ਬਠਿੰਡਾ, 6 ਅਕਤੂਬਰ : ਪਲਾਂਟ ਧੋਖਾਧੜੀ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫ਼ਸੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜਦੀਕੀਆਂ ਵਿਰੁਧ ਹੁਣ ਵਿਜੀਲੈਂਸ ਵਲੋਂ ਲਗਾਤਾਰ ਸਿਕੰਜ਼ਾ ਕਸਿਆ ਜਾ ਰਿਹਾ ਹੈ। ਇਸੇ ਕੜ੍ਹੀ ਤਹਿਤ ਸ਼ੁੱਕਰਵਾਰ ਦੁਪਿਹਰ ਵਿਜੀਲੈਂਸ ਦੀ ਟੀਮ ਵਲੋਂ ਬਠਿੰਡਾ ਸ਼ਹਿਰ ਦੀ ਪਾਸ਼ ਕਲੌਨੀ ‘ਗਰੀਨ ਸਿਟੀ’ ਵਿਚ ਰਹਿ ਰਹੇ ਸਾਬਕਾ ਮੰਤਰੀ ਦੇ ਗੰਨਮੈਨ ਗੁਰਤੇਜ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ। ਕਾਂਸਟੇਬਲ ਗੁਰਤੇਜ ਸਿੰਘ ਲੰਮੇ ਸਮੇਂ ਤੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨਾ ਦੇ ਪੁੱਤਰ ਅਰਜਨ ਬਾਦਲ ਨਾਲ ਬਤੌਰ ਗੰਨਮੈਨ ਨੌਕਰੀ ਕਰਦਾ ਰਿਹਾ ਹੈ ਤੇ ਮਨਪ੍ਰੀਤ ਦੇ ‘ਪਾਵਰ’ ਵਿਚ ਹੋਣ ਸਮੇਂ ਇਸਦੀ ਬਠਿੰਡਾ ਦਿਹਾਤੀ ਹਲਕੇ ਵਿਚ ਤੂਤੀ ਬੋਲਦੀ ਰਹੀ ਹੈ। ਕਾਂਸਟੇਬਲ ਦੇ ਕਥਿਤ ਕਾਰਨਾਮਿਆਂ ਬਾਰੇ ਕਾਂਗਰਸ ਸਰਕਾਰ ਦੌਰਾਨ ਹੀ ਕਿਸੇ ਸਮੇਂ ਮਨਪ੍ਰੀਤ ਦੇ ਨਜਦੀਕੀ ਰਹੇ ਤੇ ਬਾਅਦ ਵਿਚ ਸਿਆਸੀ ਸ਼ਰੀਕ ਬਣੇ ਹਰਵਿੰਦਰ ਸਿੰਘ ਲਾਡੀ ਨੇ ਜਨਤਕ ਤੌਰ ’ਤੇ ਗੰਭੀਰ ਦੋਸ਼ ਲਗਾਏ ਸਨ ਪ੍ਰੰਤੂ ਉਸ ਸਮੇਂ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ ਸੀ।
80,000 ਰੁਪਏ ਦੀ ਰਿਸ਼ਵਤ ਦੇ ਕੇਸ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਐਸਐਚਓ ਗ੍ਰਿਫਤਾਰ
ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਵੱਲੋਂ ਕਾਂਸਟੇਬਲ ਗੁਰਤੇਜ ਸਿੰਘ ਉਪਰ ਕਾਰਵਾਈ ਇਕੱਲੇ ਮਨਪ੍ਰੀਤ ਬਾਦਲ ਦੇ ਪਲਾਟ ਕੇਸ ਨਾਲ ਸਬੰਧਤ ਹੀ ਨਹੀਂ, ਬਲਕਿ ਇੱਕ ਵੱਖਰੇ ਕੇਸ ਵਿਚ ਵੀ ਕੀਤੀ ਜਾ ਰਹੀ ਹੈ, ਜਿਸਦੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਡੀਐਸਪੀ ਵਿਜੀਲੈਂਸ ਬਠਿੰਡਾ ਯੂਨਿਟ ਸੰਦੀਪ ਸਿੰਘ ਚਹਿਲ ਦੀ ਅਗਵਾਈ ਵਾਲੀ ਟੀਮ ਵਲੋਂ ਕੀਤੀ ਇਸ ਛਾਪੇਮਾਰੀ ਦੌਰਾਨ ਉਕਤ ਕਲੌਨੀ ਵਿਚ ਦੋ ਕੋਠੀਆਂ ਆਲੀਸ਼ਾਨ ਕੋਠੀਆਂ ਦਾ ਦਰਵਾਜ਼ਾ ਖੜਕਾਇਆ ਗਿਆ, ਪ੍ਰੰਤੂ ਦੋਨੋਂ ਹੀ ਬੰਦ ਮਿਲੀਆਂ। ਦੋਨੋਂ ਹੀ ਕੋਠੀਆਂ ਕਾਫ਼ੀ ਆਲੀਸ਼ਾਨ ਹਨ, ਜਿੰਨ੍ਹਾਂ ਨੂੰ ਬਣਾਉਣ ਵਿਚ ਕਾਫ਼ੀ ਸਾਰੀ ਰਕਮ ਖ਼ਰਚ ਕੀਤੀ ਦਿਖ਼ਾਈ ਦਿੰਦੀ ਹੈ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਕਾਂਸਟੇਬਲ ਰੈਂਕ ਦੇ ਇਸ ਮੁਲਾਜਮ ਕੋਲ ਕਥਿਤ ਤੌਰ ’ਤੇ ਸਾਬਕਾ ਮੰਤਰੀ ਤੇ ਉਸਦੇ ਪ੍ਰਵਾਰ ਨਾਲ ਸਬੰਧਤ ਕਾਫ਼ੀ ਰਾਜ਼ ਹੈ ਅਤੇ ਇਸਦੇ ਵਲੋਂ ਕਥਿਤ ਤੌਰ ’ਤੇ ਆਮਦਨ ਤੋਂ ਵੱਧ ਜਾਇਦਾਦ ਵੀ ਬਣਾਈ ਗਈ ਹੈ। ਇਸਤੋਂ ਇਲਾਵਾ ਉਹ ਮਹਿੰਗੀਆਂ ਗੱਡੀਆਂ ਦਾ ਵੀ ਮਾਲਕ ਹੈ। ਜਿਸਦੇ ਚੱਲਦੇ ਉਸਦੇ ਕੋਲੋਂ ਪੁਛਗਿਛ ਕਰਨੀ ਵੀ ਬਹੁਤ ਜਰੂਰੀ ਹੈ।
ਐਡਵੋਕੇਟ ਜਨਰਲ ਤੋਂ ਬਾਅਦ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਵੀ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾਂ
ਇਸ ਮੌਕੇ ਵਿਜੀਲੈਂਸ ਟੀਮ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ‘‘ ਗੰਨਮੈਨ ਗੁਰਤੇਜ ਸਿੰਘ ਨੂੰ ਸ਼ਾਮਲ ਤਫਤੀਸ ਹੋਣ ਲਈ ਕਈ ਵਾਰ ਸੰਮਨ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਉਹ ਪੇਸ਼ ਨਹੀਂ ਹੋ ਰਿਹਾ, ਜਿਸਦੇ ਚੱਲਦੇ ਅੱਜ ਰੇਡ ਮਾਰੀ ਗਈ ਹੈ।’’ ਹਾਲਾਕਿ ਸਿਪਾਹੀ ਗੁਰਤੇਜ ਸਿੰਘ ਨੂੰ ਮਨਪ੍ਰੀਤ ਬਾਦਲ ਵਾਲੇ ਕੇਸ ਵਿਚ ਨਾਮਜਦ ਕਰਨ ਸਬੰਧੀ ਪੁੱਛੇ ਜਾਣ ’ਤੇ ਵਿਜੀਲੈਂਸ ਅਧਿਕਾਰੀਆਂ ਨੇ ਦਸਿਆ ਕਿ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਅਦਾਲਤ ਵਲੋਂ ਮਨਪ੍ਰੀਤ ਬਾਦਲ ਦੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਜਾ ਚੁੱਕੇ ਹਨ। ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਵਿਜੀਲੈਂਸ ਅਧਿਕਾਰੀ ਸਾਬਕਾ ਮੰਤਰੀ ਨੂੰ ਭਗੋੜਾ ਕਰਾਰ ਦੇਣ ਲਈ ਵੀ ਤਿਆਰੀਆਂ ਕਰ ਰਹੀ ਹੈ। ਇਸੇ ਤਰ੍ਹਾਂ ਵਿਦੇਸ਼ ਭੱਜਣ ਦੇ ਖ਼ਦਸੇ ਵਜੋਂ ਪਹਿਲਾਂ ਹੀ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਜਾ ਚੁੱਕਾ ਹੈ ਤੇ ਦੂਜੇ ਪਾਸੇ ਬਠਿੰਡਾ ਦੀ ਸੈਸਨ ਅਦਾਲਤ ਨੇ ਵੀ ਮਨਪ੍ਰੀਤ ਦੀ ਅਗਾਉਂ ਜਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਹੈ।
ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਜਿਸਤੋਂ ਬਾਅਦ ਹੁਣ ਵਿਜੀਲੈਂਸ ਦੀਆਂ ਟੀਮਾਂ ਲਗਾਤਾਰ ਸਾਬਕਾ ਮੰਤਰੀ ਦੀ ਭਾਲ ਵਿਚ ਕਈ ਵਾਰ ਛਾਪੇਮਾਰੀ ਕਰ ਚੁੱਕੀਆਂ ਹਨ ਪ੍ਰੰਤੂ ਹਾਲੇ ਤੱਕ ਉਨ੍ਹਾਂ ਬਾਰੇ ਕੁੱਝ ਪਤਾ ਨਹੀਂ ਚੱਲਿਆ ਹੈ। ਇਸਤੋਂ ਇਲਾਵਾ ਮਨਪ੍ਰੀਤ ਬਾਦਲ ਦੇ ਅਤਿ ਨਜਦੀਕੀਆਂ, ਜਿੰਨ੍ਹਾਂ ਵਿਚ ਕੁੱਝ ਕਲੌਨੀਨਾਈਜ਼ਰ, ਕੌਂਸਲਰ, ਠੇਕੇਦਾਰ, ਵਪਾਰੀ ਅਤੇ ਪੁਲਿਸ ਨਾਲ ਸਬੰਧਤ ਮੁਲਾਜਮਾਂ ਤੋਂ ਪੁਛਗਿਛ ਕਰ ਚੁੱਕੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੁੱਝ ਵਿਅਕਤੀਆਂ ਨੂੰ ਇਸ ਪਲਾਟ ਮਾਮਲੇ ਵਿਚ ਮਨਪ੍ਰੀਤ ਬਾਦਲ ਦੇ ਨਾਲ ਹੀ ਸਹਿ ਦੋਸ਼ੀ ਦੇ ਤੌਰ ’ਤੇ ਨਾਮਜਦ ਕੀਤਾ ਜਾ ਸਕਦਾ ਹੈ। ਜਿਸਦੇ ਡਰ ਦੇ ਚੱਲਦੇ ਪਹਿਲਾਂ ਹੀ ਸਾਬਕਾ ਮੰਤਰੀ ਦੇ ਨਾਲ-ਨਾਲਉਸ ਦੇ ਸਾਥੀ ਰੂਪੋਸ਼ ਹੋ ਗਏ ਹਨ।