ਕਰੀਬ ਦੋ ਘੰਟੇ ਕੱਲੇ-ਕੱਲੇ ਗੱਲਬਾਤ ਕੀਤੀ। ਸੂਤਰਾਂ ਅਨੁਸਾਰ ਮੀਟਿੰਗ ਦਾ ਏਜੰਡਾ ਸਿਰਫ਼ ਮੇਅਰ ਨੂੰ ‘ਗੱਦੀਓ’ ਉਤਾਰਨ ਸਬੰਧੀ ਸੀ, ਕਿਉਂਕਿ ਸੰਭਾਵੀਂ ਮੇਅਰ ਬਾਰੇ ਇਸਤੋਂ ਬਾਅਦ ਹੀ ਫੈਸਲਾ ਲੈਣ ਬਾਰੇ ਪਹਿਲਾਂ ਹੀ ਸਮੂਹ ਦਾਅਵੇਦਾਰਾਂ ਵਿਚ ਸਹਿਮਤੀ ਬਣ ਚੁੱਕੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜਿਉਂ-ਜਿਉੁਂ ਬੇਭਰੋਸਗੀ ਦੇ ਮਤੇ ਦਾ ਦਿਨ ਨੇੜੇ ਆ ਰਿਹਾ ਹੈ, ਦੋਨਾਂ ਧੜਿਆਂ ਦੀ ਹੀ ਸਿਆਸੀ ਧੜਕਣ ਵਧਦੀ ਜਾ ਰਹੀ ਹੈ। ਇਸਤੋਂ ਇਲਾਵਾ ਦੋਨਾਂ ਹੀ ਧੜਿਆਂ ਵਲੋ ‘ਸੰਨਮਾਰੀ’ ਕਰਨ ਦੇ ਲਈ ਹਰ ਤਰ੍ਹਾਂ ਦੀ ਪੈਂਤੜੇਬਾਜ਼ੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
SGPC ਚੋਣਾਂ ‘ਚ ਵੋਟ ਬਣਵਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਭੱਰਿਆ ਫ਼ਾਰਮ
ਸੂਤਰਾਂ ਨੇ ਤਾਂ ਇੱਥੋਂ ਤੱਕ ਵੀ ਖੁਲਾਸਾ ਕੀਤਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਹੋਏ ਕੁੱਝ ਕੰਮਾਂ ਦੇ ‘ਦੱਬੇ ਮੁਰਦੇ’ ਮੁੜ ਪੁੱਟੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਤੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਵਿਚ ਬੀਤੇ ਕੱਲ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਮੀਟਿੰਗ ਦੌਰਾਨ ਕੁੱਝ ਕੌਂਸਲਰਾਂ ਨੇ ਮੁੱਦਾ ਉਠਾਇਆ ਸੀ, ਜਿਸਤੋਂ ਬਾਅਦ ਬਰਸਾਤੀ ਪਾਣੀ ਲਈ ਬਣਾਏ ਸਟੋਰੇਜ਼ ਟੈਂਕ ਅਤੇ ਕੋਵਿਡ ਸੈਂਟਰ ਦੇ ਮੁੱਦੇ ‘ਤੇ ਉੱਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸੰਦੀਪ ਦਾਇਮਾ ਖਿਲਾਫ਼ ਚੰਡੀਗੜ੍ਹ ਥਾਣੇ ‘ਚ ਦਰਜ ਕਰਵਾਈ ਸ਼ਿਕਾਇਤ
