ਬਠਿੰਡਾ (ਅਸ਼ੀਸ਼ ਮਿੱਤਲ): ਸਥਾਨਕ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਵਿਰੁਧ ਕਾਂਗਰਸ ਪਾਰਟੀ ਨਾਲ ਸਬੰਧਤ 32 ਕੌਸਲਰਾਂ ਵਲੋਂ ਲਿਆਂਦੇ ਬੇਭਰੋਸਗੀ ਦੇ ਮਤੇ ਦੀ ਹਿਮਾਇਤ ’ਤੇ ਮਾਮਲੇ ਉਪਰ ਅਕਾਲੀ ਦਲ ਨੇ ਹਾਲੇ ਅਪਣੇ ਪੱਤੇ ਲੁਕਾ ਕੇ ਰੱਖਣ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿਚ ਬੁੱਧਵਾਰ ਨੂੰ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਆਗੂਆਂ ਨੇ ਬਠਿੰਡਾ ਸ਼ਹਿਰ ਦੀ ਮੇਅਰ ਰਮਨ ਗੋਇਲ ਵਿਰੁਧ ਲਿਆਂਦੇ ਮਤੇ ਦੇ ਹੱਕ ਜਾਂ ਵਿਰੋਧ ਵਿਚ ਖੜ੍ਹਣ ਸਬੰਧੀ ਪੁੱਛੈ ਜਾਣ ’ਤੇ ਕਿਹਾ ਕਿ ਇਸ ਸਬੰਧ ਵਿਚ ਪਾਰਟੀ ਹਾਈਕਮਾਂਡ ਨਾਲ ਮਸ਼ਵਰਾ ਕਰਨ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।
ਦਿੱਲੀ ਦੀ ਸਿਆਸਤ ’ਚ ਧਮਾਕਾ: ਅਵਤਾਰ ਸਿੰਘ ਕਾਲਕਾ ਅਕਾਲੀ ਦਲ ਵਿਚ ਹੋਏ ਸ਼ਾਮਲ
ਹਲਕਾ ਇੰਚਾਰਜ਼ ਬਬਲੀ ਢਿੱਲੋਂ ਅਤੇ ਕੋਂਸਲਰ ਹਰਪਾਲ ਢਿੱਲੋਂ ਨੇ ਕਿਹਾ ਕਿ ਹਾਲੇ ਸਿਰਫ਼ ਕਾਂਗਰਸ ਦੇ ਕੌਂਸਲਰਾਂ ਨੇ ਪ੍ਰਸਤਾਵ ਦਿੱਤਾ ਹੈ, ਜਿਸਦੇ ਬਾਅਦ ਮੀਟਿੰਗ ਰੱਖੀ ਜਾਵੇਗੀ। ਅਕਾਲੀ ਆਗੂਆਂ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਦਾ ਗਠਜੋੜ ਹੋ ਜਾਂਦਾ ਹੈ ਤਾਂ ਉਸ ਹਿਸਾਬ ਨਾਲ ਫ਼ੈਸਲਾ ਲਿਆ ਜਾਵੇਗਾ।
ਲੁੱਟ ਦੀਆਂ ਵਾਰਦਾਤਾਂ ਅਤੇ ਨਸ਼ਿਆਂ ਦੇ ਮੁੱਦੇ ’ਤੇ ਅਕਾਲੀ ਦਲ ਨੇ ਘੇਰੀ ਆਪ ਸਰਕਾਰ
ਹਾਲਾਂਕਿ ਉਨ੍ਹਾਂ ਇਸ ਮਤੇ ਦੇ ਉਪਰ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਇਸਤੋਂ ਪਹਿਲਾਂ ਵੀ ਕਾਂਗਰਸੀ ਪਿਛਲੇ ਹਾਊਸ ਵਿਚ ਮੇਅਰ ਵਿਰੁਧ ਮਤਾ ਲਿਆਉਣ ਤੋਂ ਬਾਅਦ ਵਾਪਸ ਲੈ ਗਏ ਸਨ, ਜਿਸਦੇ ਚੱਲਦੇ ਜਦ ਮੀਟਿੰਗ ਰੱਖੀ ਜਾਵੇਗੀ, ਉਸ ਸਮੇਂ ਅਕਾਲੀਆਂ ਵਲੋਂ ਅਪਣੇ ਸਟੈਂਡ ਦਾ ਐਲਾਨ ਕੀਤਾ ਜਾਵੇਗਾ।
Share the post "ਮੇਅਰ ਦੇ ਮੁੱਦੇ ’ਤੇ ਅਕਾਲੀਆਂ ਵਲੋਂ ਹਾਈਕਮਾਂਡ ਨਾਲ ਮਸਵਰੇ ਤੋਂ ਬਾਅਦ ਫੈਸਲਾ ਲੈਣ ਦਾ ਐਲਾਨ"