ਚੰਡੀਗੜ੍ਹ, 12 ਅਕਤੁੂਬਰ: ਯੂਨਾਈਟਿਡ ਅਕਾਲੀ ਦਲ ਦੇ ਆਗੂਆ ਗੁਰਦੀਪ ਸਿੰਘ ਬਠਿੰਡਾ, ਬਾਹਦਰ ਸਿੰਘ ਰਾਹੋਂ, ਗੁਰਨਾਮ ਸਿੰਘ ਸਿੱਧੂ, ਸਰਬਜੀਤ ਸਿੰਘ ਅਲਾਲ, ਜਸਵਿੰਦਰ ਸਿੰਘ ਘੋਲੀਆ ਨੇ ਭਗਵੰਤ ਸਿੰਘ ਮਾਨ, ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਆਗੂਆਂ ਉਪਰ ਪੰਜਾਬ ਦੀ ਬਰਾਬਦੀ ਲਈ ਬਰਾਬਰ ਦਾ ਜਿੰਮੇਵਾਰ ਹੋਣ ਦਾ ਦੋਸ਼ ਲਗਾਇਆ ਹੈ। ਇੱਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਇੰਨ੍ਹਾਂ ਆਗੂਆਂ ਲੇ ਕਿਹਾ ਕਿ ਜਿਸ ਦਿਨ ਪੰਜਾਬ ਦਿਵਸ ਮੌਕੇ ਇੰਨ੍ਹਾਂ ਸਿਆਸੀ ਆਗੂਆਂ ਵਲੋਂ ਸਿਆਸੀ ਬਹਿਸ ਲਈ ਰੱਖਿਆ ਗਿਆ ਹੈ, ਯੂਨਾਈਟਿਡ ਅਕਾਲੀ ਦਲ ਵੱਲੋ ਉਸ ਹੀ ਦਿਨ ਟੈਗੋਰ ਥੀਏਟਰ ਤੋ ਥੋੜੀ ਦੂਰ ਪੰਜਾਬੀ ਮਹਾਂਪੰਚਾਇਤ ਸੱਦੀ ਜਾਵੇਗੀ।
ਮਨਪ੍ਰੀਤ ਬਾਦਲ ਪੁੱਜੇ ਹੁਣ ਹਾਈਕੋਰਟ ਦੀ ਸ਼ਰਨ ’ਚ, ਵਿਜੀਲੈਂਸ ਨੇ ਮੁੜ ‘ਜੋਜੋ’ ਦੀ ਕੋਠੀ ’ਚ ਦਿੱਤੀ ਦਸਤਕ
ਬਾਦਲ ਅਕਾਲੀ ਦਲ ਦੇ ਪਾਣੀਆਂ ਬਾਰੇ ਨਹਿਰ ਕੱਢਣ ਦੇ ਲਿਖਤੀ ਸਮਝੌਤਿਆਂ, ਪੰਜਾਬ ਦੀ ਲੁੱਟ, ਸਰਸੇ ਵਾਲੇ ਬਲਾਤਕਾਰੀ ਸਾਧ ਨਾਲ ਸਾਂਝ, ਬਹਿਬਲ-ਕੋਟ ਗੋਲੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਦੀ ਸਹਾਇਤਾ,ਕਾਂਗਰਸ ਦੀ ਨਹਿਰ ਕੱਢਣ ਦੀ ਇੰਦਰਾ ਗਾਂਧੀ ਵੱਲੋਂ ਸਰੂਆਤ ਕੀਤੀ, ਸਮੁੱਚੀ ਪੰਜਾਬ ਕਾਂਗਰਸ ਦੀ ਉਸ ਸਮੇਂ ਹਾਜ਼ਰੀ, ਦਰਬਾਰ ਸਹਿਬ ਉੱਪਰ ਹਮਲਾ, ਨਵੰਬਰ 1984 ਦੀ ਸਿੱਖ ਨਸਲਕੁਸ਼ੀ , ਝੂਠੇ ਪੁਲਿਸ ਮੁਕਾਬਲਿਆਂ ਲਈ ਦੋਸ਼ੀ, ਪੰਜਾਬ ਦੀ ਲੁੱਟ ਲਈ ਅਤੇ ਡਰੱਗ ਮਾਫੀਆ ਵਿੱਚ ਬਰਾਬਰ ਦੇ ਭਾਈਵਾਲ,
ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਨਵੀਂ ਪਿੱਚ ’ਤੇ ਖੇਡ ਸਕਦੇ ਹਨ ਸਿਆਸੀ ਪਾਰੀ
ਭਾਜਪਾ ਵੱਲੋਂ ਸਿੱਖਾਂ ਨਾਲ ਜ਼ੁਲਮ ਅਤੇ ਬੇਇਨਸਾਫ਼ੀ, ਭਾਜਪਾ ਆਗੂਆਂ ਦੀ ਅਕਾਲੀ ਦਲ ਨਾਲ ਹਰ ਪਾਪ ਵਿੱਚ ਭਾਗੀਦਾਰੀ, ਆਮ ਆਦਮੀ ਪਾਰਟੀ ਦੇ ਕੇਜਰੀਵਾਲ ਵੱਲੋਂ ਪੰਜਾਬ, ਪੰਥ ਅਤੇ ਦਲਿਤ ਵਿਰੋਧੀ ਚਿਹਰਾ,ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੀ ਗੈਰਤ ਨੂੰ ਬੇਗਾਨੇ ਕੇਜਰੀਵਾਲ ਅੱਗੇ ਪੈਰਾਂ ਹੇਠ ਰੋਲਣ, ਸਿੱਖ ਬੰਦੀਆਂ ਦੀਆਂ ਰਿਹਾਈਆਂ ਨਾ ਕਰਨ, ਜੱਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਗੈਰ ਕਾਨੂੰਨੀ ਹਿਰਾਸਤ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਦੀ ਸਹਾਇਤਾ ਨੂੰ ਲੋਕ ਕਚਹਿਰੀ ਨੰਗਾ ਕੀਤਾ ਜਾਵੇਗਾ। ਉਹਨਾਂ ਸਾਰੀਆਂ ਪੰਥਕ ਧਿਰਾਂ, ਕਿਸਾਨ ਆਗੂਆਂ, ਬੁੱਧੀਜੀਵੀਆਂ, ਵਪਾਰੀਆ, ਬਹੁਜਨ ਸਮਾਜ ਪਾਰਟੀ ਦੇ ਆਗੂਆ ਨੂੰ ਪੰਜਾਬੀ ਮਹਾਂਪੰਚਾਇਤ ਵਿੱਚ ਸਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
Share the post "ਯੂਨਾਈਟਿਡ ਅਕਾਲੀ ਦਲ ਵਲੋਂ ਪੰਜਾਬ ਦਿਵਸ ਮੌਕੇ ਟੈਗੋਰ ਥੀਏਟਰ ਨੇੜੇ ਪੰਜਾਬੀ ਮਹਾਂਪੰਚਾਇਤ ਬੁਲਾਉਣ ਦਾ ਐਲਾਨ"