ਇਸ ਸਬੰਧ ਵਿਚ ਉਕਤ ਸਟੋਰੇਜ ਟੈਂਕ ਬਣਾਉਣ ਲਈ ਕੌਸਲਰਾਂ ਦੀ ਬਣਾਈ ਸਬ ਕਮੇਟੀ ਦੇ ਦੋ ਮੈਂਬਰਾਂ ਵਲੋਂ ਪਹਿਲਾਂ ਹੀ ਇਹ ਮੁੱਦਾ ਪਹਿਲਾਂ ਹੀ ਹਾਊਸ ਦੀਆਂ ਮੀਟਿੰਗਾਂ ਵਿਚ ਚੁੱਕਿਆ ਗਿਆ ਸੀ ਤੇ ਹੁਣ ਵੀ ਉਹ ਇਸਦੀ ਜਾਂਚ ਦੀ ਮੰਗ ਕਰ ਰਹੇ ਹਨ। ਗੌਰਤਲਬ ਹੈ ਕਿ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਦੇ ਲਈ 33 ਕੌਂਸਲਰਾਂ ਦੀ ਜਰੂਰਤ ਹੈ ਅਤੇ ਮੇਅਰ ਨੂੰ ਅਪਣੀ ਗੱਦੀ ਬਚਾਉਣ ਲਈ 17 ਕੌਂਸਲਰਾਂ ਦੀ। ਜਿਸਦੇ ਚੱਲਦੇ ਦੋਨਾਂ ਹੀ ਧੜਿਆਂ ਵਲੋਂ ਇੱਕ-ਦੂਜੇ ਦੇ ਧੜੇ ਵਿਚੋਂ ਕੌਸਲਰਾਂ ਨੂੰ ਅਪਣੇ ‘ਪਾਲੇ’ ਵਿਚ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰਾਜਸਥਾਨ ਬੀਜੇਪੀ ਆਗੂ ਸੰਦੀਪ ਦਾਇਮਾ ਵੱਲੋ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਲੀਡਰਸ਼ੀਪ ਨਾਲ ਕੀਤੀ ਗੱਲ: ਜਾਖੜ
ਵਿਧਾਇਕ ਜਗਰੂਪ ਸਿੰਘ ਗਿੱਲ ‘ਤੇਲੇ ਵੇਖੋ, ਤੇਲ ਦੀ ਧਾਰ ਵੇਖੋ’ ਦੀ ਨੀਤੀ ’ਤੇ!
ਬਠਿੰਡਾ: ਬਠਿੰਡਾ ਨਗਰ ਨਿਗਮ ਦੀ ‘ਦਾਈ’ ਮੰਨੇ ਜਾਣ ਵਾਲੇ ਮੌਜੂਦਾ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਹਾਲੇ ਇਸ ਮੁੱਦੇ ’ਚ ਅਪਣੇ ਪੱਤੇ ਨਹੀਂ ਖੋਲ ਰਹੇ ਅਤੇ ਪਹਿਲਾਂ ਉਹ ਅਪਣੇ ਸੁਭਾਅ ਮੁਤਾਬਕ ਕਾਂਗਰਸੀਆਂ ਦਾ ਦਮਖਮ ਵੇਖਣ ਦੇ ਰੋਅ ਵਿਚ ਹਨ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਮੁੱਦੇ ਵਿਚ ਸਿੱਧੀ ਦਖ਼ਲਅੰਦਾਜ਼ੀ ਕੀਤੀ ਜਾਵੇ। ਉਨ੍ਹਾਂ ਦੇ ਨਜਦੀਕੀਆਂ ਦਾ ਮੰਨਣਾ ਹੈ ਕਿ ਇਹ ਕਹਿਣਾ ਬਿਲਕੁੱਲ ਗਲਤ ਹੋਵੇਗਾ ਕਿ ਉਹ ਬੇਭਰੋਸਗੀ ਦੇ ਮਤੇ ’ਤੇ ‘ਦਰਸ਼ਕ’ ਬਣੇ ਰਹਿਣਗੇ, ਕਿਉਂਕਿ ਉਹ ਐਨ ਆਖ਼ਰੀ ਵਕਤ ’ਤੇ ਵੀ ਬਾਜ਼ੀ ‘ਪਲਟਾਉਣ ’ ਦੇ ਮਾਹਰ ਹਨ। ਚੱਲ ਰਹੀ ਚਰਚਾ ਮੁਤਾਬਕ ਉਹ ਮੌਜੂਦਾ ਮੇਅਰ ਦੀ ਹਿਮਾਇਤ ਕਰਨ ਦੀ ਸਿਆਸੀ ‘ਭੁੱਲ’ ਕਦੇ ਵੀ ਨਹੀਂ ਕਰਨਗੇ, ਕਿਉਂਕਿ ਸਭ ਤੋਂ ਪਹਿਲਾਂ ਉਨ੍ਹਾਂ ਵਲੋਂ ਹੀ ਮੇਅਰ ਦੀ ਗਲਤ ਚੋਣ ’ਤੇ ਸਵਾਲ ਖੜੇ ਕੀਤੇ ਗਏ ਸਨ, ਜਿਸਦੇ ਚੱਲਦੇ ਬਠਿੰਡਾ ਸ਼ਹਿਰ ਦੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਪੈਦਾ ਹੋਈ ਹਮਦਰਦੀ ਦੀ ਬਦੌਲਤ ਹੀ ਉਹ ਵਿਧਾਨ ਸਭਾ ਤੱਕ ਪੁੱਜੇ ਹਨ।
ਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਰੋਕਣ ਗਏ ਅਧਿਕਾਰੀ ਤੋਂ ਅੱਗ ਲਗਾਉਣਾ ਪਿਆ ਮਹਿੰਗਾ, ਕਿਸਾਨ ਆਗੂਆਂ ਵਿਰੁਧ ਪਰਚਾ ਦਰਜ਼
ਅਕਾਲੀ ਦਲ ਹਾਲੇ ਵੀ ਅਸੰਜਮਸ ਵਾਲੀ ਸਥਿਤੀ ’ਚ
ਬਠਿੰਡਾ: ਇਸ ਮਾਮਲੇ ਵਿਚ ‘ ਕਿੰਗ ਮੇਕਰ’ ਦੀ ਭੁੂਮਿਕਾ ਵਿਚ ਆਉਂਦੇ ਦਿਖਾਈ ਦਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਕੌਸਲਰਾਂ ਦੀ ਸਥਿਤੀ ਹਾਲੇ ਵੀ ‘ਅਸੰਜਮਸ’ ਵਾਲੀ ਬਣੀ ਹੋਈ ਹੈ। ਗੈਰ-ਰਸਮੀ ਗੱਲਬਾਤ ਦੌਰਾਨ ਕੁੱਝ ਇੱਕ ਕੌਸਲਰ ਤੇ ਅਕਾਲੀ ਆਗੂ ਇਸ ਗੱਲ ਨੂੰ ਦੱਬੀ ਜੁਬਾਨ ਵਿਚ ਸਵੀਕਾਰ ਕਰਦੇ ਹਨ ਕਿ ਉਹ ਕਾਂਗਰਸ ਵਲੋਂ ਲਿਆਂਦੇ ਮਤੇ ਦੀ ਸਿੱਧੀ ਹਿਮਾਇਤ ਵੀ ਨਹੀਂ ਕਰ ਸਕਦੇ ਹਨ ਪ੍ਰੰਤੂ ਜੇਕਰ ਉਹ ਮੇਅਰ ਧੜੇ ਦੀ ਹਿਮਾਇਤ ਕਰਦੇ ਹਨ ਤਾਂ ਪਿਛਲੀ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਿਚ ਹੋਣ ਦੇ ਬਾਵਜੂਦ ਵੀ ਬਾਦਲ ਪ੍ਰਵਾਰ ਦੇ ‘ਰਲੇ-ਮਿਲੇ’ ਹੋਣ ਦੀ ਚੱਲੀ ਚਰਚਾ ’ਤੇ ਮੋਹਰ ਲੱਗ ਜਾਵੇਗੀ । ਇਸਤੋਂ ਇਲਾਵਾ ਇਸ ਮਾਮਲੇ ਵਿਚ ਅਕਾਲੀ ਕੌਸਲਰਾਂ ਨੂੰ ਆਖ਼ਰੀ ਫੈਸਲਾ ਸੁਖਬੀਰ ਸਿੰਘ ਬਾਦਲ ਦਾ ਮੰਨਣਾ ਹੀ ਪੈਣਾ ਹੈ। ਜਿਸਦੇ ਚੱਲਦੇ ‘ਵਿਚਕਾਰਲਾ’ ਹੱਲ ਕੱਢਣ ਲਈ ਅਕਾਲੀ ਦਲ ਦੇ ਪ੍ਰਵਾਰ ਵਿਚ ਵਾਧਾ ਕਰਨ ਸਬੰਧੀ ਚਰਚਾ ਵੀ ਕਿਤੇ ਨਾ ਕਿਤੇ ਸਿਆਸੀ ਗਲਿਆਰਿਆਂ ਵਿਚ ਚੱਲਦੀ ਦਿਖਾਈ ਦੇ ਰਹੀ ਹੈ।